18 C
Amritsar
Friday, March 24, 2023

ਵਧਵਾਨੀ ਫਾਊਂਡੇਸ਼ਨ ਭਾਰਤ ਦੇ ਕੋਵਿਡ ਪੀੜਤਾਂ ਦੀ ਮੱਦਦ ਲਈ ਦੇਵੇਗਾ 10 ਲੱਖ ਡਾਲਰ

Must read

ਸੈਕਰਾਮੈਂਟੋ : (ਹੁਸਨ ਲੜੋਆ ਬੰਗਾ) -ਲਾਸ ਐਲਟਸ (ਕੈਲੀਫੋਰਨੀਆ) ਵਿਚ ਸਥਾਪਿਤ ਵਧਵਾਨੀ ਫਾਊਂਡੇਸ਼ਨ ਨੇ ਭਾਰਤ ਵਿਚ ਕੋਵਿਡ-19 ਦੇ ਮਾਰੂ ਅਸਰ ਨੂੰ ਘਟ ਕਰਨ ਲਈ 10 ਲੱਖ ਡਾਲਰ ਦੇਣ ਦਾ ਐਲਾਨ ਕੀਤਾ ਹੈ। ਇਹ ਮੱਦਦ 10 ਚੈਰਿਟ ਸੰਸਥਾਵਾਂ ਤੇ ਗੈਰ ਸਰਕਾਰੀ ਸੰਗਠਨਾਂ ਰਾਹੀਂ ਤੁੰਰਤ ਪਹੁੰਚਾਈ ਜਾਵੇਗੀ। ਇਹ ਮੱਦਦ ਮੈਡੀਕਲ ਸਾਧਨਾਂ ਦੇ ਰੂਪ ਵਿਚ ਤੇ ਕੋਵਿਡ -19 ਮਰੀਜ਼ਾਂ ਤੇ ਉਨਾਂ ਦੇ ਪਰਿਵਾਰਾਂ ਨੂੰ ਸਹਾਇਤਾ ਦੇ ਰੂਪ ਵਿਚ ਦਿੱਤੀ ਜਾਵੇਗੀ।

ਫਾਊਂਡੇਸ਼ਨ ਨੇ ਜਾਰੀ ਪ੍ਰੈਸ ਰਲੀਜ ਵਿਚ ਕਿਹਾ ਹੈ ਕਿ ਉਨਾਂ ਚੈਰਿਟੀ ਸੰਸਥਾਵਾਂ ਤੇ ਗੈਰ ਸਰਕਾਰੀ ਸੰਗਠਨਾਂ ਦੀ ਚੋਣ ਕੀਤੀ ਗਈ ਹੈ ਜੋ ਕੋਵਿਡ ਮਰੀਜ਼ਾਂ ਤੇ ਉਨਾਂ ਦੇ ਪਰਿਵਾਰਾਂ ਤੱਕ ਫੌਰੀ ਮੱਦਦ ਪਹੁੰਚਾ ਸਕਣ। ਵਧਵਾਨੀ ਫਾਊਂਡੇਸ਼ਨ ਦੇ ਚੇਅਰਮੈਨ ਭਾਰਤੀ ਮੂਲ ਦੇ ਅਮਰੀਕੀ ਡਾਕਟਰ ਰੋਮੇਸ਼ ਵਧਵਾਨੀ ਨੇ ਕਿਹਾ ਹੈ ਕਿ ‘ ਕੋਵਿਡ-19 ਦੇ ਭਿਆਨਕ ਰੂਪ ਨਾਲ ਲੜ ਰਹੇ ਭਾਰਤੀ ਪਰਿਵਾਰਾਂ ਪ੍ਰਤੀ ਵਿਸ਼ਾਲ ਪਹੁੰਚ ਅਪਣਾਉਣ ਦੀ ਲੋੜ ਹੈ ਤੇ ਇਸ ਮੁਹਿੰਮ ਵਿਚ ਵਧ ਤੋਂ ਵਧ ਸੰਸਥਾਵਾਂ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ। ਵਧਵਾਨੀ ਫਾਊਂੇਡੇਸ਼ਨ ਸਭ ਤੋਂ ਵਧ ਲੋੜਵੰਦ ਖੇਤਰਾਂ ਵਿਚ ਮੱਦਦ ਪਹੁੰਚਾ ਕੇ ਭਾਰਤੀਆਂ ਦੇ ਦੁੱਖ ਦਰਦ ਨੂੰ ਘਟ ਕਰਨ ਦਾ ਯਤਨ ਕਰੇਗੀ।” ਚੈਰਿਟ ਸੰਸਥਾਵਾਂ ਤੇ ਗੈਰ ਸਰਕਾਰੀ ਸੰਗਠਨ ਪ੍ਰਭਾਵਿਤ ਮਰੀਜ਼ਾਂ ਤੇ ਪਰਿਵਾਰਾਂ ਨਾਲ ਸਿੱਧਾ ਸੰਪਰਕ ਕਰਕੇ ਮੈਡੀਕਲ ਸਹਾਇਤਾ, ਖਾਣਾ, ਨਕਦ ਸਹਾਇਤਾ ਜਾਂ ਕਰਜੇ ਦੇ ਰੂਪ ਵਿਚ ਹੋਰ ਲੋੜੀਂਦੀ ਮੱਦਦ ਕਰਨਗੀਆਂ। ਸਹਾਇਤਾ ਪਹੁੰਚਾਉਣ ਵਿਚ ਪੂਰੀ ਤਰਾਂ ਪਾਰਦਰਸ਼ਤਾ ਵਰਤੀ ਜਾਵੇਗੀ।   (ਧੰਨਵਾਦ ਸਹਿਤ ਅੰਮ੍ਰਿਤਸਰ ਟਾਈਮਜ਼)

- Advertisement -spot_img

More articles

- Advertisement -spot_img

Latest article