ਵਿਆਹੁਤਾ ਨੂੰ ਖੁਦਕਸ਼ੀ ਲਈ ਮਜਬੂਰ ਕਰਨ ਵਾਲੇ ਪੁਲਿਸ ਇੰਸਪੈਕਟਰ ਤੇ ਉਸ ਦੇ ਕੌਸਲਰ ਪਿਤਾ ਸਮੇਤ 12 ਵਿਰੁੱਧ ਕੇਸ ਦਰਜ

62

ਲੁਧਿਆਣਾ, 10 ਜੁਲਾਈ (ਬੁਲੰਦ ਆਵਾਜ ਬਿਊਰੋ) – ਵਿਆਹੁਤਾ ਵਲੋਂ ਖ਼ੁਦਕੁਸ਼ੀ ਕਰਨ ਦੇ ਮਾਮਲੇ ਵਿਚ ਪੁਲਿਸ ਵਲੋਂ ਪੁਲਿਸ ਇੰਸਪੈਕਟਰ ਉਸ ਦੇ ਕੌਂਸਲਰ ਪਿਤਾ ਸਮੇਤ 12 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਮ੍ਰਿਤਕ ਔਰਤ ਪੂਜਾ ਦੀ ਮਾਂ ਅਮਰ ਕੌਰ ਦੀ ਸ਼ਿਕਾਇਤ ‘ਤੇ ਅਮਲ ਵਿਚ ਲਿਆਂਦੀ ਅਤੇ ਇਸ ਮਾਮਲੇ ਵਿਚ ਪੁਲਿਸ ਨੇ ਜਸਪਾਲ ਸਿੰਘ ਉਰਫ ਬੌਬੀ ਢੱਲ, ਗੁਰਚਰਨ ਸਿੰਘ, ਪਰਵਿੰਦਰ ਸਿੰਘ, ਪ੍ਰਦੀਪ ਕੁਮਾਰ, ਬਿਟਨ ਕੁਮਾਰ ਇੰਸਪੈਕਟਰ, ਉਸ ਦਾ ਪਿਤਾ ਕੌਂਸਲਰ ਸੁਰਿੰਦਰ ਅਟਵਾਲ, ਉਸ ਦਾ ਭਰਾ ਸਾਜਨ ,ਪਵਨ ਅਟਵਾਲ ,ਕੁਲਜਿੰਦਰ ਕੌਰ ,ਮਨਜੀਤ ਕੌਰ , ਰਵਿੰਦਰ ਕੌਰ ਅਤੇ ਬਲਬੀਰ ਸਿੰਘ ਮੱਕੜ ਖ਼ਿਲਾਫ਼ ਵੱਖ – ਵੱਖ ਸੰਗੀਨ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਜਾਇਦਾਦ ਦੇ ਵਿਵਾਦ ਕਾਰਨ ਉਕਤ ਔਰਤ ਵਲੋਂ ਬੀਤੇ ਦਿਨ ਜ਼ਹਿਰੀਲਾ ਪਦਾਰਥ ਖਾ ਕੇ ਖ਼ੁਦਕੁਸ਼ੀ ਕਰ ਲਈ ਸੀ। ਹਾਲ ਦੀ ਘੜੀ ਇਸ ਮਾਮਲੇ ਵਿਚ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ।

Italian Trulli