More

  ਵਿਜੀਲੈਂਸ ਟੀਮ ਵੱਲੋਂ ਸ੍ਰੀ ਚਮਕੌਰ ਸਾਹਿਬ ਨਗਰ ਕੌਂਸਲ ਦੇ ਦਫ਼ਤਰ ਤੇ ਛਾਪਾ

  ਵਿਰੋਧੀ ਕੌਂਸਲਰਾਂ ਦੀ ਸ਼ਿਕਾਇਤ ਤੇ ਹੋਈ ਕਾਰਵਾਈ

  ਸ੍ਰੀ ਚਮਕੌਰ ਸਾਹਿਬ 27 ਮਈ (ਹਰਦਿਆਲ ਸਿੰਘ ਸੰਧੂ) – ਨਗਰ ਕੌਂਸਲ ਸ੍ਰੀ ਚਮਕੌਰ ਸਾਹਿਬ ਦੇ ਦਫ਼ਤਰ ਵਿਚ ਅੱਜ ਅਚਾਨਕ ਵਿਜੀਲੈਂਸ ਵਿਭਾਗ ਚੰਡੀਗੜ੍ਹ ਦੀ ਟੀਮ ਵੱਲੋਂ ਛਾਪਾ ਮਾਰਿਆ ਗਿਆ ਅਤੇ ਨਗਰ ਕੌਂਸਲ ਦਫ਼ਤਰ ਦੇ ਰਿਕਾਰਡ ਨੂੰ ਆਪਣੇ ਕਬਜ਼ੇ ਵਿੱਚ ਲੈ ਕਿ ਤਫਤੀਸ਼ ਸ਼ੁਰੂ ਕਰ ਦਿੱਤੀ।ਪ੍ਰਾਪਤ ਜਾਣਕਾਰੀ ਅਨੁਸਾਰ ਵਿਜੀਲੈਂਸ ਪੰਜਾਬ ਵੱਲੌਂ ਵਿਭਾਗ ਦੇ ਚੀਫ ਸ੍ਰੀ ਚਾਂਦ ਸਿੰਗਲਾ ਦੀ ਅਗਵਾਈ ਵਿੱਚ ਪੰਜ ਮੈਂਬਰੀ ਟੀਮ ਇੱਥੇ ਦਫ਼ਤਰ ਨਗਰ ਕੌਂਸਲ ਤੇ ਬਾਅਦ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਭੰਗੂ ਦੀ ਮਾਣੇਮਾਜਰਾ ਸਥਿੱਤ ਰਿਹਾਇਸ਼ ਸਮੇਤ ਸ਼ਹਿਰ ਦੀਆਂ ਵੱਖ ਵਾਰਡਾ ਵਿੱਚ ਛਾਪਾ ਮਾਰਿਆ ਅਤੇ ਬਾਅਦ ਦੁਪਹਿਰ ਤੱਕ ਨਜਾਇਜ਼ ਕਲੋਨੀਆਂ, ਨਜਾਇਜ਼ ਉਸਾਰੀਆਂ ਨਜਾਇਜ਼ ਪਾਏ ਸੀਵਰੇਜ ਆਦਿ ਕੰਮਾਂ ਦੀ ਜਾਂਚ ਪੜਤਾਲ ਕਰਕੇ ਸਬੂਤ ਇਕੱਠੇ ਕੀਤੇ ਗਏ।ਇਸ ਮੌਕੇ ਜਾਂਚ ਅਧਿਕਾਰੀਆਂ ਵੱਲੋਂ ਪੱਤਰਕਾਰਾਂ ਨੂੰ ਕੋਈ ਵੀ ਜਾਣਕਾਰੀ ਦੇਣ ਤੋਂ ਨਾਂਹ ਕਰ ਦਿੱਤੀ ਗਈ।

  ਟੀਮ ਨੇ ਦਸਤਾਵੇਜ਼ ਲਏ ਕਬਜ਼ੇ ‘ਚ, ਜਾਣਕਾਰੀ ਦੇਣ ਤੋਂ ਇਨਕਾਰ

  ਪ੍ਰੰਤੂ ਜਾਂਚ ਟੀਮ ਨਾਲ ਵਿਰੋਧੀ ਪਾਰਟੀ ਦੇ ਕੌਂਸਲਰ ਸੁਖਵੀਰ ਸਿੰਘ, ਭੁਪਿੰਦਰ ਸਿੰਘ ਭੂਰਾ,ਅਤੇ ਮਹਿਲਾਂ ਕੌਂਸਲਰਾਂ ਦੇ ਪਤੀ ਸ਼ਮਸ਼ੇਰ ਸਿੰਘ ਮੰਗੀ ਅਤੇ ਦਰਸ਼ਨ ਵਰਮਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨਾਂ ਵੱਲੋ ਨਗਰ ਪੰਚਾਇਤ ਦੇ ਪ੍ਰਧਾਨ ਭੰਗੂ ਖਿਲਾਫ 18 ਜਨਵਰੀ 2023 ਨੂੰ ਸੱਤ ਕੌਂਸਲਰਾਂ ਦੇ ਦਸਤਖਤਾਂ ਹੇਠ ਉਪਰੋਕਤ ਵਿਭਾਗ ਨੂੰ ਪ੍ਰਧਾਨ ਵੱਲੋ ਆਪਣੇ ਆਹੁਦੇ ਦੀ ਦੁਰਵਰਤੋਂ ਕਰਦੇ ਹੋਏ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਂਗਰਸ ਪਾਰਟੀ ਦੀ ਛੱਤਰ ਛਾਇਆ ਹੇਠ ਆਪਣੇ ਚਹੇਤਿਆਂ ਨੂੰ ਆਪਣੇ ਆਹੁਦੇ ਦੀ ਦੁਰਵਰਤੋਂ ਕਰਕੇ ਨਜਾਇਜ਼ ਸੀਵਰੇਜ,ਅਣ-ਅਧਿਕਾਰਤ ਕਲੋਨੀਆਂ ਬਿਨਾਂਹ ਤੇ ਬਿਨਾਂ ਐਨ,ਓ,ਸੀ, ਨਕਸ਼ੇ ਬਿਨਾਂ ਪਾਸ ਕਰਵਾਏ ਤੇ ਘਰਾਂ ਨੂੰ ਦਿੱਤੀਆਂ ਮਨਜ਼ੂਰੀਆਂ ਕਾਰਨ ਨਗਰ ਕੌਂਸਲ ਨੂੰ ਕਰੋੜਾਂ ਰੁਪਏ ਦਾ ਵਿੱਤੀ ਘਾਟਾ ਪਿਆ ਹੈ।ਜਿਸ ਤੇ ਕਾਰਵਾਈ ਕਰਦਿਆਂ ਅੱਜ ਉਕਤ ਟੀਮ ਐਥੇ ਪਹੁੰਚੀ ਹੈ।ਉੱਧਰ ਜਦੋਂ ਸਾਬਕਾ ਮੁੱਖ ਮੰਤਰੀ ਸ੍ਰੀ ਚੰਨੀ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਮੇਰੇ ਅਤੇ ਮੇਰੇ ਪਾਰਟੀ ਵਰਕਰਾਂ ਨੂੰ ਪੰਜਾਬ ਸਰਕਾਰ ਦੇ ਆਪ ਪਾਰਟੀ ਨਾਲ ਸਬੰਧਤ ਚਹੇਤੇ ਨਜਾਇਜ਼ ਤੰਗ ਪ੍ਰੇਸਾਨ ਕਰ ਰਹੇ ਹਨ।

  ਜਦੋਂ ਸੰਬੰਧਤ ਨਗਰ ਪੰਚਾਇਤ ਦੇ ਪ੍ਰਧਾਨ ਭੰਗੂ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਅੱਜ ਵਿਰੋਧੀ ਧਿਰ ਮੇਰੇ ਤੇ ਝੂਠੇ ਇਲਾਜਮ ਲਾ ਰਹੀ ਏ ਮੈਂ ਇਨਾਂ ਦੇ ਕਾਲੇ ਕਾਰਨਾਮੇ ਸਭ ਦੇ ਸਾਹਮਣੇ ਲਿਆ ਕਿ ਰੱਖਾਂਗਾ।। ਇਸ ਸੰਬੰਧੀ ਜਦੋਂ ਮੌਜੂਦਾ ਵਿਧਾਇਕ ਡਾ , ਚਰਨਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨਾਂ ਸਵਾਲਾਂ ਦਾ ਜਵਾਬ ਦਿੰਦਿਆਂ ਦੱਸਿਆ ਕਿ ਇਸ ਪਿੱਛੇ ਕੋਈ ਸਿਆਸੀ ਮਨਸੂਬਾ ਨਹੀਂ ਇਹ ਵਿਭਾਗੀ ਪ੍ਰਕਿਰਿਆ ਹੈ।ਉਨਾਂ ਤੋਂ ਇਹ ਵੀ ਪੁੱਛਿਆ ਗਿਆ ਕਿ ਜੋਂ ਕੌਂਸਲਰ ਪਹਿਲਾਂ ਕਾਂਗਰਸ ਪਾਰਟੀ ਵਿੱਚ ਸਨ ਹੁਣ ਉਹ ਆਪ ਪਾਰਟੀ ਵਿੱਚ ਸ਼ਾਮਲ ਹੋ ਗਏ ਤੇ ਉਨਾਂ ਵੱਲੋ ਹੀ ਇਹ ਸ਼ਿਕਾਇਤ ਵਿਜੀਲੈਂਸ ਨੂੰ ਕੀਤੀ ਗਈ ਹੈ,ਕੀ ਇਹ ਸਭ ਕੁੱਝ ਨਗਰ ਪੰਚਾਇਤ ਦਾ ਪ੍ਰਧਾਨ ਬਦਲਾਉਣ ਕਰਕੇ ਤਾਂ ਨਹੀਂ ਕੀਤੀ ਤਾਂ ਉਨਾਂ ਕਿਹਾ ਕਿ ਆਪ ਪਾਰਟੀ ਇੱਕ ਇਮਾਨਦਾਰ ਪਾਰਟੀ ਹੈ ਚਾਹੇ ਉਹ ਵਿਧਾਇਕ ਹੋਵੇ ਜਾਂ ਕੌਂਸਲਰ ਕਾਨੂੰਨ ਸਭ ਲਈ ਇਕ ਹੈ।ਕੋਈ ਵੀ ਭ੍ਰਿਸ਼ਟਾਚਾਰ ਕਰਨ ਵਾਲਿਆਂ ਨੂੰ ਬੱਖਸ਼ਿਆ ਨਹੀਂ ਜਾਵੇਗਾ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img