27.9 C
Amritsar
Monday, June 5, 2023

ਵਿਆਹ ਕਰਾ ਨਹੀਂ ਬਹੁੜਿਆ NRI, ਆਖ਼ਰ ਲੜਕੀ ਨੇ ਖ਼ੁਦ ਨੂੰ ਮਾਰੀ ਗੋਲ਼ੀ, ਖੋਪੜੀ ਸਮੇਤ ਉੱਡਿਆ ਚਿਹਰਾ

Must read

 

ਧੂਰੀ ਵਿੱਚ ਇੱਕ ਵਿਆਹੁਤਾ ਲੜਕੀ ਨੇ ਖ਼ੁਦ ਨੂੰ ਗੋਲ਼ੀ ਮਾਰ ਲਈ। ਘਟਨਾ ਇੰਨੀ ਭਿਆਨਕ ਸੀ ਕਿ ਸ਼ਾਟ ਨਾਲ ਲੜਕੀ ਦੀ ਖੋਪੜੀ ਤੇ ਤਕਰੀਬਨ ਅੱਧਿਓਂ ਵੱਧ ਚਿਹਰਾ ਉੱਡ ਗਿਆ।

 
 
 
sangrur girl committed suicide
 
ਸੰਗਰੂਰ: ਸਥਾਨਕ ਲੋਕ ਅਜੇ ਫ਼ਤਹਿਵੀਰ ਸਿੰਘ ਦੀ ਦਰਦਨਾਕ ਮੌਤ ਦੇ ਸਦਮੇ ਵਿੱਚੋਂ ਬਾਹਰ ਨਹੀਂ ਆਏ ਸੀ ਇਸੇ ਜ਼ਿਲ੍ਹੇ ਵਿੱਚੋਂ ਇੱਕ ਹੋਰ ਦਿਲ ਨੂੰ ਹਲੂਣ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਧੂਰੀ ਵਿੱਚ ਇੱਕ ਵਿਆਹੁਤਾ ਲੜਕੀ ਨੇ ਖ਼ੁਦ ਨੂੰ ਗੋਲ਼ੀ ਮਾਰ ਲਈ। ਘਟਨਾ ਇੰਨੀ ਭਿਆਨਕ ਸੀ ਕਿ ਸ਼ਾਟ ਨਾਲ ਲੜਕੀ ਦੀ ਖੋਪੜੀ ਤੇ ਤਕਰੀਬਨ ਅੱਧਿਓਂ ਵੱਧ ਚਿਹਰਾ ਉੱਡ ਗਿਆ।

ਜਾਣਕਾਰੀ ਮੁਤਾਬਕ ਇਕ ਸਾਲ ਪਹਿਲਾਂ 25 ਸਾਲਾਂ ਦੀ ਮ੍ਰਿਤਕਾ ਨੇ ਖੰਨਾ ਦੇ ਲੜਕੇ ਨਾਲ ਕੋਰਟ ਮੈਰਿਜ ਕੀਤੀ ਸੀ। ਹਾਲਾਂਕਿ ਆਨੰਦ ਕਾਰਜ ਵੀ ਹੋਏ ਸੀ। ਵਿਆਹ ਨੂੰ ਇੱਕ ਸਾਲ ਬੀਤ ਗਿਆ। ਲੜਕਾ ਲਗਾਤਾਰ ਉਸ ਨੂੰ ਕੈਨੇਡਾ ਲੈ ਕੇ ਜਾਣ ਦੇ ਬਹਾਨੇ ਲਾ ਰਿਹਾ ਸੀ, ਪਰ ਨਾ ਉਸ ਨੂੰ ਨਾਲ ਲੈ ਕੇ ਗਿਆ ਤੇ ਨਾ ਆਪ ਗਿਆ। ਇਸ ਕੰਮ ਲਈ ਲੜਕੀ ਵਾਲਿਆਂ ਨੇ ਤਕਰੀਬਨ ਦੋ ਲੱਖ ਰੁਪਏ ਲੜਕੇ ਵਾਲਿਆਂ ਨੂੰ ਦਿੱਤੇ ਸਨ।

ਇਸ ਤੋਂ ਅੱਕ ਕੇ ਲੜਕੀ ਨੇ ਆਪਣੇ ਪਿਤਾ ਦੇ ਬੰਦੂਕ ਨਾਲ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ਤੇ ਉਸ ਦੇ ਪਤੀ ਤੇ ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮਾਂ ਨੂੰ ਤਾਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਪਰ ਪਤੀ ਹਾਲੇ ਤਕ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ।
- Advertisement -spot_img

More articles

- Advertisement -spot_img

Latest article