ਅੰਮ੍ਰਿਤਸਰ, 6 ਜੂਨ (ਇੰਦ੍ਰਜੀਤ ਉਦਾਸੀਨ) – ਵਰਿੰਦਾਵਨ ਗਾਰਡਨ ਕਲੋਨੀ ਵਿੱਚ ਪ੍ਰਧਾਨ ਦੇ ਅਹੁਦੇ ਲਈ ਚੋਣ ਘੋਸ਼ਣਾ ਹੋ ਗਈ ਹੈ ਜਿਸਦੀ ਜਾਣਕਾਰੀ ਜਸਕਰਨ ਸਿੰਘ ਸੰਧੂ ਕਲੋਂਨਾਈਜ਼ਰ ਨੇ ਦਿੱਤੀ ਉਹਨਾਂ ਕਿਹਾ ਚੋਣਾਂ ਲਈ 4 ਜੁਲਾਈ ਦੀ ਮਿਤੀ ਪੱਕੀ ਕੀਤੀ ਗਈ ਹੈ ਇਸ ਲਈ ਵਰਿੰਦਾਵਨ ਨਿਵਾਸੀਆਂ ਨੂੰ ਸੰਦੇਸ਼ ਜਾ ਚੁੱਕਾ ਹੈ ਕਿ ਉਹ 9 ਜੂਨ ਤੱਕ ਆਪਣੀ ਇੱਕ ਪਾਸਪੋਰਟ ਸਾਈਜ਼ ਫੋਟੋ ਅਤੇ ਅਧਾਰ ਕਾਰਡ ਜਮਾਂ ਕਰਵਾ ਦੇਣ ਤਾਂ ਕਿ ਵੋਟਰ ਲਿਸਟ ਵਿੱਚ ਉਹਨਾਂ ਦਾ ਨਾਮ ਦਰਜ ਹੋ ਸਕੇ ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰ 20 ਤੋਂ 21 ਜੂਨ ਤੱਕ ਆਪਣੇ ਫਾਰਮ ਭਰ ਸਕਦੇ ਹਨ ਜਿਸਦੀ ਫੀਸ 25000 ਰੁਪਏ ਹੈ ਇਹ ਰਾਸ਼ੀ ਉਮੀਦਵਾਰ ਨੂੰ ਵਾਪਿਸ ਨਹੀਂ ਕੀਤੀ ਜਾਵੇਗੀ ਇਸ ਚੋਣ ਲਈ ਚੋਣ ਕਮੇਟੀ ਕਲੋਨੀ ਦੇ ਕੋਈ ਚਾਰ ਸਨਮਾਨਿਤ ਲੋਕਾਂ ਦੀ ਬਣਾਈ ਜਾਵੇਗੀ ਜੇਤੂ ਉਮੀਦਵਾਰ ਆਪਣੀ ਟੀਮ ਬਣਾ ਕੇ ਕਲੋਨੀ ਦੇ ਵਿਕਾਸ ਲਈ ਕੰਮ ਕਰੇਗਾ।