ਵਲਟੋਹਾ ਨੇ ਕੀਤਾ ਚੋਪੜਾ ਨਾਲ ਦੁੱਖ ਦਾ ਪ੍ਰਗਟਾਵਾ

63

ਤਰਨਤਾਰਨ, 17 ਜੂਨ (ਜੰਡ ਖਾਲੜਾ) – ਸ੍ਰੋ ਅਕਾਲੀ ਦਲ ਦੇ ਸਾਬਕਾ ਵਿਧਾਇਕ ਐਮ ਐਲ ਏ ਪ੍ਰਫੈਸਰ ਵਿਰਸਾ ਸਿੰਘ ਵਲਟੋਹਾ ਨੇ ਨਗਰ ਪੰਚਾਇਤ ਭਿੱਖੀਵਿੰਡ ਦੇ ਵਾਇਸ ਪ੍ਰਧਾਨ ਰੇਖਾ ਰਾਣੀ ਦੇ ਅਕਾਲ ਚਲਾਣਾ ਕਰ ਜਾਣ ਤੇ ਉਨ੍ਹਾਂ ਦੇ ਪਤੀ ਕਾਂਗਰਸ ਦੇ ਸਹਿਰੀ ਪ੍ਰਧਾਨ ਬਿਲਾਂ ਚੋਪੜਾ ਨਾਲ ਉਨ੍ਹਾਂ ਦੇ ਗ੍ਰਹਿ ਭਿਖੀਵਿੰਡ ਵਿਖੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਇਸ ਮੌਕੇ ਤੇ ਪ੍ਰੋ ਵਲਟੋਹਾ ਨੇ ਕਿਹਾ ਕਿ ਰੇਖਾ ਰਾਣੀ ਜੀ ਦੇ ਦਿਹਾਂਤ ਨਾਲ ਜੋ ਘਾਟਾ ਚੋਪੜਾ ਪਰਿਵਾਰ ਨੂੰ ਪਿਆ ਹੈ, ਉਹ ਕਦੇ ਵੀ ਪੂਰਾ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਚੋਪੜਾ ਪਰਿਵਾਰ ਕਿਸੇ ਜਾਣ ਪਛਾਣ ਦਾ ਮੁਹਤਾਜ ਨਹੀਂ ਹੈ, ਉਹ ਇਕ ਨਾਮਵਰ ਪਰਿਵਾਰ ਹੈ !ਵਲਟੋਹਾ ਨੇ ਕਿਹਾ ਕਿ ਬੀਬੀ ਰੇਖਾ ਰਾਣੀ ਜੀ ਇਕ ਚੰਗੇ ਸੁਲਝੇ ਹੌਏ ਆਗੂ ਸਨ। ਉਨ੍ਹਾਂ ਕੇ ਸਾਡਾ ਇਸ ਪਰਿਵਾਰ ਨਾਲ ਨਿਜੀ ਪਿਆਰ ਹੈ , ਉਨ੍ਹਾਂ ਕਾਮਣਾ ਕੀਤੀ ਕਿ ਪ੍ਰਮਾਤਮਾ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਚ ਨਿਵਾਸ ਬਖਸਣ ਤੇ ਚੋਪੜਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸਣ। ਇਸ ਮੌਕੇ ਤੇ ਸਾਬਕਾ ਐਮ ਸੀ ਰਿਕੂ ਧਵਨ, ਅਮਨ ਧਵਨ,ਵਿਨੇ ਮਲਹੋਤਰਾ, ਹੀਰਾ ਸਿੰਘ ਸਿੱਧਵਾਂ, ਸਾਬਕਾ ਐਮ ਸੀ ਅਮਰਜੀਤ ਢਿੱਲੋਂ , ਸਵਰਨਜੀਤ ਸਿੰਘ ,ਸੰਦੀਪ ਉੱਪਲ , ਅਤੇ ਮਨਜੀਤ ਸਿੰਘ ਜੀ ਨੇ ਵੀ ਦੁਖ ਸਾਂਝਾ ਕੀਤਾ।

Italian Trulli