-1.2 C
Munich
Tuesday, February 7, 2023

ਲੀਗਲ ਐਕਸ਼ਨ ਏਡ ਵਲੋ ਮੈਡੀਕਲ ਕੈਂਪ ਲਗਾ ਕੇ ਕੀਤੀ ਮੁਫ਼ਤ ਜਾਂਚ

Must read

ਸ਼੍ਰੀ ਅੰਮ੍ਰਿਤਸਰ ਸਾਹਿਬ, 4 ਦਸੰਬਰ (ਜਤਿੰਦਰ ਸਿੰਘ ਬੇਦੀ, ਸਹਿਲ ਸ਼ਰਮਾ) – ਲੀਗਲ ਏਡ ਵੱਲੋਂ ਰਾਸ਼ਟਰੀ ਪ੍ਰਧਾਨ ਸ਼ਰਤ ਵਿਸ਼ਿਸ਼ਟ ਦੀ ਅਗਵਾਈ ਤੇ ਬੇਮਿਸਾਲ ਪ੍ਰਬੰਧਾਂ ਹੇਠ ਬੀ ਕੇ ਸੀਨੀਅਰ ਸੈਕੰਡਰੀ ਸਕੂਲ ਵਿਖੇ ਇਕ ਫਰੀ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ ਐਮ ਐਲ ਏ ਡਾਕਟਰ ਅਜੇ ਗੁਪਤਾ ਨੇ ਬਤੌਰ ਮੁੱਖ ਮਹਿਮਾਨ ਹਾਜ਼ਰੀ ਭਰੀ।ਸ਼ਹਿਰ ਦੇ ਵੱਖ ਵੱਖ ਬਿਮਾਰੀਆਂ ਦੇ ਮਾਹਰ ਡਾਕਟਰ ਦੀ ਟੀਮ ਨੇ ਆਏ ਹੋਏ ਲੋਕਾਂ ਦੀ ਸਿਹਤ ਦੀ ਜਾਂਚ ਕਰਕੇ ਉਨ੍ਹਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੀ ਰੋਕਥਾਮ ਲਈ ਮੁਫ਼ਤ ਦਵਾਈਆਂ ਪ੍ਰਦਾਨ ਕੀਤੀਆਂ ਜਿਸ ਵਿਚ ਅੱਖਾਂ,ਚਮੜੀ ਰੋਗ ,ਦਿਮਾਗੀ ਬਿਮਾਰੀਆਂ ਦੇ ਇਲਾਜ ਲਈ ਜਾਂਚ ਕੀਤੀ ਰਾਸ਼ਟਰੀ ਪ੍ਰਧਾਨ ਸ਼ਰਤ ਵਿਸ਼ਿਸ਼ਟ ਨੇ ਡਾਕਟਰ ਅਜੇ ਗੁਪਤਾ ਜੀ ਨੂੰ ਜੀ ਆਇਆ ਆਖਦੀਆ ਦੱਸਿਆ ਕਿ ਉਨ੍ਹਾਂ ਦੀ ਐਸੋਸੀਏਸ਼ਨ ਦਾ ਮੁੱਖ ਮਹੱਤਵ ਤੰਦਰੁਸਤ ਭਾਰਤ ਮਿਸ਼ਨ ਨੂੰ ਅੱਗੇ ਵਧਾਉਣਾ ਹੈ ਤੇ ਸੰਸਥਾ ਦੀ ਕਾਰਜ ਸ਼ੈਲੀ ਦਾ ਵੱਡੇ ਪੱਧਰ ਤੇ ਪ੍ਰਚਾਰ ਤੇ ਪ੍ਰਸਾਰ ਕਰਨਾ ਹੈ ਇਸ ਮੌਕੇ ਸੰਸਥਾ ਡਾਕਟਰ ਪੈਨਲ ਦੇ ਮੁਖੀ ਡਾਕਟਰ ਜਸਪ੍ਰੀਤ ਗਰੋਵਰ ਡਾਕਟਰ ਅਮਰਜੀਤ ਸੱਚਦੇਵਾ ਡਾਕਟਰ ਅਤੁਲ ਗੋਇਲ ਡਾਕਟਰ ਸਿਮਰਪ੍ਰੀਤ ਡਾਕਟਰ ਚਰਨਜੀਵ ਡਾਕਟਰ ਹਿਮਾਂਸ਼ੂ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਇਸ ਮੌਕੇ ਰਮੇਸ਼ ਦੱਤ ਐਡਵੋਕੇਟ, ਸੰਜੀਤ ਸਿੰਘ ਐਡਵੋਕੇਟ, ਸੁਨੀਲ ਰਉ ਐਡਵੋਕੇਟ, ਰਾਜ ਕੁਮਾਰ, ਰਣਜੀਤ ਸਿੰਘ, ਦੀਪਕ ਕਪੂਰ,ਕੁਲਜੀਤ ਸਿੰਘ, ਹਰਪ੍ਰੀਤ ਸਿੰਘ, ਸਾਹਿਲ ਅਰੋੜਾ, ਵਿਸ਼ਵਦੀਪ, ਪਵਨ ਸ਼ਰਮਾ,ਪ੍ਰਦੀਪ ਮਹਿਰਾ, ਦੁਆਰਕਾ ਦਾਸ,ਗਿੱਲ ਚੰਚਲਜੀਤ, ਸੁਨੀਲ ਨਾਗਰ ਆਦਿ ਹਾਜ਼ਰ ਸਨ।

- Advertisement -spot_img

More articles

- Advertisement -spot_img

Latest article