More

  ਲੋਭ ਮੋਹ ਹੰਕਾਰ ਤੋਂ ਵੀ ਘਾਤਕ ਹੈ ਈਰਖਾ!

  ਇਸਨੇ ਸਮਾਜਿਕ ਭਾਈਚਾਰੇ ਦਿਆਂ ਜੜਾ ਖੋਖਲੀਆਂ ਕਰਕੇ ਰੱਖ ਦਿੱਤੀਆਂ

  ਆਉ ਇਕ ਝਾਤ ਮਾਰੀਏ ਇਸ ਮਨੁੱਖੀ ਵਿਵਹਾਰ ਤੇ ਇਸ ਨੂੰ ਸਮਝੀਏ ਤੇ ਇਸ ਦੇ ਸ਼ਿਕਾਰ ਹੋਣ ਤੋਂ ਬਚੀਏ, ਇਸ ਸੁਭਾਵ ਭਾਵ ਚ ਕਿਸੇ ਦੂਜੇ ਨੂੰ ਅਪਣੇ ਤੋਂ ਚੰਗੇ ਹਾਲਤ ਚ ਵੇਖ ਕੇ ਉਸ ਦਾ ਸੁੱਖ ਚੈਣ ਜਾਂ ਗੁਣ ਸਹਿਣ ਤੋ ਬਾਹਰ ਹੋ ਜਾਂਦਾ ਹੈ, ਸੁਭਾਵ ਚ ਇਕ ਅਜਿਬ ਜਹਿ ਕਦੇ ਨਾ ਖਤਮ ਹੋਣ ਵਾਲੀ ਬੇਚੈਨ ਕਰ ਦੇਣ ਵਾਲੀ ਤੜਫੜਾਹਟ ਆ ਜਾਂਦੀ ਹੈ। ਗ਼ੁੱਸਾ ਤੇ ਨਫ਼ਰਤ ਆਦਿ ਨੂੰ ਬੰਦਾਂ ਮਨ ਲੈਂਦਾ ਹੈ ਕਿ ਮੈਨੂੰ ਫਲਾਣੇ ਨਾਲ ਗ਼ੁੱਸਾ ਹੈ ਜਾਂ ਫਲਾਣੇ ਤੋ ਨਫ਼ਰਤ ਹੈ ਪਰ ਈਰਖਾ ਚ ਕਿਸੇ ਵੀ ਹਾਲਤ ਵਿਚ ਮੰਨਦਾ ਨਹੀਂ। ਈਰਖਾਲੂ ਬੰਦਾ ਈਰਖਾ ਲੁਕੋ ਕੇ ਰੱਖਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ ਵੈਸੇ ਈਰਖਾਲੂ ਬੰਦਾ ਵੀ ਇਕ ਤਰਾਂ ਦਾ ਮਾਨਸਿਕ ਪਿੜਾ ਵਿੱਚੋਂ ਲੰਗ ਰੇਹਾਂ ਹੁੰਦਾ ਜੋ ਉਸਦਾ ਸੁਭਾਵ ਦਾ ਰੁਪ ਲੈ ਚੁੱਕਾ ਹੁੰਦਾ ਇਹ ਜਦੋਂ ਵੀ ਦੂਜੇ ਬੰਦੇ ਨੂੰ ਅਪਣੇ ਤੋਂ ਚੰਗੀ ਹਾਲਤ ਚ ਉਸ ਦਾ ਸੁੱਖ ਚੈਣ ਜਾਂ ਗੁਣ ਦੇਖਦਾ ਹੈ ਤਾਂ ਉਸ ਦੇ ਮਨ ਵਿਚ ਤਿੰਨ ਚਾਰ ਤਰ੍ਹਾਂ ਦੀਆਂ ਇੱਛਾਵਾਂ ਪੈਦਾ ਹੋ ਜਾਂਦੀਆਂ ਹਨ:
  (1) ਕਿ ਮੇਰੀ ਜ਼ਿੰਦਗੀ ਵੀ ਇਸ ਪੱਧਰ ਤੇ ਚੰਗੀ ਤੇ ਖੁਸ਼ਹਾਲ ਹੁੰਦੀ।
  (2) ਇਸ ਪੱਧਰ ਦੀ ਚੰਗੀ ਤੇ ਖੁਸ਼ਹਾਲ ਜ਼ਿੰਦਗੀ ਮੇਰੀ ਹੋਣੀ ਚਾਹਿਦੀ ਸੀ ਕੋਈ ਹੋਰ ਮੇਰੇ ਮੁਕਾਬਲੇ ਦਾ ਨਾ ਹੁੰਦਾ ਤਾਂ ਬੜਾ ਚੰਗਾ ਹੁੰਦਾ।
  (3) ਇਸ ਪੱਧਰ ਦੀ ਚੰਗੀ ਤੇ ਖੁਸ਼ਹਾਲ ਜ਼ਿੰਦਗੀ ਜੇਕਰ ਮੇਰੀ ਨਹੀ ਹੋ ਸਕਦੀ ਫੇਰ ਇਹ ਕਿਸੇ ਦੀ ਵੀ ਨਾ ਹੋਵੇ।।

  ਪਹਿਲੀ ਇਛਾ ਨੂੰ ਹਿਰਖ ਕਿਹਾ ਜਾਂਦਾ ਹੈ, ਅਤੇ ਤੀਜੀ ਨੂੰ ਈਰਖਾ। ਇਹ ਦੋਵਾਂ ਦੇ ਵਿਚਕਾਰ ਇਹਨਾ ਦੋਵੇਂ ਭਾਵਨਾਵਾਂ ਦਾ ਸੁਮੇਲ ਦੀ ਪ੍ਰਤੀਕ੍ਰੀਆ ਹੈ। ਹਿਰਖ ਕਰਨ ਵਾਲਾ ਆਪਣੀ ਨਾਕਾਬਲਿਅਤ ਤੋਂ ਦੁੱਖੀ ਹੁੰਦਾ ਹੈ ਅਤੇ ਈਰਖਾ ਕਰਨ ਵਾਲਾ ਦੂਜੇ ਦੀ ਚੰਗੀ ਜ਼ਿੰਦਗੀ ਤੇ ਸੁੱਖਾਂ ਤੋਂ ਦੁੱਖੀ ਹੁੰਦਾ ਹੈ। ਹਿਰਖ ਕਰਨ ਵਾਲਾ ਸੁਖ ਚੈਣ ਗੁਣਾਂ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ, ਈਰਖਾ ਕਰਨ ਵਾਲਾ ਮੰਨ ਹੀ ਮੰਨ ਚ ਦੂਜੇ ਨੂੰ ਅਣਜਾਣੇ ਨੁਕਸਾਨ ਪੁਚਾਉਣ ਤੱਕ ਦੀ ਸੋਚ ਪਾਲਣ ਲੱਗਦਾ ਹੈ। ਜਾਣਕਾਰ ਤੇ ਈਰਖਾ ਹੁੰਦੀ ਹੈ, ਅਣਜਾਣ ਤੇ ਨਹੀਂ। ਇਸ ਵਿੱਚ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਜਿਹੜੀ ਸਹੂਲਤ ਤੁਹਾਡੇ ਕੋਲ ਪਹਿਲਾਂ ਹੀ ਹੋਵੇ ਜੇਕਰ ਉਹੋ ਜਿਹੀ ਸਹੂਲਤ ਜੇ ਤੁਹਾਡਾ ਜਾਣਕਾਰ ਵੀ ਹਾਸਿਲ ਕਰ ਲਵੇ ਤਾਂ ਵੀ ਤੁਸੀ ਉਸ ਨਾਲ ਈਰਖਾ ਕਰਨ ਲੱਗ ਜਾਂਦੇ ਹੋ ਪਰ ਜਦੋਂ ਈਰਖਾ ਦਾ ਚੰਗਾਂ ਖਾਸਾ ਸਤੱਰ ਕਿਸੇ ਦੇ ਸੁਭਾਵ ਵਿੱਚ ਰੱਚ ਵੱਸ ਜਾਦਾ ਫੇਰ ਉਹ ਬੰਦਾਂ ਈਰਖਾਲੂ ਸੁਭਾਅ ਦਾ ਹੋ ਜਾਂਦਾ ਫੇਰ ਉਹ ਇਕ ਤਰਫ਼ਾਂ ਜਾਣਕਾਰ ਬਣਕੇ ਆਪਣੀ ਤੁਲਨਾ ਕਿਸੇ ਅਣਜਾਣੇ ਨਾਲ ਵੀ ਕਰਨ ਲੱਗਦਾ ਜਿਸ ਦੀ ਜ਼ਿੰਦਗੀ ਦਾ ਪੱਧਰ ਇਸ ਤੋ ਚੰਗਾਂ ਹੁੰਦਾ ਫੇਰ ਇਸ ਨਾਲ ਵੀ ਖ਼ਾਮ ਖਾਹ ਈਰਖਾ ਕਰਨ ਲੱਗ ਪੈਦਾ ਹੈ ਪਰ ਇਹ ਈਰਖਾਵਾ ਛੋਟੇ ਛੋਟੇ ਸਮੇਂ ਦੀਆ ਹੁੰਦੀਆਂ ਹਨ ਪਰ ਲੰਬੀਆ ਚੱਲਣ ਵਾਲ਼ੀਆਂ ਈਰਖਾਵਾ ਦੇ ਸ਼ਿਕਾਰ ਜਾਣਕਾਰ ਹੀ ਬਣਦੇ ਹਨ।

  ਈਰਖਾ ਸਮਾਜ ਦੇ ਹਰ ਖੇਤਰ ਵਿੱਚ ਅਪਣੀ ਪੱਕੜ ਬਣਾ ਚੁੱਕੀ ਹੈ। ਮਨੁੱਖੀ ਸਮਾਜ ਦਾ ਹਰ ਤੀਜਾ ਚੌਥਾ ਬੰਦਾ ਇਸ ਤੋਂ ਪਿੜਤ ਹੈ। ਇਹ ਸਮਾਜਿਕ ਭਾਈਚਾਰੇ ਲਈ ਬਹੁਤ ਬੜਾ ਖ਼ਤਰਾ ਹੈ ਇਸਨੇ ਸਮਾਜਿਕ ਭਾਈਚਾਰੇ ਦਿਆਂ ਜੜਾ ਖੋਖਲੀਆਂ ਕਰਕੇ ਰੱਖ ਦਿੱਤੀਆਂ ਇਸ ਦੀ ਸ਼ੁਰੂਆਤ ਪਿਛੇ ਇਕ ਵੱਡਾ ਕਾਰਨ ਹੈ ਇਕ ਦੂਜੇ ਤੋਂ ਅੱਗੇ ਲੰਗਣ ਦੀ ਲੱਗੀ ਹੋਈ ਹਫ਼ੜਾ ਦਫੜੀ ਹੈ ਇਸ ਹਫੜਾ ਦਫੜੀ ਦੀ ਦੌੜ ਦਾ ਹਿੱਸਾ ਛੋਟੇ ਛੋਟੇ ਬੱਚਿਆ ਵੀ ਬਣ ਜਾਂਦੇ ਹਨ ਜਦੋਂ ਮਾਪੇ ਇਨ੍ਹਾਂ ਮਾਸੂਮਾ ਦੇ ਮੰਨਾਂ ਵਿੱਚ ਸਿੱਖਿਆ ਜਾਂ ਪ੍ਰਾਪਤੀਆਂ ਦੇ ਨਾਂ ਤੇ ਇਕ ਦੂਜੇ ਚ ਇਹ ਕਹਿਕੇ ਈਰਖਾ ਭੱਰਦੇ ਨੇ ਕਿ ਫਲਾਣੇ ਦੇ ਇਨ੍ਹੇ ਨੰਬਰ, ਫਲਾਣਾ ਦਾ ਇਸ ਗੱਲ ਚ ਅੱਗੇ ਹੈ, ਫਲਾਣਾ ਦਾ ਓਸ ਗੱਲ ਚ ਅੱਗੇ, ਫਲਾਣਾ ਤੇਰੇ ਨਾਲ਼ੋਂ ਚੰਗਾ ਹੈ, ਫਲਾਣਾ ਤੇਰੇ ਤੋਂ ਬਿਹਤਰ ਹੈ ਜੇਕਰ ਬੱਚੇ ਚ ਅੱਗੇ ਲੰਗਣ ਦੀ ਕਾਬਲੀਅਤ ਹੋਵੇਗੀ ਤਾਂ ਇਰਖਾਲੂਆ ਦਾ ਸ਼ਿਕਾਰ ਬਣੇਗਾ ਜੇਕਰ ਨਾਕਾਬਲ ਹੋਇਆ ਤਾਂ ਇਰਖਾਲੂ ਬੱਣਨ ਦਿਆਂ ਸੰਭਾਵਨਾਵਾਂ ਬਣਨਗੀਆਂ ਇਸ ਵੱਲ ਸਾਨੂੰ ਖ਼ਾਸ ਧਿਆਨ ਦੇਣਾ ਪਵੇਗਾ ਸਾਨੂੰ ਰੱਲ ਮਿਲਕੇ ਦਿਸ ਵਿਸ਼ੇ ਤੇ ਚਰਚਾਵਾਂ ਕਰਨੀਆਂ ਚਾਹਿਦੀਆ ਹਨ ਤਾਂ ਜੋ ਈਰਖਾ ਵਰਗੇ ਭੈੜੇ ਖਯਾਲਾਂ ਤੋ ਅਸੀਂ ਤੇ ਅਪਣੇ ਸਮਾਜਿਕ ਭਾਈਚਾਰੇ ਨੂੰ ਬਚਾ ਸਕੀਏ ਹਿਰਖ ਨੂੰ ਈਰਖਾ ਵਿਚ ਕਦੇ ਨਾ ਬਦਲਣ ਦੇਇਏ ਲੋਭ ਮੋਹ ਹੰਕਾਰ ਤੋਂ ਵੀ ਘਾਤਕ ਹੈ ਈਰਖਾ।

  (ਧੰਨਵਾਦ ਸਹਿਤ ਅੰਮ੍ਰਿਤਸਰ ਟਾਈਮਜ਼)

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img