ਲਮਹੋਂ ਨੇ ਖਤਾ ਕੀ , ਸਦੀਓ ਨੇ ਸਜ਼ਾ ਪਾਈ”
ਇੰਦਰਜੀਤ ਸਿੰਘ ਨਿਧੜਕ
1946 ਦੀਆਂ ਸਰਦੀਆਂ ਵਿੱਚ, ਜਦੋਂ ਅੰਗਰੇਜੀ ਕੈਬਨਿਟ ਮਿਸ਼ਨ ਦਿੱਲੀ ਆਇਆ ਤਾਂ ਉਨ੍ਹਾਂ ਨੇ ਸਰਦਾਰ ਬਲਦੇਵ ਸਿੰਘ ਨੂੰ ਬਰਤਾਨਵੀ ਸਰਕਾਰ ਵਲੋਂ ਇਹ ਸੁਨੇਹਾ ਦਿੱਤਾ ਕਿ ਜੇ ਸਿੱਖ ਕਾਂਗਰਸ ਨਾਲੋਂ ਕਿਵੇਂ ਵੀ ਵੱਖ ਹੋਣਾ ਨਹੀਂ ਲੋਚਦੇ ਅਤੇ ਹਿੰਦੂਆਂ ਦੇ ਨਾਲ ਰਲ ਕੇ ਹੀ ਰਹਿਣਾ ਚਾਹੁੰਦੇ ਹਨ ਤਾਂ ਉਨ੍ਹਾਂ ਸ਼ੁਭ ਇੱਛਾਂ ਦੇ ਪ੍ਰਗਟਾਵੇ ਲਈ ਜੋ ਕਿ ਅੰਗਰੇਜ਼ ਜਾਤੀ ਦੇ ਹਿਰਦੇ ਵਿਚ ਸਿੱਖਾਂ ਲਈ ਹਨ,

ਬਰਤਾਨਵੀ ਸਰਕਾਰ ਅਜਿਹਾ ਵਿਧਾਨ ਨਿਸਚਿਤ ਕਰਨ ਲਈ ਤਿਆਰ ਹੈ ਜਿਸ ਵਿਚ ਕਿ ਉਹ, ਜਿਥੇ ਤਕ ਸਿੱਖ ਹੋਮਲੈਂਡ, ਸਿੱਖਾਂ ਦੀ ਪਿਤ੍ਰੀ ਭੂਮੀ, ਅਥਵਾ ਸਿੱਖਸਤਾਨ ਦਾ ਸੰਬੰਧ ਹੈ, ਅਰਥਾਤ ਘੱਗਰ ਤੇ ਚਨਾਬ ਵਿਚਲਾ ਇਲਾਕਾ, ਉਥੇ ਹਿੰਦੁਸਤਾਨ ਦੀ ਤਕਸੀਮ ਹੋਣ ਪਿਛੋਂ, ਨਾ ਭਾਰਤ ਤੇ ਨਾ ਪਾਕਿਸਤਾਨ ਕੋਈ ਅਜਿਹਾ ਕਾਨੂੰਨ ਲਾਗੂ ਕਰ ਸਕੇ ਜਿਹੜਾ ਕਿ ਸਿੱਖਾਂ ਨੂੰ ਕਬੂਲ ਨਾ ਹੋਵੇ। ਸ: ਬਲਦੇਵ ਸਿੰਘ ਨੇ ਝਟ ਪਟ ਇਹ ਸਾਰੀ ਗੱਲਬਾਤ ਨਹਿਰੂ ਜੀ ਨੂੰ ਆ ਦੱਸੀ ਤੇ ਉਨਾਂ ਦੀ ਸਲਾਹ ਨਾਲ, ਬਰਤਾਨਵੀ ਸਰਕਾਰ ਦੀ ਇਹ ਪੇਸ਼ਕਸ਼ ਰੱਦ ਕਰ ਦਿੱਤੀ।
1947 ਦੀ ਦਰਦਨਾਕ ਵੰਡ, 10 ਲੱਖ ਪੰਜਾਬੀਆਂ ਦਾ ਕਤਲ ਤੇ ਸਭ ਤੋਂ ਵੱਧ ਅਹਿਮ ਅਜ਼ਾਦ ਭਾਰਤ ਵਿੱਚ ਸਿੱਖਾਂ ਦੀ ਦੁਰਦਸ਼ਾ ਦੇ ਜੁੰਮੇਵਾਰ ਇਹ ਗਦਾਰ ਬਲਦੇਵ ਸਿੰਘ,ਮੱਤਹੀਣ ਮਾਸਟਰ ਤਾਰਾ ਸਿੰਘ ਹਨ। ਇਹ ਨਹਿਰੂ ਦਾ ਅੰਦਰ ਹੀ ਨਹੀ ਪੜ ਸਕੇ ਅਤੇ ਆਪਣਿਆਂ ਦੀ ਇਸ ਅਕਲਹੀਣ ਮਾਸਟਰ ਨੇ ਕਦੇ ਪ੍ਰਵਾਹ ਹੀ ਨਹੀਂ ਕੀਤੀ। ਇਹ ਚਾਹੁੰਦਾ ਸੀ ਕਿ ਮੇਰੇ ਤੋਂ ਬਿਨਾ ਸਿੱਖ ਸੰਗਤ ਕਿਸੇ ਹੋਰ ਨੂੰ ਲੀਡਰ ਦੇ ਤੌਰ ਤੇ ਨਾ ਪ੍ਰਵਾਨ ਕਰ ਲਏ। ਇਸ ਲਈ ਇਸਨੇ ਕਈ ਕੁਟਲਚਾਲਾਂ ਚੱਲੀਆਂ ਜਿਸਦੇ ਨੀਤਜੇ ਵਜੋਂ ਅਜੋਕੀ ਗੁਲਾਮੀ ਸਿੱਖਾਂ ਗੱਲ ਪੈ ਗਈ। ਸੰਨ 1928 ਯਾ 1929 ਵਿਚ, ਡਾਕਟਰ ਸਰ ਮੁਹੰਮਦ ਇਕਬਾਲ ਨੇ, ਇਕ ਨਿੱਜੀ ਗੱਲਬਾਤ ਵਿਚ ਕਿਹਾ ਸੀ, ਕਿ ਮੁਸਲਮਾਨ ਤਾਂ ਕੇਵਲ ਆਪਣਾ ਬਚਾਅ ਚਾਹੁੰਦੇ ਹਨ ਕਿ ਅੰਗਰੇਜ਼ਾਂ ਦੇ ਚਲੇ ਜਾਣ ਪਿੱਛੋਂ ਸਾਰੀ ਰਾਜ-ਸ਼ਕਤੀ ਹਿੰਦੂਆਂ ਦੇ ਹੱਥ ਆਉਣ ਪਿੱਛੋਂ ਮੁਸਲਮਾਨਾਂ ਦਾ ਕਿਤੇ ਉਹੋ ਹਸ਼ਰ ਨਾ ਹੋਵੇ ਜੋ ਸੰਨ 1492 ਵਿਚ ਸਪੇਨ ਦੇਸ਼ ਦੀ ਗਰਨਾਤਾ (Garnada) ਦੀ ਲੜਾਈ ਵਿਚ ਮੁਸਲਮਾਨਾਂ ਦੀ ਹਾਰ ਪਿੱਛੋਂ ਮੁਸਲਮਾਨਾਂ ਦਾ ਹੋਇਆ ਸੀ, ਜਦੋਂ ਕਿ ਸਪੇਨ ਦੇਸ਼ ਵਿਚੋਂ ਸਭ ਮੁਸਲਮਾਨ ਯਾ ਕੱਢ ਦਿੱਤੇ ਗਏ ਸਨ ਅਤੇ ਯਾ ਈਸਾਈ ਬਣਾ ਲਏ ਗਏ ਸਨ। ਮਾਸਟਰ ਤਾਰਾ ਸਿੰਘ ਜੀ ਦੀ ਇਸ ਮੂਰਖ ਮਤਿ ਪਿੱਛੋਂ, ਰਾਜਾ ਸਰ ਗ਼ਜ਼ੰਫ਼ਰ ਅਲੀ ਨੇ ਸਰ ਮੁਹੰਮਦ ਇਕਬਾਲ ਦੀ ਉਪਰੋਕਤ ਗੱਲ ਚਿਤਾਰ ਕੇ ਕਿਹਾ ਕਿ, ”ਸਿੱਖ ਕੀ ਵਿਚਾਰ ਕੇ, ਆਪਣੇ ਹਾਣ-ਲਾਭ ਤੋਂ ਉੱਕਾ ਬੇਪ੍ਰਵਾਹ ਹੋ ਕੇ, ਕੇਵਲ ਹਿੰਦੂਆਂ ਦੇ ਹੱਥਠੋਕੇ ਬਣ ਕੇ, ਆਪਣੇ ਮੁਸਲਮਾਨ ਗਵਾਂਢੀਆਂ ਦੇ ਲਹੂ ਵਿਚ ਨਹਾਉਣਾ ਚਾਹੁੰਦੇ ਹੋ?’ਇਸ ਪ੍ਰਸ਼ਨ ਦਾ ਉੱਤਰ ਸਿੱਖਾਂ ਕੋਲੋ ਤਵਾਰੀਖ ਅੱਜ ਭੀ ਮੰਗ ਰਹੀ ਹੈ।
Related
- Advertisement -
- Advertisement -