More

  ਲੱਦਾਖ ‘ਚ ਬਿਹਾਰ ਰੈਜੀਮੈਂਟ ਦੇ ਹੋਏ ਨੁਕਸਾਨ ‘ਤੇ ਭਾਰਤ ਸਰਕਾਰ ਨਿਰਪੱਖਤਾ ਨਾਲ ਸਵੈ ਪੜਚੋਲ ਕਰੇ-ਜਥੇਦਾਰ ਹਵਾਰਾ ਕਮੇਟੀ

  ਅੰਮ੍ਰਿਤਸਰ: ਲੱਦਾਖ ਬਾਰਡਰ ਤੇ ਭਾਰਤੀ ਫੌਜ ਦੀ 16 ਬਿਹਾਰ ਰੈਜੀਮੈਂਟ ਦੇ ਜਵਾਨਾਂ ਦੀ ਦਰਦਨਾਕ ਮੌਤ ਦੇ ਕਾਰਣਾਂ ਦੀ ਸਵੈ ਪੜਚੋਲ ਕਰਣ ਦਾ ਸੁਝਾਵ ਸਰਬੱਤ ਖਾਲਸਾ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਅਗਵਾਈ ਹੇਠ ਕਾਰਜਸ਼ੀਲ ਕਮੇਟੀ ਨੇ ਭਾਰਤ ਸਰਕਾਰ ਨੂੰ ਦਿੱਤਾ ਹੈ। ਕਮੇਟੀ ਆਗੂਆਂ ਨੇ ਕਿਹਾ ਕਿ 3 ਸਿੱਖ ਘਾਤਕ ਪਲਟਨ ਦੇ ਜਵਾਨਾਂ ਨੇ ਬਿਹਾਰ ਰੈਜੀਮੈਂਟ ਦੇ ਹੋਏ ਵੱਡੇ ਨੁਕਸਾਨ ਨੂੰ ਨਾਂ ਸਹਾਰਦੇ ਹੋਏ ਬੇਮਿਸਾਲ ਬਹਾਦੁਰੀ ਦੇ ਜੌਹਰ ਦਿਖਾਏ ਤੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਚੀਨ ਦੀ ਫੌਜ ਤੇ ਸ਼ੇਰਾਂ ਵਾਂਗ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਗਾਲਵਾਨ ਘਾਟੀ ਵਿਖੇ ਸ਼ਹੀਦ ਹੋਏ ਗੁਰਤੇਜ ਸਿੰਘ ਦੀ ਬਹਾਦੁਰੀ ਵਿਸ਼ੇਸ਼ ਤੌਰ ਤੇ ਜਿਕਰਯੋਗ ਹੈ ਜਿਸਨੇ 12 ਚੀਨੀ ਫੌਜੀਆਂ ਨੂੰ ਮਾਰ ਮੁਕਾਇਆ ਸੀ। ਸਿੱਖਾਂ ਵਲੋ ਸ਼ਸਤਰਧਾਰੀ ਹੋਣ ਤੇ ਇਤਰਾਜ ਕਰਨ ਵਾਲੀ ਸਰਕਾਰ ਨੂੰ ਇਹ ਸਮਝ ਆ ਜਾਣਾ ਚਾਹੀਦੀ ਹੈ ਕਿ ਸ਼ਹੀਦ ਗੁਰਤੇਜ ਸਿੰਘ ਅੰਮ੍ਰਿਤਧਾਰੀ ਸੀ ਤੇ ਉਸਨੇ ਗੁਰੂ ਗੋਬਿੰਦ ਸਿੰਘ ਵੱਲੋਂ ਬਖ਼ਸ਼ੀ ਕਿਰਪਾਨ ਦੀ ਵਰਤੋਂ ਕਰਕੇ ਵੱਡੀ ਗਿਣਤੀ ਵਿੱਚ ਚੀਨੀ ਮਾਰ ਗਿਰਾਏ ਸਨ। ਪਰ ਅਫ਼ਸੋਸ ਭਾਰਤੀ ਖੁਫੀਆ ਏਜੰਨਸੀਆ ਸਿੱਖਾਂ ਦੀ ਇਸ ਕਿਰਪਾਨ ਦੀ ਦੁਸ਼ਮਣ ਬਣੀਆ ਹਨ ਤੇ ਨਿਆਰੇਪਣ ਨੂੰ ਖਤਮ ਕਰਣ ਲਈ ਵਿਉਤਾਂ ਗੁੰਧ ਰਹੀਆਂ ਹਨ।

  ਕਮੇਟੀ ਆਗੁਆਂ ਨੇ ਭਾਰਤ ਦੀ ਕਾਂਗਰਸ ਅਤੇ ਭਾਜਪਾ ਸਰਕਾਰਾਂ ਨੂੰ ਸਾਵਧਾਨ ਕਰਦਿਆਂ ਕਿਹਾ ਕਿ ਸ਼ਹੀਦ ਗੁਰਤੇਜ ਸਿੰਘ ਵਿੱਚ ਜਜ਼ਬਾ ਕਿਸੇ ਧੋਤੀ ਵਾਲੇ ਦੀ ਦੇਣ ਨਹੀਂ ਸੀ ਇਹ ਤਾਂ ਗੁਰੂ ਸਾਹਿਬ ਦੇ ਧਾਪੜੇ ਦੀ ਖੇਡ ਸੀ। ਉਸ ਧਾਪੜੇ ਨਾਲ ਹਜ਼ਾਰਾਂ ਗੁਰਤੇਜ ਸਿੰਘ ਗੁਰੂ ਸਿਰਜ ਸਕਦਾ ਹੈ। ਆਗੂਆਂ ਨੇ ਕਿਹਾ ਕਿ 16 ਬਿਹਾਰ ਰੈਜੀਮੈਟ ਦੇ ਕਰਨਲ ਸਨਤੋਸ਼ ਬਾਬੂ ਅਤੇ 20 ਭਾਰਤੀ ਫੋਜੀਆਂ ਦਾ ਚੀਨੀ ਫ਼ੌਜ ਹੱਥੋਂ ਮਾਰੇ ਜਾਣ ਦੇ ਬਾਦ ਹੁਣ ਤੱਕ ਇਸਦੇ ਕਾਰਣਾਂ ਦੀ ਸਵੈ ਪੜਚੋਲ ਸਰਕਾਰ ਅਤੇ ਫੌਜ ਦੇ ਹੁਕਮਰਾਨਾਂ ਨੂੰ ਕਰ ਲੈਣੀ ਚਾਹੀਦੀ ਸੀ।ਉਨ੍ਹਾਂ ਚੇਤੇ ਕਰਾਇਆ ਕਿ ਜੂਨ 1984 ਵਿੱਚ ਭਾਰਤੀ ਹਕੁਮਤ ਨੇ ਜੱਦ ਸ੍ਰੀ ਦਰਬਾਰ ਸ਼ਹਿਬ ਤੇ ਹਮਲਾ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਤੋਪਾਂ ਟੈਂਕਾਂ ਨਾਲ ਢਾਹਿਆਂ ਸੀ ਤਾਂ ਉਸ ਵੇਲੇ ਸਬਤੋਂ ਪਹਿਲਾਂ ਬਿਹਾਰ ਰੈਜੀਮੈਂਟ ਨੇ ਜੁੱਤੀਆਂ – ਬੀੜੀਆਂ ਸਮੇਤ ਦਾਖਲ ਹੋਕੇ ਮਨੁੱਖਤਾ ਦੇ ਸਾਂਝੇ ਇਬਾਦਤ ਘਰ ਦੀ ਪਵਿੱਤਰਤਾ ਨੂੰ ਮਿੱਥ ਕੇ ਭੰਗ ਕੀਤਾ ਸੀ ਅਤੇ ਹਜ਼ਾਰਾਂ ਮਾਸੂਮ ਬੱਚਿਆ, ਅੋਰਤਾਂ, ਬਜ਼ੁਰਗਾਂ ਨੂੰ ਬੇਰਹਿਮੀ ਨਾਲ ਗੋਲ਼ੀਆਂ ਨਾਲ ਮਾਰ ਦਿੱਤਾ ਸੀ। ਐਸਾ ਵਿਸ਼ਵਾਸ ਕੀਤਾ ਜਾਂਦਾਂ ਹੈ ਕਿ ਫੌਜ ਦੇ ਇਸ ਵਹਿਸ਼ੀ ਕਾਰਨਾਮੇ ਨਾਲ ਅਕਾਲ ਪੁਰਖ ਨੇ ਵੀ ਆਪਣੀ ਪਿੱਠ ਵਿਖਾ ਦਿੱਤੀ ਹੈ। ਆਗੂਆਂ ਨੇ ਕਿਹਾ ਕਿ ਸਮਾਂ ਬਹੁਤ ਬਲਵਾਨ ਹੂੰਦਾ ਹੈ ਅਤੇ ਸਮਾਂ ਸਰਕਾਰਾਂ ਤੇ ਫੌਜਾਂ ਦੇ ਵੀ ਗੋਡੇ ਲਗਾ ਦਿੰਦਾਂ ਹੈ। ਇਸ ਲਈ ਕੁਦਰਤ ਤੋ ਸਰਕਾਰਾਂ ਨੂੰ ਡਰਨਾ ਚਾਹੀਦਾ ਹੈ।ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਵੀ ਗੁਰੂ ਰਾਮਦਾਸ ਜੀ  ਦੀ ਸਮਰੱਥਾ ਦਾ ਅੰਦਾਜ਼ਾ ਨਹੀਂ ਸੀ ਇਸੇ ਲਈ ਉਹ ਪਾਪ ਕਰ ਗਈ। ਹਕੁਮਤ ਨੂੰ ਰੱਬ ਦਾ ਭੈਅ ਹੋਣਾ ਚਾਹੀਦਾ ਹੈ ਨਹੀਂ ਤਾਂ ਘੱਟ ਗਿਣਤੀਆਂ ਤੇ ਕੀਤੇ ਜਾ ਰਹੇ ਜ਼ੁਲਮ ਨਾਲ ਆਉਣ ਵਾਲਾ ਸਮਾਂ ਹੋਰ ਵੀ ਭਿਆਨਕ ਹੋ ਸਕਦਾ ਹੈ।ਜਥੇਦਾਰ ਹਵਾਰਾ ਕਮੇਟੀ ਦੇ ਮੈਬਰ ਪ੍ਰੋਫੈਸਰ ਬਲਜਿੰਦਰ ਸਿੰਘ, ਵਕੀਲ ਅਮਰ ਸਿੰਘ ਚਾਹਲ, ਵਕੀਲ ਦਿਲਸ਼ੇਰ ਸਿੰਘ ਅਤੇ ਬਾਪੂ ਗੁਰਚਰਨ ਸਿੰਘ ਨੇ ਕਿਹਾ ਕਿ ਕਾਂਗਰਸ ਅਤੇ ਭਾਜਪਾ ਆਪਣਾ ਸਿੱਖ ਵਿਰੋਧੀ ਏਜੰਡਾ ਤਿਆਗ ਕੇ ਸਿੱਖਾਂ ਦੇ ਇਤਿਹਾਸਕ ਗੁਰਦੁਆਰਿਆ ਨੂੰ ਢਾਹੁਣਾ ਬੰਦ ਕਰੇ, ਸਿੱਖ ਸਿਆਸੀ ਬੰਦੀ ਸਿੰਘਾਂ ਨੂੰ ਤੁਰੰਤ ਰਿਹਾ ਕਰੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਕਰਨ ਵਾਲੇ ਦੋਸ਼ੀ ਬਾਦਲਾਂ, ਸੌਦਾ ਸਾਧ ਤੇ ਹੋਰਨਾ ਵਿਰੁੱਧ ਕਾਰਵਾਈ ਕਰੇ, ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆ ਨੂੰ ਸਜ਼ਾ ਦੇਵੇ, ਜੁਡੀਸ਼ਿਅਲ ਅੱਤਵਾਦ ਖਤਮ ਕੀਤਾ ਜਾਵੇ ਅਤੇ ਸਿੱਖਾਂ ਨੂੰ ਗੁਲਾਮਿਅਤ ਵਿੱਚ ਜਕੜ ਕੇ ਰੱਖਣ ਦੇ ਸਾਰੇ ਹੱਥਕੰਡੇ ਤੁਰੰਤ ਖਤਮ ਕੀਤੇ ਜਾਣ।

  ਧੰਨਵਾਦ ਸਹਿਤ ਅੰਮ੍ਰਿਤਸਰ ਟਾਈਮਜ਼

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img