ਲੁਧਿਆਣੇ ਵਿੱਚ ਵੱਡੀ ਅਬਾਦੀ ਟਾਈਫਾਈਡ ਆਦਿ ਹੋਰਾਂ ਬੁਖਾਰਾ ਤੋਂ ਪੀੜਤ ਹੈ। ਕਰੋਨਾ ਦੇ ਫੈਲਾਏ ਡਰ ਕਾਰਨ ਆਮ ਲੋਕ ਸਰਕਾਰੀ ਹਸਪਤਾਲਾਂ/ਡਿਸਪੈਂਸਰੀਆਂ ਵਿੱਚ ਜਾਣੋ ਡਰਦੇ ਹਨ। ਜਿੱਥੇ ਮਾੜੀਆਂ ਸਹੂਲਤਾਂ ਕਾਰਨ ਲੋਕਾਂ ਦੀ ਕੋਈ ਸਹਾਇਤਾ ਨਹੀਂ ਹੁੰਦੀ। ਸਭ ਤੋਂ ਪੀੜਤ ਸਨਅਤੀ ਮਜ਼ਦੂਰ ਹਨ, ਜਿਨ੍ਹਾਂ ਦੀ ਸਰਕਾਰੀ ਅਦਾਰਿਆਂ ਵਿੱਚ ਪਹਿਲਾਂ ਹੀ ਪੁੱਛ-ਪੜਤਾਲ ਨਹੀਂ ਹੈ। ਅਜਿਹੇ ਸਮੇਂ ਆਰ. ਐਮ.ਪੀ. ਡਾਕਟਰ/ਕੰਪਾਉਂਡਰ ਤੇ ਦਵਾਖਾਨੇ ਹੀ ਇਹਨਾਂ ਦਾ ਸਹਾਰਾ ਹੁੰਦੇ ਹਨ। ਇਸ ਸਮੇਂ ਨਿੱਜੀ ਹਸਪਤਾਲਾਂ/ਡਿਸਪੈਂਸਰੀਆਂ ਦੀ ਮਚਾਈ ਲੁੱਟ ਸਮੇਤ ਇਹਨਾਂ ਦੀ ਵੀ ਮੋਟੀ ਕਮਾਈ ਹੋ ਰਹੀ ਹੈ। ਇੱਕ ਪਾਵਰਲੂਮ ਮਜ਼ਦੂਰ ਸਮਸ਼ੀਦ ਪਿਛਲਾ ਲੱਗਭੱਗ ਇੱਕ ਮਹੀਨਾ ਬਿਮਾਰ ਰਿਹਾ, ਦਿਹਾੜੀਆਂ ਟੁੱਟਣ ਤੋਂ ਇਲਾਵਾ 5-6 ਹਜ਼ਾਰ ਦਾ ਖ਼ਰਚਾ ਵੀ ਹੋ ਗਿਆ। ਇੱਕ ਹੋਰ ਡਾਇੰਗ ਕਾਰਖਾਨੇ ਵਿੱਚ ਕੰਮ ਕਰਨ ਵਾਲ਼ਾ ਮਜ਼ਦੂਰ ਤੇ ਉਸਦੀ ਪਤਨੀ ਬਿਮਾਰ ਹੈ , ਈ.ਐਸ.ਆਈ. ਕਾਰਡ ਬਣੇ ਹੋਣ ‘ਤੇ ਵੀ ਉਹ ਸਰਕਾਰੀ ਅਦਾਰੇ ਵਿੱਚ ਇਲਾਜ ਕਰਵਾਉਣ ਨਹੀਂ ਗਿਆ। ਉਸ ਨੂੰ ਡਰ ਹੈ ਕਿ ਕਿਤੇ ਕਰੋਨਾ ਪਾਜਿਟਿਵ ਆ ਗਿਆ ਤਾਂ ਹਸਪਤਾਲ ਵਾਲ਼ੇ ਮਾਰ ਕੇ ਗੁਰਦੇ ਹੀ ਨਾ ਕੱਢ ਲੈਣ । ਉਸਦੀ ਲੱਗਭੱਗ ਅੱਧੀ ਤਨਖਾਹ ਇਲਾਜ ਵਿੱਚ ਹੀ ਲੱਗ ਗੲੀ। ਹੁਣ ਕਮਰੇ ਦਾ ਕਰਾਇਆ ਦੇਣ ਤੋਂ ਬੈਠਾ ਹੈ, ਮਕਾਨ ਮਾਲਕ ਰੋਜ਼ਾਨਾ ਗੇੜੇ ਮਾਰ ਰਹੀ ਹੈ। ਉਸ ਕੋਲ਼ ਸਰਕਾਰ ਨੂੰ ਦੇਣ ਲਈ ਮੋਟੀਆਂ-ਮੋਟੀਆਂ ਗਾਲ੍ਹਾਂ ਸਨ।
– ਰਾਜਵਿੰਦਰ
ਲੁਧਿਆਣੇ ਵਿੱਚ ਵੱਡੀ ਅਬਾਦੀ ਟਾਈਫਾਈਡ ਆਦਿ ਹੋਰਾਂ ਬੁਖਾਰਾ ਤੋਂ ਪੀੜਤ
