-1.2 C
Munich
Tuesday, February 7, 2023

ਲੋਕਾਂ ਦੀ ਸਹੂਲਤ ਲਈ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਅਸ਼ੀਰਵਾਦ ਪੋਰਟਲ ਦੀ ਸ਼ੁਰੂਆਤ – ਡਿਪਟੀ ਕਮਿਸ਼ਨਰ

Must read

ਤਰਨ ਤਾਰਨ , 02 ਦਸੰਬਰ (ਗੁਰਪ੍ਰੀਤ ਸਿੰਘ ਕੱਦ ਗਿੱਲ) – ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਰਗ ਵਿਭਾਗ ਵੱਲੋਂ ਆਮ ਲੋਕਾਂ ਦੀ ਸਹੂਲਤ ਨੂੰ ਤਰਜੀਹ ਦਿੰਦੇ ਹੋਏ ਅਸ਼ੀਰਵਾਦ ਸਕੀਮ ਤਹਿਤ ਅਸ਼ੀਰਵਾਦ ਪੋਰਟਲ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਿਸ਼ੀਪਾਲ ਸਿੰਘ ਨੇ ਦੱਸਿਆ ਕਿ ਅਸ਼ੀਰਵਾਦ ਸਕੀਮ ਦਾ ਲਾਭ ਲੈਣ ਲਈ ਯੋਗ ਲਾਭਪਾਤਰੀ ਆਪਣੀ ਪ੍ਰਤੀ ਬੇਨਤੀ ਇਸ ਪੋਰਟਲ ਉੱਪਰ ਆਨਲਾਈਨ ਅਪਲਾਈ ਕਰ ਸਕਣਗੇ। ਆਨਲਾਈਨ ਪੋਰਟਲ https://ashirwad.punjab.gov.in/ ਦੀ ਸ਼ੁਰੂਆਤ ਪੰਜਾਬ ਸਰਕਾਰ ਵੱਲੋਂ ਕਰਨ ਦੇ ਨਾਲ ਲਾਭਪਾਤਰੀਆਂ ਦਾ ਕਾਫੀ ਸਮਾਂ ਬਚ ਜਾਵੇਗਾ ਅਤੇ ਉਹ ਆਫਲਾਈਨ ਦਰਖਾਸਤਾਂ ਦੀ ਪ੍ਰਕਿਰਿਆ ਨਾਲ ਹੋਣ ਵਾਲੀ ਦੇਰੀ ਦੀ ਖੱਜਲ-ਖੁਆਰੀ ਤੋਂ ਬਚਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਸਟਮ ਨਵਾਂ ਹੋਣ ਕਰਕੇ ਹਾਲ ਦੀ ਘੜੀ ਲਾਭਪਾਤਰੀਆਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਬਿਨੈਕਾਰ ਆਪਣੀ ਦਰਖਾਸਤ ਆਨਲਾਈਨ ਜਾਂ ਆਫਲਾਈਨ 31 ਦਸੰਬਰ 2022 ਤੱਕ ਦੇ ਸਕਣਗੇ, ਪ੍ਰੰਤੂ 1 ਜਨਵਰੀ, 2023 ਤੋਂ ਵਿਭਾਗ ਵੱਲੋਂ ਕੇਵਲ ਆਨਲਾਈਨ ਦਰਖਾਸਤਾਂ ਹੀ ਵਿਚਾਰੀਆਂ ਜਾਣਗੀਆਂ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਨਲਾਈਨ ਪੋਰਟਲ ਸ਼ੁਰੂ ਹੋਣ ਨਾਲ ਯੋਗ ਲਾਭਪਾਤਰੀਆਂ ਨੂੰ ਘੱਟ ਸਮੇਂ ਵਿੱਚ ਪਾਰਦਰਸ਼ੀ ਤਰੀਕੇ ਨਾਲ ਸਕੀਮ ਦਾ ਲਾਭ ਮਿਲੇਗਾ।

- Advertisement -spot_img

More articles

- Advertisement -spot_img

Latest article