More

    ਲਾਕ ਡਾਊਨ ਦੌਰਾਨ ਨਸ਼ੇ ਤੋ ਪੀੜਤ ਵਿਅਕਤੀ ਦਾ ਸਹਾਰਾ ਬਣੇ ਓਟ ਕੇਦਰ-ਡਿਪਟੀ ਮੈਡੀਕਲ ਕਮਿਸ਼ਨਰ

    ਲਾਕ ਡਾਊਨ ਦੌਰਾਨ ਨਸ਼ਾ ਛੱਡਣ ਵਾਲਿਆਂ ਦੀ ਗਿਣਤੀ ਵਿਚ ਹੋਇਆ ਵਾਧਾ

    ਜ਼ਿਲੇ ਵਿਚ ਕੁਲ 41800 ਮਰੀਜ ਲੈ ਰਹੇ ਹਨ ਨਸ਼ਾ ਛੱਡਣ ਦੀ ਦਵਾਈ

    ਅੰਮ੍ਰਿਤਸਰ 8 ਅਗਸਤ, (ਰਛਪਾਲ ਸਿੰਘ) – ਪੰਜਾਬ ਸਰਕਾਰ ਵਲੋ 2017 ਵਿਚ ਨਸ਼ੇ ਵਿਰੁੱਧ ਵਿੱਢੀ ਗਈ ਮੁਹਿੰਮ ਦੌਰਾਨ ਜ਼ਿਲੇ ਵਿਚ ਹੁਣ ਤੱਕ 41800 ਦੇ ਕਰੀਬ ਨਸ਼ੇ ਤੋਂ ਪੀੜਤ ਵਿਅਕਤੀ ਆਪਣਾ ਇਲਾਜ ਕਰਵਾਉਣ ਲਈ ਚੱਲ ਰਹੇ 10 ਸਰਕਾਰੀ ਓਟ ਕੇਂਦਰਾਂ ਅਤੇ 9 ਨਿੱਜੀ ਨਸ਼ਾ ਛੁਡਾਓ ਕੇਂਦਰਾਂ ਤੋਂ ਇਲਾਵਾ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਓ ਕੇਂਦਰ ਵਿਖੇ ਆਪਣਾ ਇਲਾਜ ਕਰਵਾਉਣ ਲਈ ਪਹੁੰਚ ਰਹੇ ਹਨ।

    ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਮੈਡੀਕਲ ਕਮਿਸ਼ਨਰ ਡਾ: ਸੁਮੀਤ ਸਿੰਘ ਨੇ ਦੱਸਿਆ ਕਿ ਲਾਕਡਾਊਨ ਦੇ ਸਮੇਂ ਦੌਰਾਨ ਨਸ਼ਾ ਨਾ ਮਿਲਣ ਕਰਕੇ ਇਨਾਂ ਓਟ ਸੈਂਟਰਾਂ ਵਿੱਚ 4000 ਤੋਂ ਵੱਧ ਵਿਅਕਤੀ ਨਸ਼ਾ ਛੱਡਣ ਲਈ ਪਹੁੰਚ ਕੀਤੀ ਹੈ ਅਤੇ ਇਸ ਸਮੇਂ ਦੌਰਾਨ ਨਸ਼ਾ ਛੱਡਣ ਵਾਲਿਆਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਇਆ ਹੈ। ਉਨਾਂ ਦੱਸਿਆ ਕਿ 31 ਜੁਲਾਈ 2020 ਤੱਕ ਸਰਕਾਰੀ ਕੇਂਦਰਾਂ ਵਿੱਚ 16767, ਨਿੱਜੀ ਨਸ਼ਾ ਛੁਡਾਓ ਕੇਂਦਰਾਂ ਵਿੱਚ 14416 ਅਤੇ ਸਵਾਮੀ ਦਯਾ ਨੰਦ ਨਸ਼ਾ ਛੁਡਓ ਕੇਂਦਰ ਵਿਖੇ 10617 ਵਿਅਕਤੀਆਂ ਨੇ ਇਸ ਅਲਾਮਤ ਨੂੰ ਛੱਡਣ ਲਈ ਦਵਾਈ ਦਾ ਸੇਵਣ ਕੀਤਾ ਹੈ। ਉਨਾਂ ਦੱਸਿਆ ਕਿ ਨਸ਼ਾ ਛੱਡਣ ਲਈ ਮਰੀਜ ਦੀ ਇੱਛਾ ਸ਼ਕਤੀ ਦਾ ਮਜਬੂਤ ਹੋਣਾ ਅਤੇ ਨਸ਼ਾ ਸੇਵਣ ਕਰਨ ਵਾਲੇ ਵਿਅਕਤੀਆਂ ਦੀ ਸੰਗਤ ਨੂੰ ਤਿਆਗਣਾ ਬਹੁਤ ਜਰੂਰੀ ਹੈ। ਉਨਾਂ ਦੱਸਿਆ ਕਿ ਸਿਹਤ ਵਿਭਾਗ ਦੇ ਯਤਨਾਂ ਸਦਕਾ 2600 ਤੋਂ ਵੱਧ ਮਰੀਜਾਂ ਦੀ ਦਵਾਈ ਦੀ ਖੁਰਾਕ ਹੁਣ ਬਹੁਤ ਘੱਟ ਗਈ ਹੈ ਅਤੇ ਉਹ ਜਲਦੀ ਹੀ ਨਸ਼ਾ ਛੱਡਣ ਵਾਲਿਆਂ ਦੀ ਸੂਚੀ ਵਿੱਚ ਸ਼ਾਮਲ ਹੋ ਜਾਣਗੇ।

    ਡਿਪਟੀ ਮੈਡੀਕਲ ਕਮਿਸ਼ਨਰ ਨੇ ਦੱਸਿਆ ਕਿ ਓਟ ਸੈਂਟਰਾਂ ਵਿੱਚ ਮਰੀਜਾਂ ਨੂੰ ਦਵਾਈ ਦੇਣ ਤੋਂ ਇਲਾਵਾ ਨਸ਼ਾ ਛੱਡਣ ਲਈ ਵੀ ਪ੍ਰੇਰਿਤ ਕੀਤਾ ਜਾਂਦਾ ਹੈ। ਉਨਾਂ ਦੱਸਿਆ ਕਿ ਨਸ਼ੇ ਤੋਂ ਪੀੜਤ ਵਿਅਕਤੀ ਆਪਣੇ ਪਰਿਵਾਰ ਦੇ ਸਹਿਯੋਗ ਨਾਲ ਹੀ ਇਸ ਅਲਾਮਤ ਤੋਂ ਛੁਟਕਾਰਾ ਪਾ ਸਕਦਾ ਹੈ। ਡਾ: ਸੁਮਿਤ ਸਿੰਘ ਨੇ ਦੱਸਿਆ ਕਿ ਇਨਾਂ ਕਲੀਨਿਕਾਂ ਵਿੱਚ ਸਰਕਾਰ ਵੱਲੋਂ ਜੀਭ ਹੇਠਾਂ ਰੱਖਣ ਵਾਲੀ ਦਵਾਈ ਮੁਫਤ ਦਿੱਤੀ ਜਾਂਦੀ ਹੈ ਜਿਸ ਦਾ ਕੋਰਸ ਇਕ ਤੋਂ ਦੋ ਸਾਲ ਦਾ ਹੈ। ਉਨਾਂ ਦੱਸਿਆ ਇਹ ਦਵਾਈ ਸਪੈਸ਼ਲ ਟ੍ਰੇਨਿੰਗ ਲਏ ਸਟਾਫ ਵੱਲੋਂ ਆਪਣੀ ਨਿਗਰਾਨੀ ਹੇਠ ਮਰੀਜਾਂ ਨੂੰ ਦਿੱਤੀ ਜਾਂਦੀ ਹੈ।

    ਉਨਾਂ ਦੱਸਿਆ ਜਿਲੇ ਦੇ ਸਰਕਾਰੀ ਹਸਪਤਾਲ ਜਿਵੇਂ ਕਿ ਸਬ ਡਵੀਜਨ ਹਸਪਤਾਲ ਬਾਬਾ ਬਕਾਲਾ,ਅਜਨਾਲਾ ਅਤੇ ਕਮਿਊਨਟੀ ਸਿਹਤ ਸੈਂਟਰ ਤਰਸਿੱਕਾ, ਮਜੀਠਾ,ਮਾਨਾਂਵਾਲਾ, ਲੋਪੋਕੇ , ਦਿਹਾਤੀ ਸਿਹਤ ਕੇਂਦਰ ਚਵਿੰਡਾ ਦੇਵੀ, ਸੈਂਟਰਲ ਜੇਲ ਅੰਮ੍ਰਿਤਸਰ ਅਤੇ ਸਰਕਾਰੀ ਨਸ਼ਾ ਮੁਕਤੀ ਮੁੜ ਵਸੇਬਾ ਕੇਂਦਰ ਅੰਮ੍ਰਿਤਸਰ ਵਿਖੇ ਚੱਲ ਰਹੇ ਹਨ ਜਿਥੇ ਨਸ਼ੇ ਤੋਂ ਪੀੜਤ ਵਿਅਕਤੀਆਂ ਨੂੰ ਮੁਫਤ ਦਵਾਈ ਦਿੱਤੀ ਜਾਂਦੀ ਹੈ। ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਤੋਂ ਪੀੜਤ ਵਿਅਕਤੀਆਂ ਨੂੰ ਪ੍ਰੇਰਿਤ ਕਰਕੇ ਇਨਾਂ ਕੇਂਦਰਾਂ ਵਿੱਚ ਲੈ ਕੇ ਆਉਣ ਤਾਂ ਜੋ ਉਨਾਂ ਨੂੰ ਨਸ਼ਾ ਛੱਡਣ ਵਾਲੀ ਦਵਾਈ ਦੇ ਕੇ ਸਮਾਜ ਦਾ ਹਿੱਸਾ ਬਣਾਇਆ ਜਾ ਸਕੇ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img