ਅੰਮ੍ਰਿਤਸਰ, 24 ਜੁਲਾਈ (ਗਗਨ) – ਸੀਨੀਅਰ ਕਾਂਗਰਸੀ ਨੇਤਾ ਤੇ ਵਾਰਡ ਨੰ: 57 ਦੀ ਕੌਸਲਰ ਗੁਰਪ੍ਰੀਤ ਕੌਰ ਦੇ ਪਤੀ ਸਾਬਕਾ ਕੌਸਲਰ ਸ: ਸਰਬਜੀਤ ਸਿੰਘ ਲਾਟੀ ਨੇ ਵਾਰਡ ਗੁਰਬਖਸ ਨਗਰ ਵਿਖੇ ਵਾਰਡ ਨੰ: 57 ਵਿੱਚ ਗਲੀਆ ਪੱਕੀਆਂ ਕਰਨ ਦੇ ਕੰਮ ਦਾ ਉਦਘਾਟਨ ਕਰਦਿਆ ਕਿਹਾ ਕਿ ਹਲਕਾ ਕੇਦਰੀ ਦੇ ਵਧਾਇਕ ਅਤੇ ਕੈਬਨਿਟ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਦੀ ਰਹਿਨਮਾਈ ਹੇਠ ਹਲਕੇ ਵਿੱਚ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਕਰਾਏ ਜਾ ਰਹੇ ਜਿੰਨਾ ਵਿੱਚ ਉਨਾਂ ਵਲੋ ਹਰ ਵਾਰਡ ਵੱਲ ਧਿਆਨ ਦਿੱਤਾ ਜਾ ਰਿਹਾ ਹੈ।
ਸ੍ਰੀ ਲਾਟੀ ਨੇ ਕਿਹਾ ਕਿ ਸ੍ਰੀ ਸੋਨੀ ਦੇ ਆਦੇਸ਼ ਹਨ ਕਿ ਕਿਸੇ ਵੀ ਵਾਰਡ ਵਿੱਚ ਕੋਈ ਗਲੀ ਕੱਚੀ ਨਾ ਰਹੇ ਜਿਸ ਦੇ ਸਦੰਰਭ ‘ਚ ਹੀ ਵਾਰਡ ਨੰ: 57 ਵਿੱਚ ਰਿਕਾਰਡ ਵਿਕਾਸ ਕਾਰਜ ਕਰਾਏ ਜਾ ਰਹੇ ਹਨ।ਇਸ ਸਮੇ ਪਵਨ ਕੁਮਾਰ ਸੈਣੀ, ਤੇਜਿੰਦਰ ਹੈਪੀ, ਸੋਮ ਨਾਥ , ਜੀਨੰੁ ਪਹਿਲਵਾਨ ਆਦਿ ਵੀ ਹਾਜਰ ਸਨ।