ਕਿਸਾਨ ਸਘੰਰਸ਼ ਕਮੇਟੀ ਦੇ ਆਗੂਆਂ ਵੱਲੋਂ ਸਹੁਰੇ ਪਰਿਵਾਰ ਤੇ ਕਾਨੂੰਨੀ ਕਾਰਵਾਈ ਦੀ ਕੀਤੀ ਮੰਗ
ਭਿੱਖੀਵਿੰਡ, 15 ਜੁਲਾਈ (ਜੰਡ ਖਾਲੜਾ) – ਜ਼ਿਲਾ ਤਰਨਤਾਰਨ ਪੁਲਿਸ ਥਾਣਾ ਭਿਖੀਵਿੰਡ ਅਧੀਨ ਆਉਂਦੇ ਪਿੰਡ ਸਾਂਧਰਾ ਵਿਖੇ ਇਕ ਹਰਵਿੰਦਰ ਕੌਰ 37 ਸਾਲ ਲੜਕੀ ਨੇ ਪੇਕੇ ਘਰ ਚ ਪੱਖੇ ਨਾਲ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਕੀਤੀ ਖਤਮ । ਮਿ੍ਤਕ ਲੜਕੀ ਦੇ ਪਿਤਾ ਜਗੀਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਰੀ ਲੜਕੀ ਦਾ ਵਿਆਹ ਰਮਨਦੀਪ ਸਿੰਘ ਪੁੱਤਰ ਅਜਮੇਰ ਸਿੰਘ ( ਰਿਟਾਇਰ) ਪੰਜਾਬ ਪੁਲਿਸ ਐਸ ਪੀ, ਵਾਸੀ ਫਿਰੋਜ਼ਪੁਰ ਦੇ ਨਾਲ ਕਰੀਬ 11 ਸਾਲ ਪਹਿਲਾਂ ਹੋਇਆ ਸੀ , ਮੇਰੀਆਂ ਤਿੰਨ ਧੀਆਂ ਇਹ ਦੋਹਾ ਨਾਲੋਂ ਛੋਟੀ ਸੀ ਇਕ ਬੇਟਾ ਜੋ ਇਹ ਅੱਠ ਸਾਲ ਪਹਿਲਾਂ ਹੀ ਪੂਰਾ ਹੋ ਚੂਕਿਆ । ਉਹ ਮੇਰੀ ਲੜਕੀ ਨੂੰ ਕਾਫੀ ਸਮੇਂ ਤੋਂ ਦਾਜ ਲਿਆਉਣ ਲਈ ਬਹੁਤ ਤੰਗ ਪ੍ਰੇਸਾਨ ਕਰਦੇ ਸਨ । ਤੇ ਵਾਰ ਕੁੱਟ ਮਾਰ ਬਹੁਤ ਕਰਦੇ ਸਨ।
ਦਾਜ ਜੋ ਵਿਆਹ ਸਮੇਂ ਸਾਡੇ ਤੋ ਜਿਨ੍ਹਾਂ ਹੋਇਆ ਇਨ੍ਹਾਂ ਨੂੰ ਦਿੱਤਾ ਵੀ ਆ। ਉਸ ਉਸ ਤੋਂ ਬਾਅਦ ਲੱਗਪਗ ਇਕ ਮਹੀਨਾ ਹੋ ਗਿਆ ਮੇਰੀ ਲੜਕੀ ਸਾਡੇ ਨਾਲ ਰਹਿ ਰਹੀਂ ਸੀ, ਉਨ੍ਹਾਂ ਕਿਹਾ ਕਿ ਲੜਕੀ ਹਰਵਿੰਦਰ ਨੇ ਸਹੁਰਾ ਪਰਿਵਾਰ ਨਾਲ ਗੱਲ ਕੀਤੀ ਸੀ,ਜਿਸ ਤੋ ਬਾਅਦ ਉਹ ਬਹੁਤ ਪਰੇਸਾਨ ਨਜਰ ਆ ਰਹੀ ਸੀ, ਬੀਤੀ ਮੰਗਲਵਾਰ-ਬੁਧਵਾਰ ਦੀ ਰਾਤ ਮੇਰੀ ਲੜਕੀ ਨੇ ਅੱਧੀ ਰਾਤ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ। ਇਸ ਮੌਕੇ ਕਿਸਾਨ ਸੰਘਰਸ ਕਮੇਟੀ ਦੇ ਜੋਨ ਸਕੱਤਰ ਦਿਲਬਾਗ ਸਿੰਘ ਪਹੁਵਿੰਡ ਨੇ ਕਿਹਾ ਕਿ ਜੇਕਰ ਇਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਤਾਂ ਅਸੀਂ ਚੱਕਾ ਜਾਮ ਕਰਾਂਗੇ, ਥਾਣਾ ਭਿੱਖੀਵਿੰਡ ਮੁੱਖ ਅਫ਼ਸਰ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਜਾਂਚ ਉਪਰੰਤ ਪੀੜਤ ਪਰਿਵਾਰ ਦੇ ਬਿਆਨ ਕਲਮਬੰਦ ਕਰ ਲਏ ਗਏ ਹਨ,ਅਤੇ ਜੋ ਬਣਦੀ ਕਾਰਵਾਈ ਕੀਤੀ ਜਾਵੇਗੀ।