30 C
Amritsar
Sunday, June 4, 2023

ਲੱਦਾਖ ਵਿਚ ਭਾਰਤੀ ਅਤੇ ਚੀਨੀ ਫੌਜੀ ਫੇਰ ਹੱਥੋਪਾਈ ਹੋਏ

Must read

ਭਾਰਤੀ ਅਤੇ ਚੀਨੀ ਫੌਜੀਆਂ ਦਰਮਿਆਨ ਲੱਦਾਖ ਵਿਚ ਇਕ ਵਾਰ ਫੇਰ ਝੜਪ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਦੋਵਾਂ ਫੌਜਾਂ ਦਰਮਿਆਨ 29 ਅਤੇ 30 ਅਗਸਤ ਦੀ ਦਰਮਿਆਨੀ ਰਾਤ ਨੂੰ ਪੈਂਗੌਂਗ ਝੀਲ ਦੇ ਦੱਖਣੀ ਇਲਾਕੇ ਵਿਚ ਝੜਪ ਹੋਈ। ਸੂਤਰਾਂ ਮੁਤਾਬਕ ਇਹ ਹੱਥੋਪਾਈ ਕੁੱਝ ਮਿੰਟ ਚੱਲੀ ਅਤੇ ਕਿਸੇ ਤਰ੍ਹਾਂ ਦੀ ਸੱਟ ਤੋਂ ਬਚਾਅ ਰਿਹਾ। ਭਾਰਤੀ ਫੌਜ ਵੱਲੋਂ ਕਰਨਲ ਅਮਨ ਆਨੰਦ ਨੇ ਕਿਹਾ ਕਿ ਚੀਨ ਦੀ ਲਿਬਰੇਸ਼ਨ ਆਰਮੀ (ਪੀਐੱਲਏ) ਨੇ ਪੂਰਬੀ ਲੱਦਾਖ ਵਿੱਚ ਦੋਵਾਂ ਦੋਵਾਂ ਮੁਲਕਾਂ ਦੀਆਂ ਫੌਜਾਂ ਦਰਮਿਆਨ ਬਣੀ ਤਲਖੀ ਨੂੰ ਘਟਾਉਣ ਲਈ ਫੌਜੀ ਤੇ ਸਫ਼ਾਰਤੀ ਪੱਧਰ ’ਤੇ ਬਣੀ ਆਮ ਸਹਿਮਤੀ ਦਾ ਉਲੰਘਣ ਕੀਤਾ ਹੈ। ਉਹਨਾਂ ਕਿਹਾ ਕਿ ਚੀਨੀ ਫੌਜ ਨੇ ਇਕਪਾਸੜ ਕਾਰਵਾਈ ਤਹਿਤ ਫੌਜ ਦੀ ਦਖਲ ਨਾਲ ਮੌਜੂਦਾ ਸਥਿਤੀ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਹੈ। ਕਰਨਲ ਆਨੰਦ ਨੇ ਕਿਹਾ ਕਿ ਇਸ ਮੁੱਦੇ ਦੇ ਹੱਲ ਲਈ ਚੁਸ਼ੁਲ ਵਿੱਚ ਬ੍ਰਿਗੇਡੀਅਰ ਕਮਾਂਡਰ ਪੱਧਰ ਦੀ ਫਲੈਗ ਮੀਟਿੰਗ ਜਾਰੀ ਹੈ।

ਚੀਨ ਦੇ ਵਿਦੇਸ਼ ਮਹਿਕਮੇ ਦੇ ਬੁਲਾਰੇ ਨੇ ਇਸ ਘਟਨਾ ਸਬੰਧੀ ਬਿਆਨ ਜਾਰੀ ਕਰਦਿਆਂ ਕਿਹਾ ਕਿ ਚੀਨ ਦੀ ਫੌਜ ਐਲਏਸੀ ਦੀ ਪਾਬੰਦ ਹੈ ਅਤੇ ਉਹਨਾਂ ਕਦੇ ਵੀ ਇਹ ਲਕੀਰ ਪਾਰ ਨਹੀਂ ਕੀਤੀ। ਉਹਨਾਂ ਕਿਹਾ ਕਿ ਦੋਵਾਂ ਫੌਜਾਂ ਦੇ ਉੱਚ ਅਫਸਰਾਂ ਦਰਮਿਆਨ ਇਸ ਸਬੰਧੀ ਗੱਲਬਾਤ ਚੱਲ ਰਹੀ ਹੈ।

ਅੰਮ੍ਰਿਤਸਰ ਟਾਇਮਸ ਤੋਂ ਧੰਨਵਾਦ ਸਹਿਤ

- Advertisement -spot_img

More articles

- Advertisement -spot_img

Latest article