Bulandh Awaaz

Headlines
ਪੰਜਾਬ ਦੇ ਬੱਚੇ -ਬੱਚੇ ਨੂੰ ਬੇਅਦਬੀ ਕਾਂਡ ਦੇ ਦੋਸ਼ੀਆ ਦਾ ਪਤਾ ਹੈ ਪਰ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਦੋਸ਼ੀ ਨਹੀਂ ਲੱਭ ਰਹੇ ? ਭੋਮਾ ਅੰਮ੍ਰਿਤਸਰ ਵਿੱਚ ਕੋਰੋਨਾ ਦੇ ਚਲਦਿਆਂ ਜਾਰੀ ਹੋਈਆਂ ਨਵੀਆਂ ਹਦਾਇਤਾਂ ਕਰੋਨਾ ਨਾਲ ਕਿਵੇਂ ਨਜਿੱਠੀਏ :ਕੁਲਵੰਤ ਸਿੰਘ ਕੰਤ ਆਜ਼ਾਦ ਪ੍ਰੈਸ ਕਲੱਬ ਭਿੱਖੀਵਿੰਡ ਦੇ ਸਮੂਹ ਪੱਤਰਕਾਰਾਂ ਨੇ ਮੁੱਖ ਮੰਤਰੀ ਕੈਪਟਨ ਦਾ ਕੀਤਾ ਧੰਨਵਾਦ ਮੋਦੇ (ਅਟਾਰੀ) ਦਲਿਤ ਪਰਿਵਾਰ ਦੀ ਜਮੀਨ ਧੋਖੇ ਨਾਲ ਹਥਿਆਉਣ ਦਾ ਕਮਿਸ਼ਨ ਨੇ ਲਿਆ ਸਖਤ ਨੋਟਿਸ ਨਵੀਂ ਸੁਪਰੀਮ ਕੌਂਸਲ ਹੀ ਪ੍ਰਬੰਧ ਚਲਾਏਗੀ – ਜੱਜ ਜੈਫਰੀ ਬਰੈਂਡ ਦੇਸ਼ ‘ਚ ਕੋਰੋਨਾ ਨੇ ਮੁੜ ਤੋੜਿਆ ਰਿਕਾਰਡ ਬੀਤੇ 24 ਘੰਟਿਆਂ ‘ਚ 4 ਲੱਖ ਤੋਂ ਵੱਧ ਮਾਮਲੇ ਆਏ ਸਾਹਮਣੇ ਬੁੱਚੜ ਗਿੱਲ ਤੇ ਕਾਮਰੇਡ ਜਤਿੰਦਰ ਪੰਨੂੰ ਦੇ ਯਰਾਨੇ ਦੀ ਕਹਾਣੀ ਤੱਥਾਂ ਦੀ ਜਬਾਨੀ ਸਿੱਖਾਂ ਦੀ ਨਸਲਕੁਸ਼ੀ ਦੀ ਜਾਂਚ ਲਈ ਬਣਾਏ ਲੋਕ ਕਮਿਸ਼ਨ ਖਿਲਾਫ ਜਤਿੰਦਰ ਪੰਨੂ ਨੇ ਹਾਈਕੋਰਟ ਵਿਚ ਪਾਈ ਸੀ ਰਿਟ ਕਰੋਨਾ ਦੇ ਨਾਮ ’ਤੇ ਮੁੜ ਸ਼ੁਰੂ ਹੋਇਆ ਦਹਿਸ਼ਤ ਤੇ ਜਾਬਰ ਪਬੰਦੀਆਂ ਦਾ ਸਿਲਸਿਲਾ

ਲੰਡਨ,ਚ Lockdown ਖਤਮ, ਗੋਰਿਆਂ ਨੇ ਮਨਾਇਆ ਜਸ਼ਨ

ਬਰਤਾਨੀਆ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਸੁਧਾਰ ਹੋਇਆ ਹੈ। ਜਿਨ੍ਹਾਂ ਦੇਖਦੇ ਹੋਏ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਲੌਕਡਾਊਨ ਵਿਚ ਛੋਟ ਦੇਣੀ ਸ਼ੁਰੂ ਕਰ ਦਿੱਤੀ ਹੈ। ਪਬ ਅਤੇ ਰੈਸਟੋਰੈਂਟ ਖੁਲ੍ਹਣ ਲੱਗੇ ਹਨ। ਲੋਕਾਂ ਨੇ ਬਾਹਰ Îਨਿਕਲਣਾ ਵੀ ਸ਼ੁਰੂ ਕਰ ਦਿੱਤਾ ਹੈ। ਲੇਕਿਨ ਸਰਕਾਰ ਵਲੋਂ ਦਿੱਤੀ ਗਈ ਇਹ ਛੋਟ ਚਿੰਤਾ ਦਾ ਵਿਸ਼ਾ ਬਣ ਗਈ ਹੈ। ਦਰਅਸਲ, ਇੰਗਲੈਂਡ ਵਿਚ ਸ਼ਨਿੱਚਰਵਾਰ ਨੂੰ ਸੁਪਰ ਸੈਟਰਡੇਅ ਨਾਈਟ ਸੀ। ਇਸ ਦੇ ਤਹਿਤ ਇੱਕ ਦਿਨ ਵਿਚ ਕਰੀਬ 30 ਲੱਖ ਲੋਕ ਘੁੰਮਣ ਨਿਕਲ ਗਏ। ਇਸ ਨਾਲ Îਇੰਗਲੈਂਡ ਦੇ ਕਰੀਬ 50 ਹਜ਼ਾਰ ਬਾਰ, ਪਬ ਅਤੇ ਰੈਸਟੋਰੈਂਟ ਫੁਲ ਹੋ ਗਏ।
ਖ਼ਾਸ ਗੱਲ ਇਹ ਰਹੀ ਕਿ ਇਹ ਲੋਕ ਇੱਕ ਦਿਨ ਵਿਚ 28 ਲੱਖ ਲੀਟਰ ਬੀਅਰ ਪੀ ਗਏ। ਉਹ ਵੀ ਤਦ, ਜਦ ਸ਼ਨਿੱਚਰਵਾਰ ਨੂੰ ਬਰਤਾਨੀਆ ਦੇ ਪ੍ਰਿੰਸ ਫਿਲਿਪ ਦਾ ਅੰਤਮ ਸਸਕਾਰ ਹੋਇਆ। ਜਿੱਥੇ ਕਈ ਲੋਕ ਸੋਗ ਵਿਚ ਡੁੱਬੇ ਸੀ। ਪਰ ਕਈ ਲੋਕ ਇੰਗਲੈਂਡ ਵਿਚ ਜਸ਼ਨ ਮਨਾ ਰਹੇ ਸਨ।

ਹਾਲਾਂਕਿ ਰੈਸਟੋਰੈਂਟ, ਪਬ ਮਾਲਕਾਂ ਦਾ ਮੰਨਣਾ ਹੈ ਕਿ ਜੇਕਰ ਸਬ ਠੀਕ ਰਿਹਾ ਤਾਂ ਲੌਕਡਾਊਨ ਵਿਚ ਹੋਏ ਨੁਕਸਾਨ ਦੀ ਭਰਪਾਈ ਜਲਦੀ ਹੋ ਜਾਵੇਗੀ।
ਦੱਸਦੇ ਚਲੀਏ ਕਿ ਕੋਰੋਨਾ ਵਾਇਰਸ ਅਜੇ ਵੀ ਕਈ ਦੇਸ਼ਾਂ ਵਿਚ ਭਿਆਨਕ ਤਬਾਹੀ ਮਚਾ ਰਿਹਾ ਹੈ। ਜਿਸ ਨਾਲ ਕਈ ਲੋਕਾਂ ਦੀ ਮੌਤ ਹੋ ਰਹੀ ਹੈ। ਇਸੇ ਤਰ੍ਹਾਂ ਹੁਣ ਭਾਰਤ ਵਿਚ ਲਗਾਤਾਰ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਵਾਧੇ ਨੂੰ ਦੇਖਦੇ ਹੋਏ ਚੀਨ ਦੇ ਸ਼ਹਿਰ ਹਾਂਗਕਾਂਗ ਵਿਚ ਅਧਿਕਾਰੀਆਂ ਨੇ ਵੱਡਾ ਫੈਸਲਾ ਲਿਆ ਹੈ। ਦਰਅਸਲ, ਹਾਂਗਕਾਂਗ ਨੇ ਭਾਰਤ ਤੋਂ ਪੁੱਜਣ ਵਾਲੀ ਸਾਰੀ ਉਡਾਣਾਂ 20 ਅਪ੍ਰੈਲ ਤੋਂ 3 ਮਈ ਤੱਕ ਲਈ ਬੰਦ ਕਰ ਦਿੱਤੀਆਂ ਹਨ। ਹਾਂਗਕਾਂਗ ਦੀ ਸਰਕਾਰ ਨੇ ਪਾਕਿਸਤਾਨ ਅਤੇ ਫਿਲੀਪੀਂਸ ਤੋਂ ਪੁੱਜਣ ਵਾਲੀ ਉਡਾਣਾਂ ਨੂੰ ਵੀ ਬੰਦ ਕਰ ਦਿੱਤਾ ਹੈ। ਸੂਤਰਾਂ ਨੇ ਦੱਸਿਆ ਕਿ ਭਾਰਤ ਤੋਂ ਇਲਾਵਾ ਪਾਕਿਸਤਾਨ ਅਤੇ ਫਿਲੀਪੀਂਸ ਵਿਚ ਕੋਵਿਡ 19 ਦੇ ਵਧਦੇ ਮਾਮਲਿਆਂ ਦੇ ਚਲਦਿਆਂ ਹਾਂਗਕਾਂਗ ਨੇ ਇਹ ਕਦਮ ਚੁੱਕਿਆ ਹੈ।

Read Previous

ਪੰਜਾਬ ‘ਚ ਲੱਗ ਸਕਦੈ ਵੀਕੈਂਡ Lockdown

Read Next

ਬੇਅਦਬੀ ਮਾਮਲੇ ਦੇ ਦੋਸ਼ੀਆਂ ਨੂੰ ਸਜਾ ਦਿਵਾਉਣ ਦੀ ਮੰਗ ਨੂੰ ਲੈ ਕੇ ‘ਆਪ’ ਨੇ ਘੇਰੀ ਕੈਪਟਨ ਸਰਕਾਰ

Leave a Reply

Your email address will not be published. Required fields are marked *