More

  ਲੋਅ ਬਲੱਡ ਪ੍ਰੈਸ਼ਰ ਨੂੰ ਘਰ ‘ਚ ਹੀ ਕਰ ਸਕਦੇ ਹੋ ਤੁਰੰਤ ਨੋਰਮਲ

  ਚੰਡੀਗੜ੍ਹ, 16 ਜੁਲਾਈ (ਬੁਲੰਦ ਆਵਾਜ ਬਿਊਰੋ) – ਬਲੱਡ ਪ੍ਰੈਸ਼ਰ ਦੀ ਸਮੱਸਿਆ ਆਮ ਦੇਖਣ ਨੂੰ ਮਿਲ ਰਹੀ ਹੈ। ਇਸ ਵਿੱਚ ਜਿਆਦਾਤਰ ਲੋਕ ਬਲੱਡ ਪ੍ਰੈਸ਼ਰ ਘਟਣ ਦੀ ਸਮੱਸਿਆ ਨਾਲ ਜੂਝ ਰਹੇ ਹਨ। ਬਲੱਡ ਪ੍ਰੈਸ਼ਰ ਨੂੰ ਨਾਰਮਲ ਕਰਨ ਦੇ ਦੇਸੀ ਤਰੀਕੇ ਵੀ ਹਨ। ਜਿੰਨ੍ਹਾ ਨੂੰ ਅਜ਼ਮਾਕੇ ਲੋਅ ਬਲੱਡ ਪ੍ਰੈਸ਼ਰ ਨੂੰ ਮੌਕੇ ‘ਤੇ ਕੰਟਰੋਲ ਕੀਤਾ ਜਾ ਸਕਦਾ ਹੈ।

  1.ਨਮਕ ਵਾਲਾ ਪਾਣੀ ਪੀਉ – ਨਮਕ ਵਾਲਾ ਪਾਣੀ ਪੀਣ ਨਾਲ ਬੱਲਡ ਪ੍ਰੈਸ਼ਰ ਸਾਧਾਰਨ ਹੋ ਜਾਂਦਾ ਹੈ। ਅਸਲ ‘ਚ ਨਮਕ ‘ਚ ਸੋਡੀਅਮ ਮੌਜੂਦ ਹੋਣ ਕਾਰਨ ਬਲੱਡ ਪ੍ਰੈਸ਼ਰ ਵਧਦਾ ਹੈ। ਧਿਆਨ ਰਹੇ ਕਿ ਨਮਕ ਦੀ ਮਾਤਰਾ ਇੰਨੀ ਜ਼ਿਆਦਾ ਵੀ ਨਾ ਹੋਵੇ ਕਿ ਸਰੀਰ ‘ਚ ਗੜਬੜ ਪੈਦਾ ਹੋ ਜਾਏ। ਵਧੇਰੇ ਮਾਤਰਾ ‘ਚ ਨਮਕ ਨੂੰ ਸਿਹਤ ਲਈ ਠੀਕ ਨਹੀਂ ਮੰਨਿਆ ਜਾਂਦਾ। ਬਲੱਡ ਪ੍ਰੈਸ਼ਰ ਘੱਟ ਹੋਣ ‘ਤੇ ਮਰੀਜ਼ ਨੂੰ ਇਕ ਗਲਾਸ ਪਾਣੀ ‘ਚ ਡੇਢ ਚੱਮਚ ਨਮਕ ਮਿਲਾ ਕੇ ਪਿਲਾ ਦਿਓ।

  2.ਨਿੰਬੂ ਪਾਣੀ – ਉਂਝ ਤਾਂ ਨਿੰਬੂ ਪਾਣੀ ਹਾਈ ਬਲੱਡ ਪ੍ਰੈਸ਼ਰ ‘ਚ ਕਾਫੀ ਕਾਰਗਰ ਸਿੱਧ ਹੁੰਦਾ ਹੈ ਪਰ ਇਹ ਲੋਅ ਬਲੱਡ ਪ੍ਰੈਸ਼ਰ ‘ਚ ਵੀ ਫਾਇਦੇਮੰਦ ਸਿੱਧ ਹੁੰਦਾ ਹੈ। ਖਾਸ ਤੌਰ ‘ਤੇ ਜਦੋਂ ਡੀਹਾਈਡ੍ਰੇਸ਼ਨ ਹੋ ਗਿਆ ਹੋਵੇ। ਕਈ ਵਾਰ ਲੈਮਨ ਜੂਸ ‘ਚ ਹਲਕਾ ਜਿਹਾ ਨਮਕ ਅਤੇ ਖੰਡ ਮਿਲਾ ਕੇ ਪੀਤੀ ਜਾ ਸਕਦੀ ਹੈ। ਇਸ ਨਾਲ ਸਰੀਰ ਨੂੰ ਊਰਜਾ ਮਿਲੇਗੀ। ਨਾਲ ਹੀ ਲਿਵਰ ਵੀ ਠੀਕ ਕੰਮ ਕਰਦਾ ਹੈ।

  3.ਕੌਫੀ – ਸਟ੍ਰਾਂਗ ਕੌਫੀ, ਹੌਟੀ ਚਾਕਲੇਟ, ਕੋਲਾ ਅਤੇ ਕੈਫੀਨ ਵਾਲੇ ਖਾਧ ਪਦਾਰਥ ਲੋਅ ਬਲੱਡ ਪ੍ਰੈਸ਼ਰ ਨੂੰ ਤੁਰੰਤ ਸਾਧਾਰਨ ਬਣਾਉਂਦੇ ਹਨ। ਜੇਕਰ ਤੁਹਾਨੂੰ ਅਕਸਰ ਲੋਅ ਬਲੱਡ ਪ੍ਰੈਸ਼ਰ ਰਹਿੰਦਾ ਹੈ ਤਾਂ ਤੁਹਾਨੂੰ ਰੋਜ਼ ਸਵੇਰੇ ਇਕ ਕੱਪ ਕੌਫੀ ਪੀਣੀ ਚਾਹੀਦੀ ਹੈ ਪਰ ਨਾਲ ਹੀ ਕੁਝ ਖਾਓ ਵੀ। ਹੋ ਸਕੇ ਤਾਂ ਇਸ ਨੂੰ ਆਪਣੀ ਆਦਤ ‘ਚ ਸ਼ਾਮਲ ਨਾ ਕਰੋ ਕਿਉਂਕਿ ਲੋੜ ਤੋਂ ਵਧੇਰੇ ਕੈਫੀਨ ਵੀ ਸਿਹਤ ਲਈ ਨੁਕਸਾਨਦਾਇਕ ਹੈ।

  4.ਕਿਸ਼ਮਿਸ਼ ਦਾ ਸੇਵਨ – ਕਿਸ਼ਮਿਸ਼ ਰਵਾਇਤੀ ਆਯੁਰਵੇਦਿਕ ਦਵਾਈ ਦੇ ਰੂਪ ‘ਚ ਦੇਖਿਆ ਜਾਂਦਾ ਹੈ। ਬਲੱਡ ਪ੍ਰੈਸ਼ਰ ਘੱਟ ਹੁੰਦਿਆਂ ਹੀ ਕਿਸ਼ਮਿਸ਼ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ। ਰਾਤ ਨੂੰ ਸੌਣ ਤੋਂ ਪਹਿਲਾਂ 40 ਕਿਸ਼ਮਿਸ਼ ਭਿਓਂ ਦਿਓ ਅਤੇ ਸਵੇਰੇ ਖਾਲੀ ਪੇਟ ਖਾ ਲਓ। ਜਿਸ ਪਾਣੀ ‘ਚ ਇਸ ਨੂੰ ਭਿਓਂ ਕੇ ਰੱਖਿਆ ਹੋਵੇ, ਉਸ ਨੂੰ ਤੁਸੀਂ ਚਾਹੋ ਤਾਂ ਪੀ ਵੀ ਸਕਦੇ ਹੋ। ਮਹੀਨੇ ‘ਚ ਇਕ ਵਾਰ ਇੰਝ ਕਰ ਸਕਦੇ ਹੋ ਜਾਂ ਫਿਰ ਚਾਹੋ ਤਾਂ ਇਕ ਗਲਾਸ ਦੁੱਧ ‘ਚ 4-5 ਗਿਰੀਆਂ ਬਦਾਮ, 15-20 ਮੂੰਗਫਲੀਆਂ ਅਤੇ 10 ਤੋਂ 15 ਕਿਸ਼ਮਿਸ਼ ਵੀ ਮਿਲਾ ਕੇ ਖਾ ਸਕਦੇ ਹੋ।

  5.ਤੁਲਸੀ – ਘਟੇ ਹੋਏ ਬਲੱਡ ਪ੍ਰੈਸ਼ਰ ਨੂੰ ਤੁਲਸੀ ਸਾਧਾਰਨ ਰੱਖਣ ‘ਚ ਕਾਫੀ ਕਾਰਗਰ ਹੈ। ਇਸ ‘ਚ ਵਿਟਾਮਿਨ-ਸੀ, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਵਰਗੇ ਕਈ ਤੱਤ ਪਾਏ ਜਾਂਦੇ ਹਨ, ਜੋ ਦਿਮਾਗ ਨੂੰ ਸੰਤੁਲਿਤ ਰੱਖਦੇ ਹਨ ਅਤੇ ਤਣਾਅ ਵੀ ਦੂਰ ਕਰਦੇ ਹਨ। ਪਾਣੀ ‘ਚ 10-15 ਪੱਤੀਆਂ ਤੁਲਸੀ ਦੀਆਂ ਅਤੇ ਇਕ ਚੱਮਚ ਸ਼ਹਿਦ ਪਾ ਕੇ ਰੋਜ਼ ਸਵੇਰੇ ਖਾਲੀ ਪੇਟ ਪੀਓ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img