More

  ਵਧਾਇਕ ਡਾ: ਵੇਰਕਾ ਨੇ ਵਾਰਡ ਨੰ: 77 ‘ਚ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ

  ਅੰਮ੍ਰਿਤਸਰ, 7 ਜੂਨ (ਰਛਪਾਲ ਸਿੰਘ)  – ਵਿਧਾਨ ਸਭਾ ਹਲਕਾ ਪੱਛਮੀ ਦੇ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨੇ ਐਤਵਾਰ ਨੂੰ ਵਾਰਡ ਨੰਬਰ 77 ਵਿਚ 50 ਲੱਖ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕੰਮਾਂ ਦਾ ਉਦਘਾਟਨ ਕੀਤਾ। ਇਸ ਮੌਕੇ ਡਾ. ਵੇਰਕਾ ਨੇ ਕਿਹਾ ਕਿ ਉਨ੍ਹਾਂ ਦੇ ਹਲਕੇ ਵਿੱਚ ਵਿਕਾਸ ਕਾਰਜ ਬੜੀ ਤੇਜ਼ੀ ਨਾਲ ਲਗਾਤਾਰ ਜਾਰੀ ਹਨ। ਇਸੇ ਕੜੀ ਤਹਿਤ ਵਾਰਡ 77 ਦੇ ਇਲਾਕੇ ਸੁੰਦਰ ਨਗਰ, ਇੰਦਰਾ ਕਾਲੋਨੀ ਤੇ ਮੋਹਨੀ ਪਾਰਕ ਇਲਾਕਿਆਂ ਵਿਚ ਵਿਕਾਸ ਆਰੰਭ ਕੀਤੇ ਗਏ ਹਨ।

  ਇਸ ਮੌਕੇmਵਾਰਡ ਨੰਬਰ 77 ਦੇ ਕੌਂਸਲਰ ਦੇ ਸਪੁੱਤਰ ਵਿਰਾਟ ਦੇਵਗਨ ਨੇ ਡਾ. ਵੇਰਕਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਵਾਰਡ ਦੇ ਇਨ੍ਹਾਂ ਇਲਾਕਿਆਂ ਵਿਚ ਸੀਵਰੇਜ ਤੇ ਲਾਈਟ ਦੇ ਕੰਮ ਪਹਿਲਾਂ ਹੀ ਹੋ ਚੁੱਕੇ ਹਨ ਅਤੇ ਹੁਣ ਰਹਿੰਦੇ ਕਾਰਜ ਵੀ ਸ਼ੁਰੂ ਕਰ ਦਿੱਤੇ ਗਏ ਹਨ। ਇਸ ਦੇ ਲਈ ਉਹ ਵਿਧਾਇਕ ਦੇ ਬਹੁਤ ਅਹਿਸਾਨਮੰਦ ਹਨ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ, ਸੰਜੀਵ ਅਰੋੜਾ, ਕੈਪਟਨ ਰਾਜਿੰਦਰ, ਗੌਰਵ ਸ਼ਰਮਾ, ਸਤੀਸ਼ ਸ਼ਰਮਾ, ਅਮਨ ਸ਼ਰਮਾ, ਰਾਜਨ ਮਹਿਰਾ ਸਮੇਤ ਵੱਡੀ ਗਿਣਤੀ ‘ਚ ਇਲਾਕਾ ਵਾਸੀ ਮੌਜੂਦ ਸਨ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img