ਲੁਧਿਆਣਾ ਪੁਲਿਸ ਨੇ ਵਾਹਨ ਚੋਰ ਗਿਰੋਹ ਦਾ ਕੀਤਾ ਖੁਲਾਸਾ, ਚੋਰ ਦੇ 7 ਹੋਰ ਐਕਟਿਵਾ ਬਰਾਮਦ

ਲੁਧਿਆਣਾ ਪੁਲਿਸ ਨੇ ਵਾਹਨ ਚੋਰ ਗਿਰੋਹ ਦਾ ਕੀਤਾ ਖੁਲਾਸਾ, ਚੋਰ ਦੇ 7 ਹੋਰ ਐਕਟਿਵਾ ਬਰਾਮਦ

ਲੁਧਿਆਣਾ, 20 ਅਕਤੂਬਰ (ਬੁਲੰਦ ਆਵਾਜ ਬਿਊਰੋ) – ਅਪਰਾਧ ਸ਼ਾਖਾ ਨੇ ਪਹਿਲਾਂ ਜਿਹਨਾਂ 3 ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਕੇ ਜਿਸ ਵਾਹਨ ਚੋਰ ਗਿਰੋਹ ਦਾ ਖੁਲਾਸਾ ਕੀਤਾ ਸੀ, ਉਸ ਕੋਲੋਂ ਚੋਰੀ ਦੇ 7 ਹੋਰ ਐਕਟਿਵਾ ਸਕੂਟਰ ਬਰਾਮਦ ਹੋਏ ਹਨ, ਜਦੋਂਕਿ ਇਸ ਤੋਂ ਪਹਿਲਾਂ ਮੁਲਜ਼ਮਾਂ ਕੋਲੋਂ ਇਕ ਐਕਟਿਵਾ ਅਤੇ 2 ਮੋਟਰਸਾਈਕਲ ਬਰਾਮਦ ਕੀਤੇ ਗਏ ਸਨ। ਤਾਜ਼ਾ ਜਾਣਕਾਰੀ ਮੁਤਾਬਕ ਇਸ ਕੇਸ ‘ਚ ਹੁਣ ਤੱਕ 4 ਵਿਅਕਤੀਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ, ਜਿਨ੍ਹਾਂ ਵਿਚ ਕਬਾੜੀਏ ਵੀ ਸ਼ਾਮਿਲ ਹਨ, ਜੋ ਵਾਹਨਾਂ ਨੂੰ ਟਿਕਾਣੇ ਲਗਾਉਣ ਦਾ ਕੰਮ ਕਰਦੇ ਸਨ। ਚੌਥੇ ਮੁਲਜ਼ਮ ਦੀ ਪਛਾਣ 31 ਸਾਲਾ ਗੰਗਾ ਪ੍ਰਸਾਦ ਉਰਫ ਗੰਗਾ ਰਾਮ ਵਜੋਂ ਹੋਈ ਹੈ, ਜੋ ਸਾਈਕਲ ਰਿਪੇਅਰ ਦਾ ਕੰਮ ਕਰਦਾ ਹੈ। ਸੌਰਭ ਕਪੂਰ ਉਰਫ ਕਾਕੂ ਤੋਂ ਚੋਰੀ ਕੀਤੇ ਵਾਹਨ ਖਰੀਦਦਾ ਸੀ।

ਏ. ਸੀ. ਪੀ. ਕ੍ਰਾਈਮ ਮਨਦੀਪ ਸਿੰਘ ਸੰਧੂ ਨੇ ਦੱਸਿਆ ਕਿ ਜੋਗਿੰਦਰ ਨਗਰ ਦਾ ਰਹਿਣ ਵਾਲਾ ਸੌਰਭ ਮੁੱਖ ਮੁਲਜ਼ਮ ਹੈ, ਜੋ 10ਵੀਂ ਪਾਸ ਅਤੇ ਨਸ਼ੇ ਦਾ ਆਦੀ ਹੈ। ਹਾਲਾਂਕਿ ਉਹ ਕੁਝ ਸਮਾਂ ਨਸ਼ਾ ਛੁਡਾਊ ਕੇਂਦਰ ‘ਚ ਵੀ ਭਰਤੀ ਰਿਹਾ ਪਰ ਇਸ ਦੇ ਬਾਵਜੂਦ ਨਸ਼ਾ ਨਹੀਂ ਛੱਡ ਸਕਿਆ ਅਤੇ ਉਸ ਦੀ ਪੂਰਤੀ ਲਈ ਵਾਹਨ ਚੋਰੀ ਕਰਦਾ ਸੀ। ਸੰਧੂ ਦੇ ਮੁਤਾਬਕ 28 ਸਾਲ ਦੇ ਸੌਰਭ ਨੇ ਜ਼ਿਆਦਾਤਰ ਦੋਪਹੀਆ ਵਾਹਨ ਫਿਰੋਜ਼ਗਾਂਧੀ ਮਾਰਕੀਟ, ਰੱਖਬਾਗ, ਡੰਡੀ ਸਵਾਮੀ, ਮਾਲ ਰੋਡ ਅਤੇ ਇਸ ਦੇ ਆਲੇ ਦੁਆਲੇ ਦੇ ਇਲਾਕਿਆਂ ਤੋਂ ਚੋਰੀ ਕੀਤੇ ਸਨ ਅਤੇ ਅੱਗੇ ਰਮੇਸ਼ ਸਿੰਘ, ਨਰਿੰਦਰ ਸਿੰਘ ਅਤੇ ਗੰਗਾ ਰਾਮ ਨੂੰ ਔਣੇ ਪੌਣੇ ਰੇਟਾਂ ’ਤੇ ਵੇਚ ਦਿੰਦਾ ਸੀ ਅਤੇ ਜੋ ਪੈਸਾ ਮਿਲਦਾ ਉਸ ਨਸ਼ੇ ਵਿੱਚ ਉਡਾ ਦਿੰਦਾ ਸੀ। ਮਨਦੀਪ ਨੇ ਦੱਸਿਆ ਕਿ 16 ਅਕਤੂਬਰ ਨੂੰ ਸਪੈਸ਼ਲ ਨਾਕਾਬੰਦੀ ਦੌਰਾਨ ਭੂਰੀ ਵਾਲੇ ਗੁਰਦੁਆਰੇ ਕੋਲ ਨਿਊ ਰਘੁਵੀਰ ਪਾਰਕ ਦੇ ਨਰਿੰਦਰ ਸਿੰਘ ਅਤੇ ਮਹਾਵੀਰ ਜੈਨ ਕਾਲੋਨੀ ਦੇ ਰਮੇਸ਼ ਸਿੰਘ ਨੂੰ ਸੌਰਭ ਦੇ ਨਾਲ ਫੜਿਆ ਗਿਆ ਸੀ ਤਾਂ ਇਨ੍ਹਾਂ ਦੇ ਕੋਲੋਂ ਇਕ ਐਕਟਿਵਾ ਅਤੇ 2 ਮੋਟਰਸਾਈਕਲ ਬਰਾਮਦ ਹੋਏ ਸਨ, ਜਦੋਂਕਿ ਅਗਲੇ ਦਿਨ ਗੰਗਾ ਰਾਮ ਦੀ ਗ੍ਰਿਫਤਾਰ ਹੋਈ। ਹੁਣ ਤੱਕ ਇਸ ਗੈਂਗ ਕੋਲੋਂ 10 ਦੋਪਹੀਆ ਵਾਹਨ ਬਰਾਮਦ ਕਰਵਾਏ ਜਾ ਚੁੱਕੇ ਹਨ, ਜਿਨ੍ਹਾਂ ‘ਚ 8 ਐਕਟਿਵਾ ਅਤੇ 2 ਮੋਟਰਸਾਈਕਲ ਹਨ, ਜਦੋਂਕਿ ਬਾਕੀ ਮੁਲਜ਼ਮਾਂ ਦੀ ਭਾਲ ਜਾਰੀ ਹੈ।

Bulandh-Awaaz

Website: