18 C
Amritsar
Wednesday, March 22, 2023

ਵਾਈ-20 ਦੇ ਸਬੰਧ ਵਿਚ ਉਚ ਪੱਧਰੀ ਕਮੇਟੀ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਦੌਰਾ

Must read

ਅੰਮ੍ਰਿਤਸਰ, 7 ਮਾਰਚ (ਬੁਲੰਦ ਅਵਾਜ਼ ਬਿਊਰੋ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਚ ਜੀ-20 ਦੇ ਅਧੀਨ ਵਾਈ-20 ਦੇ ਤਹਿਤ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਕਨਵੈਨਸ਼ਨ ਸੈਂਟਰ ਵਿਖੇ ਹੋਣ ਵਾਲੇ ਸਿਖਰ ਸੰਮੇਲਨ ਦੇ ਪ੍ਰੋਗਰਾਮ ਦਾ ਜ਼ਾਇਜਾ ਲੈਣ ਲਈ ਉਚ ਪੱਧਰੀ ਕਮੇਟੀ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਦੌਰਾ ਕੀਤਾ ਗਿਆ ਅਤੇ ਪ੍ਰੌਗਰਾਮਾਂ ਦਾ ਜਾਇਜ਼ਾ ਲਿਆ ਗਿਆ। ਕਮੇਟੀ ਵੱਲੋਂ ਯੂਨੀਵਰਸਿਟੀ ਦੀ ਸਮਰੱਥ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਪ੍ਰੋਗਰਾਮ ਦੀ ਰੂਪ ਰੇਖਾ ਨੂੰ ਲੈ ਕੇ ਵੱਖ ਵੱਖ ਸੰਭਾਵਨਾਵਾਂ ਦੇ ਆਧਾਰ `ਤੇ ਵਿਚਾਰ ਚਰਚਾ ਕੀਤੀ। ਉੱਚ ਪੱਧਰੀ ਕਮੇਟੀ ਵਿਚ ਸ਼੍ਰੀ ਅਭੀਜੀਤ ਗੌਤਮ, ਸ਼੍ਰੀ ਨਵੀਨ ਕੁਮਾਰ ਅਤੇ ਮਿਸ ਨੀਤਿਕਾ ਸ਼ਰਮਾ ਸ਼ਾਮਿਲ ਸਨ। ਨੋਡਲ ਅਫਸਰ ਡਾ. ਹਰਦੀਪ ਸਿੰਘ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਤਰਰਾਸ਼ਟਰੀ ਰਾਸ਼ਟਰੀ ਸਿਖਰ ਸੰਮੇਲਨ ਕਰਵਾਉਣ ਦੇ ਪੂਰੀ ਤਰ੍ਹਾਂ ਸਮਰੱਥ ਹੈ ਅਤੇ ਇਸ ਦੇ ਲਈ ਹਰ ਪੱਖ ਤੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜੀ-20 ਪ੍ਰਬੰਧਾਂ ਨੂੰ ਲੈ ਕੇ ਇਕ ਕਮੇਟੀ ਦੇ ਨਾਲ ਚਰਚਾ ਵੀ ਹੋਈ ਹੈ ਅਤੇ ਉਨ੍ਹਾਂ ਨੂੰ ਵਾਈ-20 ਅਧੀਨ ਹੋਣ ਵਾਲੇ 15 ਮਾਰਚ ਨੂੰ ਕੰਮ ਦਾ ਭਵਿੱਖ: ਇੰਡਸਟਰੀ 4.0, ਇਨੋਵੇਸ਼ਨ ਅਤੇ 21ਵੀਂ ਸਦੀ ਦੇ ਹੁਨਰ` ਦੇ ਸਿਰਲੇਖ ਹੇਠ ਹੋਣ ਵਾਲੇ ਪ੍ਰੋਗਰਾਮ ਦੀ ਰੂਪ ਰੇਖਾ ਪੂਰੀ ਤਰ੍ਹਾਂ ਵਿਚਾਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸੰਮੇਲਨ ਵਿਚ ਇਨ੍ਹਾਂ ਵਿਸ਼ਿਆਂ ਦੇ ਮਾਹਿਰਾਂ ਵੱਲੋਂ ਆਪਣੀਆਂ ਪੂਰੇ ਖਿੱਤੇ ਦੇ ਵਿਕਾਸ ਨੂੰ ਕੇਂਦਰ ਵਿਚ ਰੱਖ ਕੇ ਰਾਇ ਦਿਤੀਆਂ ਜਾਣੀਆਂ ਹਨ ਜੋ ਕੱਲ੍ਹ ਦਾ ਭਵਿੱਖ ਸੰਵਾਰਨ ਲਈ ਬਹੁਤ ਅਰਥ ਭਰਪੂਰ ਹੋਣਗੀਆਂ। ਉਨ੍ਹਾਂ ਕਿਹਾ ਕਿ ਭਾਰਤ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਕਿ ਜੀ-20 ਦੀ ਮੇਜ਼ਬਾਨੀ ਆਪਣਾ ਦੇਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਾਰੇ ਪੰਜਾਬੀਆਂ ਦੇ ਲਈ ਵੀ ਮਾਣ ਵਾਲੀ ਗੱਲ ਹੈ ਕਿ ਅੰਮ੍ਰਿਤਸਰ ਵਿਚ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਇਸ ਦੇ ਲਈ ਮੁੱਖ ਤੌਰ `ਤੇ ਮੇਜ਼ਬਾਨੀ ਵਿਚ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਇਸ ਸੰਮੇਲਨ ਦੇ ਨਾਲ ਭਾਵੇਂ ਸਿਖਿਆ, ਰੁਜ਼ਗਾਰ ਅਤੇ ਕਿਰਤ ਦੇ ਮੁੱਦਿਆਂ `ਤੇ ਚਰਚਾ ਹੋਣੀ ਹੈ ਪਰ ਇਸ ਤੋਂ ਇਲਾਵਾ ਵੀ ਅੰਮ੍ਰਿਤਸਰ ਦੀ ਜੋ ਇਤਿਹਾਸਕ ਦਿਖ ਹੈ, ਉਸ ਦਾ ਵੀ ਪ੍ਰਭਾਵ ਵਿਦੇਸ਼ੀ ਮਹਿਮਾਨਾਂ `ਤੇ ਪੈਣ ਵਾਲਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਲਈ ਸਾਨੂੰ ਸਾਰਿਆਂ ਨੂੰ ਸਾਕਾਰਤਮਕ ਨਜ਼ਰੀਏ ਤੋਂ ਕੰਮ ਕਰਨਾ ਚਾਹੀਦਾ ਹੈ।

- Advertisement -spot_img

More articles

- Advertisement -spot_img

Latest article