ਕਮਿਸ਼ਨ ਦੇ ਮੈਬਰ ਵਜੋ ਸੰਭਾਲਿਆ ਕਾਰਜਭਾਰ
ਅੰਮ੍ਰਿਤਸਰ, 13 ਅਕਤੂਬਰ (ਗਗਨ) – ਜਿਲਾ ਅੰਮ੍ਰਿਤਸਰ ‘ਚ ਬਤੌਰ ਤਹਿਸੀਲਦਾਰ ਸੇਵਾ ਨਿਭਾਅਕੇ ਸੇਵਾਮੁਕਤ ਹੋਏ ਸ: ਲਖਵਿੰਦਰਪਾਲ ਸਿੰਘ ਗਿੱਲ ਨੂੰ ਪੰਜਾਬ ਸਰਕਾਰ ਜਿਲਾ ਅੰਮ੍ਰਿਤਸਰ ਦੇ ਜਿਲਾ ਅੰਮ੍ਰਿਤਸਰ ਦੀ ਖਪਤਕਾਰ ਤੇ ਝਗੜਾ ਨਿਵਾਰਣ ਕਮਿਸ਼ਨ ਦਾ ਮੈਬਰ ਨਿਯੁਕਤ ਕੀਤਾ ਗਿਆ ਹੈ। ਜਿੰਨਾ ਨੇ ਅੱਜ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲਦਿਆ ਕਿਹਾ ਕਿ ਕਿਸੇ ਵੀ ਖਪਤਕਾਰ ਦੀ ਆਉਣ ਦੀ ਸ਼ਕਾਇਤ ਨੂੰ ਪਹਿਲ ਦੇ ਅਧਾਰ ਤੇ ਵਿਚਾਰਕੇ ਉਸ ਦਾ ਸਮਾਂਬੱਧ ਸੀਮਾ ‘ਚ ਨਿਵਾਰਣ ਕਰਕੇ ਬਣਦਾ ਇਨਸਾਫ ਦਿੱਤਾ ਜਾਏਗਾ।