More

  ਲਾਕ-ਡਾਊਨ ਖੁਲਣ ਤੋਂ ਬਾਅਦ ਵੀ ਪੀ.ਕੇ ਆਈਲੈਟਸ ਅਕੈਡਮੀ ਰੌਣੀ ਦਾ ਨਤੀਜਾ ਰਿਹਾ ਸ਼ਾਨਦਾਰ

  ਜਰਗ-ਪਾਇਲ, 7 ਜੁਲਾਈ (ਲਖਵਿੰਦਰ ਸਿੰਘ ਲਾਲੀ) – ਨਿਰੰਤਰ ਅਪਣੇ ਸਫ਼ਲ ਨਤੀਜਿਆਂ ਨਾਲ ਮਸ਼ਹੂਰ ਪੀ.ਕੇ ਇੰਗਲਿਸ਼ ਅਤੇ ਆਈਲੈਟਸ ਅਕੈਡਮੀ ਰੌਣੀ ਦਾ ਪਿਛਲੇ ਦਿਨੀਂ ਲਾਕ-ਡਾਊਨ ਖੁਲਣ ਤੋਂ ਬਾਅਦ ਆਇਆ ਆਈਲੈਟਸ ਦਾ ਪਹਿਲਾ ਨਤੀਜਾ ਵੀ ਸ਼ਾਨਦਾਰ ਰਿਹਾ। ਇਸ ਨਤੀਜੇ ਵਿੱਚ ਵੀ ਬੱਚਿਆਂ ਨੇ ਪਹਿਲਾਂ ਵਾਂਗ ਚੰਗੇ ਬੈਂਡ ਹਾਸਲ ਕਰਕੇ ਸੰਸਥਾ, ਮਾਪਿਆਂ ਅਤੇ ਅਪਣੇ ਪਿੰਡ ਦਾ ਨਾਂ ਰੌਸ਼ਨ ਕੀਤਾ। ਜਾਣਕਾਰੀ ਦਿੰਦਿਆਂ ਅਕੈਡਮੀ ਦੇ ਐੱਮ.ਡੀ ਰਮਨ ਬੈਨੀਪਾਲ ਅਤੇ ਹੈੱਡ ਕੋਚ ਪੀ੍ਤ ਕਮਲ ਬੈਨੀਪਾਲ ਨੇ ਦੱਸਿਆ ਕਿ ਬੱਚਿਆਂ ਨੇ ਲਾਕ-ਡਾਊਨ ਦੌਰਾਨ ਵੀ ਆਨ ਲਾਈਨ ਕਲਾਸਾਂ ਲਗਾ ਕੇ ਸਖ਼ਤ ਮਿਹਨਤ ਕੀਤੀ ਜਿਸ ਦੇ ਸਿੱਟੇ ਵੱਜੋਂ ਸੰਸਥਾ ਦਾ ਲਾਕ-ਡਾਊਨ ਤੋਂ ਬਾਅਦ ਵੀ ਆਈਲੈਟਸ ਦਾ ਆਇਆ ਨਤੀਜਾ ਸ਼ਾਨਦਾਰ ਰਿਹਾ। ਗੌਰਤਲਬ ਹੈ ਕਿ ਇਸ ਨਤੀਜੇ ਵਿੱਚ ਧਰਮਪ੍ਰੀਤ ਸਿੰਘ ਪਿੰਡ ਕੋਟਲੀ, ਮਨਮਿੰਦਰ ਸਿੰਘ ਪਿੰਡ ਰੌਣੀ ਤੇ ਗੋਤਮ ਨੰਮਨ ਖੰਨਾ ਸ਼ਹਿਰ ਨੇ 6.5 ਬੈਂਡ ਜਦੋ ਕਿ ਜਸਪ੍ਰੀਤ ਕੌਰ ਪਿੰਡ ਦੀਵਾ ਨੇ 7.0 ਬੈਂਡ ਪ੍ਰਾਪਤ ਕੀਤੇ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img