More

  ਵਾਰਡ ਨੰ: 71 ਵਿਖੇ 65 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਗਲੀਆਂ ਦੇ ਕੰਮ ਦੀ ਕੀਤੀ ਸ਼ੁਰੂਆਤ

  ਕੈਬਿਨਟ ਮੰਤਰੀ ਸੋਨੀ ਨੇ ਲੋੜਵੰਦ ਲੋਕਾਂ ਨੂੰ ਸਮਾਰਟ ਰਾਸ਼ਨ ਕਾਰਡ ਦੀ ਕੀਤੀ ਵੰਡ

  ਅੰਮ੍ਰਿਤਸਰ, 24 ਜੁਲਾਈ (ਗਗਨ) – ਪੰਜਾਬ ਸਰਕਾਰ ਵਲੋ ਲੋੜਵੰਦ ਲੋਕਾਂ ਨੂੰ ਨਵੇ ਸਮਾਰਟ ਰਾਸ਼ਨ ਕਾਰਡ ਬਣਾ ਕੇ ਦਿੱਤੇ ਜਾ ਰਹੇ ਹਨ ਅਤੇ ਇੰਨ੍ਹਾਂ ਸਮਾਰਟ ਰਾਸ਼ਨ ਕਾਰਡ ਨਾਲ ਉਹ ਪੂਰੇ ਪੰਜਾਬ ਵਿਚੋ ਕਿਸੇ ਵੀ ਡਿਪੂ ਹੋਲਡਰ ਤੋ ਆਪਣਾ ਰਾਸ਼ਨ ਲੈ ਸਕਦੇ ਹਨ।ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੀ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਨੇ ਅੱਜ ਵਾਰਡ ਨੰ: 70 ਦੇ ਅਧੀਨ ਪੈਦੇ ਇਲਾਕੇ ਫਤਿਹ ਸਿੰਘ ਕਾਲੋਨੀ ਵਿਖੇ ਲੋੜਵੰਦ ਲੋਕਾਂ ਨੂੰ ਸਮਾਰਟ ਰਾਸ਼ਨ ਕਾਰਡ ਦੀ ਵੰਡ ਕਰਨ ਸਮੇ ਕੀਤਾ। ਸ਼੍ਰੀ ਸੋਨੀ ਨੇ ਲੋਕਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਇੰਨ੍ਹਾਂ ਸਮਾਰਟ ਰਾਸ਼ਨ ਕਾਰਡ ਦੀ ਮਦਦ ਨਾਲ ਆਟਾ ਦਾਲ ਸਕੀਮ ਤੋ ਇਲਾਵਾ ਆਪਣਾ ਸਰਬਤ ਸਿਹਤ ਬੀਮਾ ਯੋਜਨਾ ਦਾ ਕਾਰਡ ਵੀ ਬਣਾ ਸਕਦੇ ਹਨ।ਸ਼੍ਰੀ ਸੋਨੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਸਕੀਮਾਂ ਦਾ ਫਾਇਦਾ ਲੈਣ ਲਈ ਆਪਣਾ ਸਮਾਰਟ ਨੀਲਾ ਕਾਰਡ ਜ਼ਰੂਰ ਬਣਾਉਣ। ਸ਼੍ਰੀ ਸੋਨੀ ਨੇ ਕਿਹਾ ਕਿ ਸਰਬਤ ਸਿਹਤ ਬੀਮਾ ਯੋਜਨਾ ਦੇ ਕਾਰਡ ਤਹਿਤ ਵਿਅਕਤੀ ਸੂਚੀਬੱਧ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ ਤੋ 5 ਲੱਖ ਰੁਪਏ ਤੱਕ ਆਪਣਾ ਮੁਫਤ ਇਲਾਜ ਵੀ ਕਰਵਾ ਸਕਦਾ ਹੈ।

  ਇਸ ਉਪਰੰਤ ਸ਼੍ਰੀ ਸੋਨੀ ਵਲੋ ਵਾਰਡ ਨੰ: 71 ਦੇ ਅਧੀਨ ਪੈਦੇ ਇਲਾਕੇ ਫਕੀਰ ਸਿੰਘ ਕਾਲੋਨੀ ਵਿਖੇ 65 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਗਲੀਆਂ-ਨਾਲੀਆਂ ਦੇ ਕੰਮ ਦੀ ਸ਼ੁਰੂਆਤ ਵੀ ਕੀਤੀੇ। ਸ਼੍ਰੀ ਸੋਨੀ ਨੇ ਦੱਸਿਆ ਕਿ ਪੀਣ ਵਾਲੇ ਪਾਣੀ ਦੀਆਂ ਪਾਈਪਾਂ ਪੈਣ ਨਾਲ ਗਲੀਆਂ ਨਾਲੀਆਂ ਖ਼ਰਾਬ ਹੋ ਗਈਆਂ ਸਨ,ਜਿਸ ਕਰਕੇ ਮੁੜ ਇੰਨ੍ਹਾਂ ਨੂੰ ਬਣਾਇਆ ਜਾ ਰਿਹਾ ਹੈ। ਸ਼੍ਰੀ ਸੋਨੀ ਨੇ ਕਿਹਾ ਕਿ ਦੋ ਮਹੀਨਿਆਂ ਦੇ ਅੰਦਰ ਅੰਦਰ ਸਾਰਾ ਕੰਮ ਮੁਕੰਮਲ ਕਰ ਲਿਆ ਜਾਵੇਗਾ। ਸ਼੍ਰੀ ਸੋਨੀ ਨੇ ਕਿਹਾ ਕਿ ਚੋਣਾਂ ਦੋਰਾਨ ਉਨ੍ਹਾਂ ਵਲੋ ਲੋਕਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਇਸ ਇਲਾਕੇ ਨੂੰ ਸ਼ਹਿਰ ਤੋ ਵਧੀਆਂ ਇਲਾਕਾ ਬਣਾਇਆ ਜਾਵੇਗਾ ਅਤੇ ਇਸੇ ਹੀ ਤਹਿਤ ਇਸ ਇਲਾਕੇ ਵਿਚ ਨਵੀਆਂ ਸਟਰੀਟ ਲਾਇਟਾਂ, ਨਵੇ ਪਾਰਕ, ਨਵੇ ਟਿਊਬਵੈਲ ਆਦਿ ਸਾਰੇ ਕੰਮ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਵਾਰਡ ਨੰ: 70 ਅਤੇ 71 ਵਿਚ 90 ਫੀਸਦੀ ਤੋ ਜਿਆਦਾ ਵਿਕਾਸ ਕਾਰਜ ਮੁਕੰਮਲ ਹੋ ਚੁੱਕੇ ਹਨ ਅਤੇ ਜੋ ਕੁਝ ਵਿਕਾਸ ਕਾਰਜ ਰਹਿ ਗਏ ਹਨ ਉਨ੍ਹਾਂ ਨੂੰ ਵੀ ਛੇਤੀ ਮੁਕੰਮਲ ਕਰ ਲਿਆ ਜਾਵੇਗਾ। ਇਸ ਮੌਕੇ ਇਲਾਕੇ ਦੇ ਸਮੂਹ ਲੋਕਾਂ ਵਲੋ ਸ਼੍ਰੀ ਸੋਨੀ ਦਾ ਧੰਨਵਾਦ ਕੀਤਾ ਗਿਆ ਅਤੇ ਕਿਹਾ ਗਿਆ ਕਿ ਜਿੰਨ੍ਹਾਂ ਵਿਕਾਸ ਇਥੇ ਪਿਛਲੇ 4 ਸਾਲ ਦੋਰਾਨ ਹੋਇਆ ਹੈ,ਉਹ ਕਦੇ ਵੀ ਨਹੀ ਹੋਇਆ।

  ਇਸ ਮੌਕੇ ਪੈ੍ਰਸ ਪੱਤਰਕਾਰਾਂ ਦੇ ਸਵਾਲ ਦੇ ਜਵਾਬ ਵਿਚ ਸ਼੍ਰੀ ਸੋਨੀ ਨੇ ਕਿਹਾ ਕਿ ਕਾਂਗਰਸ ਪਾਰਟੀ ਪੂਰੀ ਤਰਾ੍ਹ ਇਕਜੁੱਟ ਹੈ ਅਤੇ 2022 ਦੇ ਵਿਧਾਨ ਸਭਾ ਚੋਣਾਂ ਵਿਚ ਪੂਰਨ ਬਹੁਮਤ ਹਾਸਲ ਕਰਕੇ ਆਪਣੀ ਸਰਕਾਰ ਬਣਾਵੇਗੀ। ਇਸ ਮੌਕੇ ਕੌਂਸਲਰ ਸ੍ਰੀ ਵਿਕਾਸ ਸੋਨੀ, ਕੌਂਸਲਰ ਲੱਖਾ ਸਿੰਘ, ਸ੍ਰੀ ਪਰਮਜੀਤ ਚੋਪੜਾ, ਸ੍ਰੀ ਰਮਨ ਵਿਰਕ, ਡਾ. ਸੋਨੂੰ, ਸ੍ਰੀ ਪਰਵੇਸ਼ ਗੁਲਾਟੀ, ਸ੍ਰੀ ਸੁਖਦੇਵ ਸਿੰਘ ਔਲਖ, ਸ੍ਰੀ ਭੱਪਾ ਪ੍ਰਧਾਨ, ਸ੍ਰੀ ਬਲਦੇਵ ਸਿੰਘ ਚੌਹਾਨ, ਸ੍ਰੀ ਰਸ਼ਪਾਲ ਸਿੰਘ, ਸ੍ਰੀ ਮਨਵਿੰਦਰ ਸਿੰਘ ਬੇਦੀ, ਸ੍ਰੀ ਕਮਲ ਪਹਿਲਵਾਨ, ਸ੍ਰੀ ਸ਼ਾਮ ਲਾਲ ਯਾਦਵ, ਸ੍ਰੀ ਰਸ਼ਪਾਲ ਸਿੰਘ ਸੰਧੂ, ਸ੍ਰੀ ਚਰਨਦਾਸ, ਸ੍ਰੀ ਅਸ਼ਵਨੀ ਕੁਮਾਰ, ਸ੍ਰੀ ਬਿੱਟੂ ਕੋਚ ਹਾਜ਼ਰ ਸਨ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img