ਵਰਜੀਨੀਆ ਦੇ ਡਿਪਟੀ ਨੂੰ ਬੇਹਥਿਆਰੇ ਵਿਅਕਤੀ ਉਪਰ ਗੋਲੀ ਚਲਾਉਣ ਦੇ ਮਾਮਲੇ ਵਿਚ ਕੀਤਾ ਨਾਮਜ਼ਦ

44

ਸੈਕਰਾਮੈਂਟੋ, 19 ਜੁਲਾਈ (ਬੁਲੰਦ ਆਵਾਜ ਬਿਊਰੋ) – ਇਸ ਸਾਲ ਅਪ੍ਰੈਲ ਵਿਚ ਲਸੀਆਹ ਬਰਾਊਨ ਨਾਮੀ ਵਿਅਕਤੀ ਉਪਰ ਗੋਲੀ ਚਲਾ ਕੇ ਉਸ ਨੂੰ ਗੰਭੀਰ ਜਖਮੀ ਕਰ ਦੇਣ ਦੇ ਮਾਮਲੇ ਵਿਚ ਵਰਜਨੀਆ ਦੇ ਡਿਪਟੀ ਸ਼ੈਰਿਫ ਨੂੰ ਦੋਸ਼ੀ ਵਜੋਂ ਨਾਮਜਦ ਕੀਤਾ ਹੈ। ਦਰਜ ਮਾਮਲੇ ਵਿਚ ਕਿਹਾ ਗਿਆ ਹੈ ਕਿ ਜਿਸ ਸਮੇ ਸਪਾਟਸਿਲਵਾਨੀਆ ਕਾਊਂਟੀ ਦੇ ਡਿਪਟੀ ਡੇਵਿਡ ਟਰਬੀਫਿਲ ਨੇ ਬਰਾਊਨ ਉਪਰ ਗੋਲੀ ਚਲਾਈ ਉਸ ਸਮੇ ਉਸ ਕੋਲ ਕੋਈ ਹਥਿਆਰ ਨਹੀਂ ਸੀ। ਡਿਪਟੀ ਵਿਰੁੱਧ ਲਾਪਰਵਾਹੀ ਨਾਲ ਗੋਲੀ ਚਲਾਉਣ ਦਾ ਦੋਸ਼ ਲਾਇਆ ਗਿਆ ਹੈ ਜਿਸ ਕਾਰਨ ਬਰਾਊਨ ਜਿੰਦਗੀ ਭਰ ਲਈ ਅਪਾਹਜ਼ ਹੋ ਗਿਆ ਹੈ। ਡਿਪਟੀ ਦੇ ਵਕੀਲ ਮਾਰਕ ਬੌਂਗ ਨੇ ਦੋਸ਼ ਆਇਦ ਕਰਨ ‘ਤੇ ਕੋਈ ਟਿਪਣੀ ਨਹੀਂ ਕੀਤੀ।

Italian Trulli