ਲੈਬੋਰਟਰੀ ਟੈਕਨੀਸਨ ‘ ਅਤੇ ਡਾਕਟਰਾਂ ਦੀ ਕਲਮ ਛੋੜ ਹੜਤਾਲ ਨਾਲ ਕਮਿਊਨਿਟੀ ਹੈਲਥ ਸੈਂਟਰ ਮਾਨਾਵਾਲਾ ਵਿੱਖੇ ਸਿਹਤ ਸੇਵਾਵਾਂ ਰਹੀ ਠੱਪ

43

ਤਰਨ ਤਾਰਨ, 30 ਜੂਨ (ਬੁਲੰਦ ਆਵਾਜ ਬਿਊਰੋ) – ਕਮਿਊਨਿਟੀ ਹੈਲਥ ਸੈਟਰ ਮਾਨਾਵਾਲਾ ਵਿੱਖੇ ਕਲਮ ਛੋੜ ਹੜਤਾਲ ਦੇ ਚੱਲਦੇ ਅੱਜ ਲੈਬੋਰਟਰੀ ਟੈਕਨੀਸਨ , ਡਾਕਟਰਾਂ ਅਤੇ ਸਮੂਹ ਸਟਾਫ ਵੱਲੋ ਹੜਤਾਲ ਦੇ ਚੱਲਦੇ ਸਿਹਤ ਸੇਵਾਵਾਂ ਪੁਰੀ ਤਰਾਂ ਠੱਪ ਰਹੀਆ । ਇਸ ਮੋਕੇ ‘ ਤੇ ਐਸ ਐਮ ਓ . ਡਾ: ਸੁਮੀਤ ਸਿਘ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਜੋ ਪੰਜਾਬ ਸਰਕਾਰ ਵੱਲੋ 6 ਵੇ ਪੇ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਗਈ ਹੈਮ, ਉਸ ਨੂੰ ਮੁਲਾਜਮਾ ਨਾਲ ਧੋਖਾ ਕਰਾਰ ਦਿੱਦਿਆ ਹੋਇਆ ਕਿਹਾ ਕਿ ਕੋਵਿੰਡ 19 ਦੇ ਦੋਰਾਨ ਵਾਰਇਅਰ ਦੇ ਤੌਰ ‘ ਤੇ ਉਨਾ ਨੇ ਅਹਿਮ ਡਿਊਟੀ ਨਿਭਾਈ। ਇਸ ਦੇ ਇਲਾਵਾ ਉਹ ਕਈ ਦਿਨਾ ਤੱਕ ਆਪਣੇ ਘਰ ਵੀ ਨਹੀ ਜਾਂਦੇ ਸਨ ।
ਫਿਰ ਵੀ ਸਰਕਾਰ ਨੇ ਉਨਾ ਦੇ ਪ੍ਰਤੀ ਨਕਾਰਮਤਕ ਰੁੱਖ ਅਪਣਾਈ ਰੱਖਿਆ। ਇਸ ਤੋਂ ਇਲਾਵਾ ਇੱਥੇ ਕਮਿਊਨਿਟੀ ਹੈਲਥ ਸੈਂਟਰ ‘ ਚ ਆਉਣ ਵਾਲੇ ਮਰੀਜ਼ਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

Italian Trulli

ਇਸ ਸੰਬੰਧ ‘ ਚ ਪਿੰਡ ਜਾਣੀਆ ਦੀ ਔਰਤ ਗੁਰਮੀਤ ਕੌਰ ਜੋ ਕਿ ਟੀ ਬੀ ਦੀ ਮਰੀਜ਼ ਹੈ ਦਵਾਈ ਲੈਣ ਲਈ ਆਈ ਸੀ ਨੇ ਦੱਸਿਆ ਕਿ ਉਹ ਸਵੇਰੇ 9 ਵੱਜੇ ਤੋਂ ਦਵਾਈ ਲੈਣ ਲ਼ਈ ਆਈ ਹੋਈ ਹੈ, ਪ੍ਰੰਤੂ ਹੜਤਾਲ ਦੇ ਚੱਲਦਿਆਂ ਉਸਨੂੰ ਦਵਾਈ ਨਹੀ ਮਿੱਲਾਂ। ਇਸ ਮੋਕੇ ‘ਤੇ ਜਿਲਾ ਪ੍ਰਧਾਨ ਕਸ਼ਮੀਰ ਸਿੰਘ ਕੰਗ, ਨੇ ਦੱਸਿਆ ਕਿ ਮੈਡੀਕਲ ਭੱਤਾ, ਮੋਬਾਇਲ ਭੱਤੇ, ਚ ਵਾਧਾ ਨਾਂ ਕਰਨਾ, ਅਤੇ ਐਮਰਜੈਸੀ ਡਿਊਟੀ ਕਰਨ ਦੇ ਬਦਲੇ ਮੁਫ਼ਤ ਰਿਹਾਇਸ਼ ਭੱਤਾ ਬੰਦ ਕਰਨਾ, ਕਰਮਚਾਰੀਆ ਦੇ ਨਾਲ ਨਾਂ ਇਨਸਾਫੀ ਹੈ। ਇਸ ਮੀਟਿੰਗ ‘ ਚ ਜਨਰਲ ਸਕੱਤਰ ਰਜਿੰਦਰ ਸਿੰਘ, ਹਰਜੀਤ ਸਿੰਘ ਢਿੱਲੇ ਕੈਸ਼ੀਅਰ , ਸੁਖਵਿੰਦਰ ਸਿੰਘ ਰੰਧਾਵਾ, ਪ੍ਰੈਸ ਸਕੱਤਰ ਨਵਦੀਪ ਸਿੰਘ, ਹਰਜਿੰਦਰ ਸਿੰਘ, ਦਿਲਬਾਗ ਸਿੰਘ , ਬਲਦੇਵ ਸਿੰਘ ਝੰਡੇਰ, ਸਤਵਿੰਦਰ ਸਿੰਘ ਤਰਸਿੱਕਾ ਅਤੇ ਹੋਰ ਵੀ ਕਈ ਕਰਮਚਾਰੀ ਆਦਿ ਵੀ ਹਾਜਰ ਸਨ।