ਲਾਸ ਏਜੰਲਸ ਵਿੱਚ ਇਕ ਰੈਸਟੋਰੈਂਟ ਵਿੱਚ ਫਲਸਤੀਨ ਪੱਖੀ ਵਿਅਕਤੀਆਂ ਵੱਲੋਂ ਯਹੂਦੀਆਂ ਉਪਰ ਹਮਲਾ

15

ਸੈਕਰਾਮੈਂਟੋ, 22 ਮਈ (ਬੁਲੰਦ ਆਵਾਜ ਬਿਊਰੋ) -ਲਾਸ ਏਂਜਲਸ ਵਿਚ ਸੂਸ਼ੀ ਰੈਸਟੋਰੈਂਟ ਵਿਚ ਫਲਸਤੀਨੀ ਪੱਖੀ ਵਿਅਕਤੀਆਂ ਦੇ ਇਕ ਸਮੂੰਹ ਵੱਲੋਂ ਯਹੂਦੀ ਲੋਕਾਂ ਉਪਰ ਹਮਲਾ ਕਰਨ ਦੀ ਖਬਰ ਹੈ। ਮੌਕੇ ਦੇ ਗਵਾਹਾਂ ਅਨੁਸਾਰ ਕੁਝ ਯਹੂਦੀ ਲੋਕ ਰੈਸਟੋਰੈਂਟ ਵਿਚ ਖਾਣਾ ਖਾ ਰਹੇ ਸਨ ਕਿ ਫਲਸਤੀਨੀ ਪੱਖੀ ਕੁਝ ਲੋਕ ਆਏ ਜੋ ਉਨਾਂ ਉਪਰ ਹਮਲਾ ਕਰਨ ਉਪਰੰਤ ਫਰਾਰ ਹੋ ਗਏ। ਇਸ ਹਮਲੇ ਵਿਚ 5 ਵਿਅਕਤੀ ਜਖਮੀ ਹੋਏ ਹਨ ਹਾਲਾਂ ਕਿ ਜਖਮ ਗੰਭੀਰ ਨਹੀਂ ਹਨ। ਲਾਸ ਏਂਜਲਸ ਪੁਲਿਸ ਵਿਭਾਗ ਅਨੁਸਾਰ ਇਸ ਘਟਨਾ ਦੀ ਨਫਰਤੀ ਅਪਰਾਧ ਵਜੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ ਸ਼ੱਕੀ 3 ਦੋਸ਼ੀ ਅਜੇ ਫਰਾਰ ਹਨ ਤੇ ਉਨਾਂ ਨੂੰ ਕਾਬੂ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ। ਸ਼ੱਕੀ ਦੋਸ਼ੀ ਮੌਕੇ ਤੋਂ ਇਕ ਜੀਪ ਵਿਚ ਫਰਾਰ ਹੋਏ ਹਨ।

Italian Trulli