ਲਗਾਤਾਰ ਤੀਜੀ ਵਾਰ ਕੈਨੇਡਾ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਜਸਟਿਨ ਟਰੂਡੋ

ਲਗਾਤਾਰ ਤੀਜੀ ਵਾਰ ਕੈਨੇਡਾ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਜਸਟਿਨ ਟਰੂਡੋ

ਟੋਰਾਂਟੋ, 21 ਸਤੰਬਰ (ਬੁਲੰਦ ਆਵਾਜ ਬਿਊਰੋ) – ਜਸਟਿਨ ਟਰੂਡੋ ਲਗਾਤਾਰ ਤੀਜੀ ਵਾਰ ਕੈਨੇਡਾ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ ਪਰ ਬਹੁਮਤ ਸਰਕਾਰ ਬਣਾਉਣ ਦਾ ਉਨ੍ਹਾਂ ਦਾ ਸੁਪਨਾ ਪੂਰਾ ਨਾ ਹੋ ਸਕਿਆ। 2019 ਦੀ ਤਰਜ਼ ’ਤੇ ਇਸ ਵਾਰ ਵੀ ਉਨ੍ਹਾਂ ਨੂੰ ਜਗਮੀਤ ਸਿੰਘ ਦੀ ਅਗਵਾਈ ਵਾਲੀ ਐਨ.ਡੀ.ਪੀ. ਦੇ ਸਹਾਰੇ ਦੀ ਜ਼ਰੂਰਤ ਹੋਵੇਗੀ। ਕੰਜ਼ਰਵੇਟਿਵ ਪਾਰਟੀ ਦੇ ਨਵੇਂ ਨਕੋਰ ਆਗੂ ਐਰਿਨ ਓ ਟੂਲ ਤੋਂ ਮਿਲੀ ਸਖ਼ਤ ਟੱਕਰ ਟਰੂਡੋ ਦੇ ਰਾਹ ਦਾ ਅੜਿੱਕਾ ਬਣ ਗਈ ਅਤੇ ਫਸਵੇਂ ਮੁਕਾਬਲੇ ਦੌਰਾਨ ਲਿਬਰਲ ਪਾਰਟੀ 158 ਸੀਟਾਂ ਹੀ ਜਿੱਤ ਸਕੀ ਜਦਕਿ ਪੂਰਨ ਬਹੁਮਤ ਵਾਸਤੇ 170 ਸੀਟਾਂ ਲੋੜੀਂਦੀਆਂ ਸਨ।

ਕੰਜ਼ਰਵੇਟਿਵ ਪਾਰਟੀ ਨੂੰ 119 ਸੀਟਾਂ ਮਿਲੀਆਂ ਜਦਕਿ ਬਲਾਕ ਕਿਊਬੈਕ 34 ਅਤੇ ਐਨ.ਡੀ.ਪੀ. 25 ਸੀਟਾਂ ’ਤੇ ਜੇਤੂ ਰਹੀ। ਕੈਨੇਡਾ ਦੀਆਂ ਆਮ ਚੋਣਾਂ ਦੌਰਾਨ ਇਸ ਵਾਰ 15 ਪੰਜਾਬੀਆਂ ਸਣੇ ਭਾਰਤੀ ਮੂਲ ਦੇ 17 ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ। ਮੌਂਟਰੀਅਲ ਵਿਖੇ ਆਪਣੇ ਸਮਰਥਕਾਂ ਨਾਲ ਜਿੱਤ ਦੀ ਖ਼ੁਸ਼ੀ ਮਨਾਉਣ ਪੁੱਜੇ ਜਸਟਿਨ ਟਰੂਡੋ ਨੇ ਕੈਨੇਡਾ ਵਾਸੀਆਂ ਨੂੰ ਸੰਬੋਧਤ ਹੁੰਦਿਆਂ ਕਿਹਾ, ‘‘ਤੁਸੀਂ ਲਿਬਰਲ ਪਾਰਟੀ ਨੂੰ ਸੇਵਾ ਦਾ ਇਕ ਹੋਰ ਦੇ ਕੇ ਮਹਾਂਮਾਰੀ ਵਿਚੋਂ ਬਾਹਰ ਆਉਣ ਅਤੇ ਖ਼ੁਸ਼ਹਾਲੀ ਵੱਲ ਵਧਣ ਦਾ ਫ਼ਤਵਾ ਦਿਤਾ ਹੈ। ਇਹ ਜ਼ਿੰਮੇਵਾਰੀ ਅਸੀਂ ਤਨਦੇਹੀ ਨਾਲ ਨਿਭਾਉਣ ਵਾਸਤੇ ਤਿਆਰ ਬਰ ਤਿਆਰ ਹਾਂ।’’ ਜੇਤੂ ਭਾਸ਼ਣ ਦੌਰਾਨ ਟਰੂਡੋ ਦੀ ਪਤਨੀ ਅਤੇ ਬੱਚੇ ਵੀ ਮੌਜੂਦ ਸਨ। ਇਲੈਕਸ਼ਨਜ਼ ਕੈਨੇਡਾ ਵੱਲੋਂ ਲਾਏ ਕਿਆਸਿਆਂ ਦੇ ਉਲਟ ਜ਼ਿਆਦਾਤਰ ਸੀਟਾਂ ਦੇ ਨਤੀਜੇ ਵੋਟਾਂ ਤੋਂ ਤੁਰਤ ਬਾਅਦ ਆ ਗਏ ਅਤੇ 44ਵੀਂ ਸੰਸਦ ਦੀ ਤਸਵੀਰ ਸਪੱਸ਼ਟ ਹੋ ਗਈ।

Bulandh-Awaaz

Website:

Exit mobile version