More

  ਲੋਕ ਸਭਾ ਭਾਜਪਾ ਉਮੀਦਵਾਰਾਂ ਦੇ ਘਰਾਂ ਅੱਗੇ ਲਗਾਏ ਜਾਣਗੇ ਪੱਕੇ ਮੋਰਚੇ : ਸਰਵਣ ਸਿੰਘ ਪੰਧੇਰ

  ਪੰਜਾਬ, 22 ਮਈ (ਬੁਲੰਦ ਆਵਾਜ ਬਿਊਰੋ):-ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਸੰਘਰਸ਼ ਕਮੇਟੀ ਵੱਲੋਂ ਸ਼ੰਭੂ ਬੈਰੀਅਰ ਉੱਤੇ ਚਲਾਏ ਜਾ ਰਹੇ ਕਿਸਾਨ ਅੰਦੋਲਨ ਦੇ ਦੇ ਅੱਜ 100 ਦਿਨ ਪੂਰੇ ਹੋਣ ਉੱਤੇ ਸ਼ੰਭੂ ਬੈਰੀਅਰ ਉੱਤੇ ਰੱਖੀ ਗਈ ਵਿਸ਼ਾਲ ਕਿਸਾਨ ਕਾਨਫਰੰਸ ਦੌਰਾਨ ਸਟੇਜ ਉੱਤੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਬੋਲਦਿਆਂ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਲੋਕ ਸਭਾ ਭਾਜਪਾ ਉਮੀਦਵਾਰਾਂ ਦੇ ਘਰਾਂ ਦਾ ਕਰਾਓ ਕੀਤਾ ਜਾਵੇਗਾ ਅਤੇ ਪੱਕੇ ਮੋਰਚੇ ਲਗਾਏ ਜਾਣਗੇ। ਇਹ ਘਿਰਾਓ ਅਤੇ ਪੱਕੇ ਮੋਰਚੇ ਕਦੋਂ ਤੱਕ ਲਗਾਏ ਜਾਣਗੇ ਸਬੰਧੀ ਸਮਾਂ ਅਤੇ ਸੀਮਾ ਬਾਅਦ ਵਿੱਚ ਤੈਅ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਕਿਸਾਨ ਮੋਰਚੇ ਦੀ ਅਗਲੀ ਰਣਨੀਤੀ ਤੈਅ ਕਰਨ ਸਬੰਧੀ ਦੋ ਜੂਨ ਨੂੰ ਸ਼ੰਭੂ ਬਾਰਡਰ ਸਣੇ ਹੋਰਨਾ ਬਾਰਡਰਾਂ ਉੱਤੇ ਇਸੇ ਤਰ੍ਹਾਂ ਦੀਆਂ ਕਿਸਾਨ ਕਾਨਫਰੰਸਾਂ ਰੱਖੀਆਂ ਗਈਆਂ ਹਨ। ਉਹਨਾਂ ਕਿਹਾ ਕਿ ਭਾਜਪਾ ਦੇ ਕੇਂਦਰੀ ਵਜ਼ੀਰਾਂ ਅਤੇ ਭਾਜਪਾ ਲੋਕ ਸਭਾ ਉਮੀਦਵਾਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸ਼ੰਭੂ ਬੈਰੀਅਰ ਉੱਤੇ ਰਸਤਾ ਕਿਸਾਨਾਂ ਨੇ ਰੋਕਿਆ ਹੋਇਆ ਹੈ ਜਦ ਕਿ ਉਹ ਦੱਸ ਦੇਣਾ ਚਾਹੁੰਦੇ ਹਨ ਕਿ ਸ਼ੰਭੂ ਬੈਰੀਅਰ ਹਾਈਵੇ ਉੱਤੇ ਹਰਿਆਣਾ ਪ੍ਰਸ਼ਾਸਨ ਵੱਲੋਂ ਕੰਡਿਆਲੀਆਂ ਤਾਰਾਂ ਅਤੇ ਬੈਰੀਕੇਟ ਲਗਾ ਕੇ ਰਸਤਾ ਰੋਕਿਆ ਗਿਆ ਹੈ। ਜੇਕਰ ਹਰਿਆਣਾ ਪ੍ਰਸ਼ਾਸਨ ਅੱਜ ਰਸਤਾ ਖੋਲ੍ਹ ਦਿੰਦਾ ਹੈ ਤਾਂ ਕਿਸਾਨ ਜਥੇਬੰਦੀਆਂ ਆਪਣੀਆਂ ਮੰਗਾਂ ਦੇ ਸੰਬੰਧ ਵਿੱਚ ਦਿੱਲੀ ਵਿਖੇ ਧਰਨਾ ਦੇਣ ਜਾਣ ਲਈ ਤਿਆਰ ਹਨ ਉਹ ਦੱਸ ਦੇਣਾ ਚਾਹੁੰਦੇ ਹਨ ਕਿ ਹਰਿਆਣਾ ਪੁਲਿਸ ਪ੍ਰਸ਼ਾਸਨ ਵੱਲੋਂ ਗ੍ਰਿਫਤਾਰ ਕੀਤੇ ਗਏ ਕਿਸਾਨ ਆਗੂਆਂ ਦੀ ਰਿਹਾਈ ਦੇ ਲਈ ਦੋਵੇਂ ਫੋਰਮਾਂ ਦੇ ਫੈਸਲੇ ਤੋਂ ਬਾਅਦ ਕਿਸਾਨ ਜਥੇਬੰਦੀਆਂ ਵੱਲੋਂ ਸ਼ੰਭੂ ਰੇਲਵੇ ਸਟੇਸ਼ਨ ਉੱਤੇ ਰੇਲਾਂ ਰੋਕ ਕੇ ਕਿਸਾਨ ਅੰਦੋਲਨ ਚਲਾਇਆ ਜਾ ਰਹੇ ਸੀ। ਜਿਸ ਨੂੰ ਬੀਤੇ ਦਿਨੀਂ ਮੁਲਤਵੀ ਕਰ ਦਿੱਤਾ ਗਿਆ ਹੈ। ਹਲਕਾ ਫਰੀਦਕੋਟ ਤੋਂ ਲੋਕ ਸਭਾ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਵੱਲੋਂ ਦਿੱਤੀ ਜਾ ਰਹੀ ਧਮਕੀਆਂ ਅਤੇ ਬਿਆਨਬਾਜ਼ੀਆਂ ਉੱਤੇ ਪਲਟਵਾਰ ਕਰਦਿਆਂ ਕਿਸਾਨ ਆਗੂ ਪੰਧੇਰ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਅੱਜ ਵੀ ਸ਼ੰਭੂ ਅਤੇ ਹੋਰਨਾਂ ਬਾਰਡਰਾਂ ਦੇ ਮੋਰਚਿਆਂ ਉੱਤੇ ਆਪਣੇ ਹੱਕਾਂ ਸਬੰਧੀ ਪਹਿਰਾ ਦਿੰਦਿਆਂ ਰੋਸ ਮਾਰਚ ‘ਤੇ ਬੈਠੀਆਂ ਹਨ ਅਤੇ ਚਾਰ ਜੂਨ ਤੋਂ ਬਾਅਦ ਵੀ ਜੇਕਰ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਤਾਂ ਕਿਸਾਨਾਂ ਦਾ ਮੋਰਚਾ ਚਲਦਾ ਰਹੇਗਾ। ਜੇਕਰ ਉਹ ਕਿਸਾਨਾਂ ਨੂੰ ਦੇਖਣਾ ਚਾਹੁੰਦੇ ਹਨ ਜਦੋਂ ਮਰਜ਼ੀ ਸ਼ੰਭੂ ਬੈਰੀਅਰ ਉੱਤੇ ਆ ਕੇ ਕਿਸਾਨਾਂ ਦੇ ਨਾਲ ਗੱਲਬਾਤ ਕਰ ਸਕਦੇ ਹਨ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img