15 C
Punjab
Monday, December 5, 2022

ਵਰਲਡ ਕੱਪ 2019: ਟੌਸ ਜਿੱਤਣ ‘ਚ ਭਾਰਤ ਰਿਹਾ ਸਫਲ

Must read

ਕ੍ਰਿਕੇਟ ਵਿਸ਼ਵ ਕੱਪ 2019 ਦਾ ਅੱਜ 28ਵਾਂ ਮੈਚ ਭਾਰਤ ਅਤੇ ਅਫ਼ਗਾਨਿਸਤਾਨ ਦੀ ਟੀਮਾਂ ‘ਚ ਹੋ ਰਿਹਾ ਹੈ। ਇੰਡੀਆ ਦਾ ਇਹ ਪੰਜਵਾਂ ਜਦਕਿ ਅਫ਼ਗਾਨਿਸਤਾਨ ਦਾ ਇਹ ਛੇਵਾਂ ਮੈਚ ਹੈ।

India won the toss and choose bating first

ਨਵੀਂ ਦਿੱਲੀਕ੍ਰਿਕੇਟ ਵਿਸ਼ਵ ਕੱਪ 2019 ਦਾ ਅੱਜ 28ਵਾਂ ਮੈਚ ਭਾਰਤ ਅਤੇ ਅਫ਼ਗਾਨਿਸਤਾਨ ਦੀ ਟੀਮਾਂ ‘ਚ ਹੋ ਰਿਹਾ ਹੈ। ਇੰਡੀਆ ਦਾ ਇਹ ਪੰਜਵਾਂ ਜਦਕਿ ਅਫ਼ਗਾਨਿਸਤਾਨ ਦਾ ਇਹ ਛੇਵਾਂ ਮੈਚ ਹੈ। ਵਨ ਡੇਅ ਮੈਚ ‘ਚ ਦੂਜੇ ਨੰਬਰ ‘ਤੇ ਮੌਜੂਦ ਇੰਡੀਆ ਟੀਮ ਦਾ ਅਫ਼ਗਾਨਿਸਤਾਨ ਦੇ ਨਾਲ ਇਹ ਮੁਕਾਬਲਾ ਆਸਾਨ ਨਹੀਂ ਹੋਣ ਵਾਲਾ। ਪਿਛਲੇ ਮੈਛ ‘ਚ ਅਫ਼ਗਾਨਿਸਤਾਨ ਦੀ ਟੀਮ ਨੇ ਮੇਜ਼ਬਾਨ ਇੰਗਲੈਂਡ ਟੀਮ ਨੂੰ ਕਰਾਰੀ ਸ਼ਿਕਸਤ ਦਿੱਤੀ ਸੀ।
ਹੁਣ ਭਾਰਤੀ ਟੀਮ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ ਹੈ। ਇਸ ਸਮੇਂ ਟੀਮ ਇੰਡੀਆ ਆਪਣੇ ਪੂਰੇ ਫਾਰਮ ‘ਚ ਹੈ। ਟੂਰਨਾਮੈਂਟ ‘ਚ ਟੀਮ ਨੇ ਅਜੇ ਤਕ ਕੋਈ ਵੀ ਮੈਚ ਨਹੀਂ ਹਾਰਿਆ। ਇਸ ਦੇ ਨਾਲ ਹੀ ਭਾਰਤੀ ਟੀਮ ‘ਚ ਇੱਕ ਬਦਲਾਅ ਵੀ ਕੀਤਾ ਗਿਆ ਹੈ। ਭਾਰਤ ਨੇ ਫੱਟੜ ਗੇਂਦਬਾਜ਼ ਭੁਵਨੇਸ਼ਵਰ ਨੂੰ ਆਰਾਮ ਦੇ ਕੇ ਉਨ੍ਹਾਂ ਦੀ ਥਾਂ ਮੁਹਮੰਦ ਸ਼ਮੀ ਨੂੰ ਟੀਮ ‘ਚ ਸ਼ਾਮਲ ਕੀਤਾ ਹੈ।ਉੱਧਰਦੂਜੇ ਪਾਸੇ ਅਫ਼ਗ਼ਾਨਿਸਤਾਨ ਦੀ ਟੀਮ ਨੇ ਨੂਰ ਅਲੀ ਜਾਦਰਾਨ ਅਤੇ ਦੌਲਤ ਜਾਦਰਾਨ ਦੀ ਥਾਂ ਹਜ਼ਰਤੁੱਲ੍ਹਾ ਜਾਜਈ ਅਤੇ ਅਪਤਾਬ ਆਲਮ ਨੂੰ ਮੌਕਾ ਦਿੱਤਾ ਹੈ। ਭਾਰਤੀ ਟੀਮ ਲਈ ਵਿਰੋਧੀ ਟੀਮ ਮੁਸ਼ਕਿਲ ਨਹੀਂ ਸਗੋਂ ਆਪਣੀ ਟੀਮ ਦੇ ਸਾਲਮੀ ਬੱਲੇਬਾਜ਼ ਸ਼ਿਖਰ ਧਵਨ ਦਾ ਟੂਰਨਾਮੈਂਟ ਤੋਂ ਬਾਹਰ ਹੋਣਾ ਅਤੇ ਭੁਵਨੇਸ਼ਵਰ ਦਾ ਜ਼ਖ਼ਮੀ ਹੋਣਾ ਹੈ।ਦੇਖਦੇ ਹਾਂ ਭਾਰਤ ਆਪਣੀ ਪੰਜਵੀਂ ਜਿੱਤ ਨਾਲ ਫੈਨਸ ਨੂੰ ਖੁਸ਼ ਕਰ ਪਾਉਂਦੀ ਹੈ ਜਾਂ ਅਫ਼ਗ਼ਾਨਿਸਤਾਨ ਦੀ ਟੀਮ ਇਸ ਜਿੱਤ ‘ਤੇ ਬ੍ਰੇਕ ਲਗਾਉਂਦੀ ਹੈ।

- Advertisement -spot_img

More articles

- Advertisement -spot_img

Latest article