More

  ਵਾਇਦੇ ਪੂਰੇ ਨਾ ਕੀਤੇ ਤਾਂ ਮੁੱਖ ਮੰਤਰੀ ਦੀ ਚੰਡੀਗੜ੍ਹ ਕੋਠੀ ਦਾ ਮਸੀਹੀ ਭਾਈਚਾਰਾ ਕਰੇਗਾ ਘਿਰਾਓ :ਲਾਰੈਂਸ ਚੌਧਰੀ, ਆਰਿਫ਼ ਚੌਹਾਨ

  ਮਸੀਹੀ ਭਾਈਚਾਰੇ ਦੀ ਕਲਾਨੌਰ ਵਿਖੇ ਹੋਈ ਵਿਸ਼ਾਲ ਮਸੀਹੀ ਅਧਿਕਾਰ ਰੈਲੀ

  ਗੁਰਦਾਸਪੁਰ, 1 ਅਕਤੂਬਰ (ਬੁਲੰਦ ਆਵਾਜ ਬਿਊਰੋ) – ਮਸੀਹੀ ਭਾਈਚਾਰੇ ਵਲੋਂ ਗੁਰਦਾਸਪੁਰ ਕਲਾਨੌਰ ਦੀ ਦਾਣਾ ਮੰਡੀ ਵਿਖੇ ਮਸੀਹ ਅਧਿਕਾਰ ਰੈਲੀ ਕੀਤੀ ਗਈ। ਰੈਲੀ ਦੀ ਸੁਰੂਆਤ ਪ੍ਰਾਥਨਾ ਨਾਲ ਕੀਤੀ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਮਸੀਹੀ ਭਾਈਚਾਰੇ ਦੀ ਅਣਦੇਖੀ ਦਾ ਪਿਛਲੀਆਂ ਅਤੇ ਮੌਜੂਦਾ ਕਾਂਗਰਸ ਸਰਕਾਰ ਨੂੰ ਆਪਣੇ ਭਾਸ਼ਣ ਵਿੱਚ ਦੋਸ਼ੀ ਦੱਸਿਆ ਕ੍ਰਿਸ਼ਚੀਅਨ ਨੈਸ਼ਨਲ ਫਰੰਟ ਦੇ ਰਾਸ਼ਟਰੀ ਪ੍ਰਧਾਨ ਲਾਰੈਂਸ ਚੌਧਰੀ ਅਤੇ ਯੂਥ ਰਾਸ਼ਟਰੀ ਪ੍ਰਧਾਨ ਆਰਿਫ਼ ਮਸੀਹ ਚੌਹਾਨ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੀਆਂ ਹੋਈਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਸੀਹੀ ਭਾਈਚਾਰੇ ਦੇ ਮਾੜੇ ਹਲਾਤਾਂ ਲਈ ਸਭ ਤੋਂ ਵੱਧ ਕਾਂਗਰਸ ਅਤੇ ਉਸ ਤੋਂ ਇਲਾਵਾ ਅਕਾਲੀ ਭਾਜਪਾ ਹਨ। ਪੰਜਾਬ ਵਿੱਚ ਵਸਦੇ 35 ਲੱਖ ਮਸੀਹੀਆਂ ਦਾ ਭਵਿੱਖ ਬਿਲਕੁੱਲ ਹਨੇਰੇ ਵਿੱਚ ਹੈ। ਪੜ੍ਹਾਈ ਅਤੇ ਨੌਕਰੀਆਂ ਵਿੱਚ ਰਾਖਵਾਂਕਰਨ ਨਾ ਹੋਣ ਕਾਰਨ ਬੇਰੁਜਗਾਰੀ ਅਤੇ ਵਿਦਿਆ ਦਾ ਬਹੁਤ ਬੁਰਾ ਹਾਲ ਹੈ। ਸਿਆਸੀ ਪੱਖਪਾਤ ਕਾਰਨ ਭਲਾਈ ਸਕੀਮਾਂ ਤੋਂ ਪਿੰਡਾਂ ਦੇ ਲੋਕ ਵਾਂਝੇ ਹਨ ਉਹਨਾਂ ਕਿਹਾ ਕਾਂਗਰਸ ਨੇ ਤਾਂ ਇੱਥੋਂ ਤੱਕ ਝੂਠ ਬੋਲ ਦਿੱਤਾ ਕਿ ਘਟਗਿਣਤੀ ਪੰਜਾਬ ਦਾ ਗੌਰਵ ਅਤੇ ਅਵਤਾਰ ਨੇ ਅਤੇ ਅਕਾਲੀ ਦਲ ਅਤੇ ਭਾਜਪਾ ਵਾਲੇ ਆਪਣੇ ਰਾਜ ਸਮੇਂ ਰਾਜ ਪੱਧਰੀ ਕ੍ਰਿਸਮਸ ਸਮਾਗਮ ਸਮੇਂ ਪਵਿੱਤਰ ਹੈਲੇਲੂਆਹ ਦਾ ਨਾਅਰਾ ਲਾ ਕੇ ਮੰਗਾਂ ਪੂਰੀਆ ਕਰਨ ਦੀਆਂ ਗੱਲਾਂ ਕਰਦੇ ਸਨ ਪਰ ਕੀਤਾ ਉਹਨਾਂ ਵੀ ਕੁੱਝ ਨਹੀਂ।

  ਅੱਜ ਅਸੀਂ ਮੁੱਖ ਮੰਤਰੀ ਪੰਜਾਬ ਦੇ ਨਾਂ 12 ਅਧਿਕਾਰਾਂ ਮਸੀਹੀ ਭਾਈਚਾਰੇ ਨੂੰ 10% ਰਾਖਵਾਂਕਰਨ, ਕ੍ਰਿਸ਼ਚੀਅਨ ਰੈਜੀਮੈਂਟ ਦੀ ਬਹਾਲੀ, ਕਬਰਸਤਾਨਾਂ ਲਈ ਜ਼ਮੀਨ ਦੀ ਅਲਾਟਮੈਂਟ, ਕਮਿਊਨਿਟੀ ਹਾਲ ਦੀ ਉਸਾਰੀ, ਗਰੀਬ ਈਸਾਈ ਬੇਘਰ ਪਰਿਵਾਰਾਂ ਨੂੰ ਜ਼ਮੀਨ ਅਲਾਟ ਕਰਨਾ,ਕੱਚੇ ਘਰਾਂ ਦਾ ਨਿਰਮਾਣ,ਲੋੜਵੰਦ ਈਸਾਈ ਵਿਦਿਆਰਥੀ,ਮਨਰੇਗਾ ਕਰਮਚਾਰੀਆਂ ਨੂੰ 200 ਰੁਪਏ ਦਿਹਾੜੀ 400 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਦਿੱਤੀ ਜਾਣੀ ਚਾਹੀਦੀ ਹੈ, ਕਾਲਜਾਂ ਅਤੇ ਯੂਨੀਵਰਸਿਟੀਆਂ ਦਾ ਨਾਮ ਮਿਸ਼ਨਰੀਆਂ ਅਤੇ ਸੰਤਾਂ ਦੀ ਯਾਦ ਵਿੱਚ ਰੱਖਿਆ ਜਾਣਾ ਚਾਹੀਦਾ ਹੈ,ਸਵੈ-ਰੁਜ਼ਗਾਰ ਲਈ ਬੈਂਕ ਲੋਨ, ਈਸਾਈ ਭਾਈਚਾਰੇ ਨੂੰ ਐਸਸੀ/ਐਸਟੀ ਵਰਗੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣੀਆਂ ਚਾਹੀਦੀਆਂ ਹਨ,ਕੱਚੀਆਂ ਛੱਤਾਂ ਨੂੰ ਪੱਕਾ ਬਣਾਇਆ ਜਾਣਾ ਚਾਹੀਦਾ ਹੈ ਵਾਲ਼ਾ ਇੱਕ ਮੰਗ ਪੱਤਰ ਐਸ ਡੀ ਐਮ ਡੇਰਾ ਬਾਬਾ ਨਾਨਕ ਨੂੰ ਸੌਂਪਿਆ ਉਹਨਾਂ ਕਾਂਗਰਸ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਇੱਕ ਮਹੀਨੇ ਅੰਦਰ ਉਪਰੋਕਤ ਵਾਇਦੇ ਪੂਰੇ ਨਾ ਕੀਤੇ ਤਾਂ ਦੋਆਬੇ ਦੀ ਰੈਲੀ ਵਿੱਚ ਮਤਾ ਪਾ ਕੇ ਮੁੱਖ ਮੰਤਰੀ ਦੀ ਕੋਠੀ ਦੇ ਘਿਰਾਓ ਦਾ ਫੈਸਲਾ ਕੀਤਾ ਜਾਵੇਂਗਾ।ਮਸੀਹੀ ਭਾਈਚਾਰਾ ਮੁੱਖ ਮੰਤਰੀ ਦੀ ਚੰਡੀਗੜ੍ਹ ਕੋਠੀ ਦਾ ਘਿਰਾਓ ਕਰੇਗਾ ਅਤੇ ਆਉਂਦੀਆਂ ਚੋਣਾਂ ਵਿੱਚ ਕਾਂਗਰਸ ਤੋਂ ਹਿਸਾਬ ਲਿਆ ਜਾਵੇਗਾ।

  ਇਸ ਮੌਕੇ ਪਾਸਟਰ ਸਤਪਾਲ ਮਸੀਹ, ਪਾ. ਸੈਮੂਅਲ ਵਿੱਕੀ,ਪਾ.ਕਿਸ਼ੋਰ ਗਿੱਲ,ਪਾ.ਸਾਵਰ ਗਿੱਲ,ਅਸ਼ੋਕ ਮਸੀਹ ਭੱਟੀ,ਵਿੱਕੀ ਗਾਦਰੀਆ,ਗੁਲਜ਼ਾਰ ਗੈਰੀ, ਸੈਮੂਅਲ, ਵਿਨੈ ਗਿੱਲ,ਪਾ.ਆਰਥਰ ਮਸੀਹ,ਪਾ. ਸੁਨੀਲ ਮਸੀਹ,ਪਾ.ਨਥਾਨੀਅਲ ਮਸੀਹ, ਗੁਰਬਾਜ ਮਸੀਹ,ਰਾਜੂ ਕਲਿਆਣਪੁਰ,ਸੋਨੂੰ ਜੋਹਨ ਨੰਗਲ,ਸਤਨਮ ਮਸੀਹ,ਪਾ.ਜੀ ਐਸ ਪਾਲ,ਪਾ.ਵਿਜੈ ਮਸੀਹ,ਪਾ.ਲਾਭਾ ਮਸੀਹ, ਪਾ.ਇਮਾਨੁਅਲ ਮਸੀਹ, ਪਾ.ਰਾਜਾ ਮਸੀਹ, ਪਾ.ਬਲਬੀਰ ਮਸੀਹ, ਪਾ.ਬਾਊ ਮਸੀਹ, ਪਾ.ਨਰਿੰਦਰ ਮਸੀਹ, ਪਾ.ਲਾਰੇਂਸ, ਪਾ.ਹਰਜੀਤ ਹੈਰੀ,ਪਾ.ਹੈਪੀ,ਪਾ. ਰਿੰਕਲ ਮਸੀਹ,ਪਾ.ਆਈਵਾਨ, ਪਾ. ਹਰਜਿੰਦਰ,ਪਾ.ਮਨਦੀਪ ਮਸੀਹ, ਪਾ.ਅਜੈ ਮਸੀਹ,ਪਾ.ਮੁਹਿੰਦਰ ਮਸੀਹ,ਪਾ.ਅਸ਼ੋਕ ਮਸੀਹ, ਪਾ.ਬਲਜੀਤ ਮਸੀਹ,ਸਲੀਮ ਮਸੀਹ,ਗ੍ਰਿਫਨ ਸੇਖਾ,ਕੁਲਵੰਤ ਸੋਨੂੰ,ਪੀਟਰ ਸੇਖਾ, ਰਵੀ ਸੇਖਾ,ਰੋਬਿਨ ਰੰਧਾਵਾ,ਸਾਗਰ ਸਹੋਤਰਾ ,ਰਾਜਨ ਰੰਧਾਵਾ,ਯੂਸਫ਼ ਮਸੀਹ,ਜਸਬੀਰ ਮਸੀਹ, ਰਾਜਪਾਲ ਮਸੀਹ, ਕੁਲਵਿੰਦਰ ਮਸੀਹ, ਵਿੱਕੀ, ਜੈਕਬ, ਕੁਲਵਿੰਦਰ, ਲੱਖਾ ਮਸੀਹ ਭੱਟੀ, ਪ੍ਰੇਮ ਮਸੀਹ, ਅਮਾਨਤ ਮਸੀਹ, ਤਿਲਕ ਰਾਜ, ਜਗੀਰ ਮਸੀਹ, ਮੁੱਖਾ, ਸਟੀਫ਼ਨ, ਵਾਰਿਸ ਮਸੀਹ, ਨਰੇਸ਼ ਮਸੀਹ, ਜੋਗਿੰਦਰ ਮਸੀਹ, ਅਭੀ ਮਸੀਹ,ਗੁਰਬਾਜ ਮਸੀਹ,ਰਾਜੂ ਕਲਿਆਣਪੁਰ, ਸੋਨੂੰ ਜੋਹਨ ਨੰਗਲ,ਸਤਨਮ ਮਸੀਹ,ਰਵੀ ਧੂਤਾਂ, ਜੋਸ਼ ਮਸੀਹ,ਅਮਨਦੀਪ ਮਸੀਹ, ਸੁਰਜੀਤ ਮਸੀਹ, ਦਲੀਪ ਮਸੀਹ,ਰੋਹਿਤ ਮਸੀਹ, ਰਾਹੁਲ ਮਸੀਹ, ਸਰਦੂਲ ਮਸੀਹ, ਸਰਵਣ ਮਸੀਹ, ਜੱਸਾ ਮਸੀਹ, ਪ੍ਰੇਮ ਮਸੀਹ ਆਦਿ ਸ਼ਾਮਿਲ ਹੋਏ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img