Advertisements
IndiaLast Updated: Loading...
Total Cases0
New Cases0
Total Deaths0
Total Recovered0
Active Cases0

    Breaking News :

ਕੌਹਰੀਆਂ (ਸੰਗਰੂਰ) ਵਾਸੀ ਹਸਪਤਾਲ ਦੇ ਸਕਿਉਰਿਟੀ ਗਾਰਡ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

ਕੈਪਟਨ ਨੇ ਕੇਂਦਰ ਸਰਕਾਰ ਤੋਂ ਪ੍ਰਵਾਸੀ ਮਜਦੂਰਾਂ ਨੂੰ 2 ਮਹੀਨੇ ਖਵਾਉਣ ਲਈ ਕਣਕ ਅਤੇ ਦਾਲਾਂ ਮੰਗੀਆਂ

ਪੰਜਾਬ ਪੁਲਿਸ ਵੱਲੋਂ ਕਸ਼ਮੀਰ ਨਿਵਾਸੀ ਲਸ਼ਕਰ-ਏ-ਤੋਇਬਾ ਦੇ 2 ਅੱਤਵਾਦੀ ਪਠਾਨਕੋਟ ਤੋਂ ਗ੍ਰਿਫ਼ਤਾਰ

ਰੱਬੀ ਰੂਹ ਹਨ ਸੰਤ ਬਾਬਾ ਬਲਵਿੰਦਰ ਸਿੰਘ ਜੀ ਹਜ਼ੂਰ ਵਾਲੇ ਵਾਲੇ

ਪੰਜਾਬ ‘ਚ ਡਰਾਈਵਿੰਗ ਟੈਸਟ 1 ਜੂਨ ਤੋਂ ਸ਼ੁਰੂ

ਅੰਮ੍ਰਿਤਸਰ ‘ਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਦੇ ਮਾਮਲੇ, ਇਕੋ ਪਰਿਵਾਰ ਦੇ 4 ਜੀਅ ਆਏ ਪਾਜ਼ੇਟਿਵ

26 ਮਈ ਨੂੰ ਜ਼ਿਲ੍ਹਾ ਤਰਨ ਤਾਰਨ ਦੀਆਂ ਸਾਰੀਆਂ ਦੁਕਾਨਾਂ/ਬਜ਼ਾਰਾਂ/ਸ਼ਰਾਬ ਦੇ ਠੇਕਿਆਂ ਨੂੰ ਬੰਦ ਰੱਖਣ ਦੇ ਹੁਕਮ ਜਾਰੀ

1 ਵਜੇ ਤੋ 5 ਵਜੇ ਤੱਕ ਬਾਹਰ ਨਾ ਨਿਕਲੋ!ਮੌਸਮ ਵਿਭਾਗ ਦੀ ਚੇਤਾਵਨੀ

ਰਾਹਤ ਦੀ ਖ਼ਬਰ! ਪੰਜਾਬ ਦੇ ਪੰਜ ਜ਼ਿਲ੍ਹਿਆਂ ‘ਚੋ ਕੋਰੋਨਾ ਦਾ ਸਫਾਇਆ

ਸੀ.ਐਮ.ਸਿਟੀ ਵਿਖੇ ਆਏ ਨਵੇਂ 4 ਕੋਰੋਨਾ ਪਾਜ਼ੀਟਿਵ ਮਾਮਲੇ

July 13, 2020

ਰੱਬੀ ਰੂਹ ਹਨ ਸੰਤ ਬਾਬਾ ਬਲਵਿੰਦਰ ਸਿੰਘ ਜੀ ਹਜ਼ੂਰ ਵਾਲੇ ਵਾਲੇ

“ਕਈ ਗੁਰੂ ਘਰਾਂ ਦੀ ਚੱਲ ਰਹੀ ਹੈ ਕਾਰ ਸੇਵਾ”

ਅੰਮ੍ਰਿਤਸਰ, (ਜਤਿੰਦਰ ਸਿੰਘ ਬੇਦੀ, ਰਛਪਾਲ ਸਿੰਘ)- ਸੰਤ ਮਹਾਂਪੁਰਸ਼ ਪ੍ਰਮਾਤਮਾ ਦੀ ਬੰਦਗੀ ਕਰਦੇ-ਕਰਦੇ ਸਦਾ ਉਸਦੀ ਰਜਾ ਵਿਚ ਰਹਿੰਦੇ ਹਨ ਅਤੇ ਪ੍ਰਮਾਤਮਾ ਦੇ ਹਰ ਭਾਂਵੇ ਨੂੰ ਮਿੱਠਾ ਕਰਕੇ ਮੰਨਦੇ ਹਨ। ਅਜਿਹੇ ਸੰਤਾਂ-ਮਹਾਂਪੁਰਸ਼ਾ ਦੀ ਜੀਵਨੀ ‘ਤੇ ਲਿਖਣਾ ਬਹੁਤ ਕਠਿਨ ਹੈ। ਅਜਿਹੀ ਹੀ ਰੱਬੀ ਰੂਹ ਹਨ ਸੰਤ ਮਹਾਂਪੁਰਸ਼ ਬਾਬਾ ਬਲਵਿੰਦਰ ਸਿੰਘ ਜੀ ਹਜ਼ੂਰ ਸਾਹਿਬ ਵਾਲੇ। ਸੰਤ ਬਾਬਾ ਬਲਵਿੰਦਰ ਸਿੰਘ ਜੀ ਕਾਰ ਸੇਵਾ ਵਾਲੇ ਇਹ ਨਾਮ ਸਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਪਵਿੱਤਰ ਧਰਤੀ ਤੋ ਉੱਠ ਕੇ ਅੱਜ ਦੇਸ਼ਾਂ-ਵਿਦੇਸ਼ਾਂ ‘ਚ ਧਰੂ ਤਾਰੇ ਵਾਂਗ ਚਮਕ ਰਿਹਾ ਹੈ। ਸੇਵਾ ਤੇ ਕਰਮ ਦੇ ਬਲ ਤੇ ਅੱਜ ਜੋ ਬਾਬਾ ਜੀ ਨੇ ਆਪਣੀ ਵੱਖਰੀ ਛਾਪ ਛੱਡੀ ਹੈ, ਉਹ ਇਕ ਸੰਤ ਅਤੇ ਸੇਵਕ ਦੇ ਰੂਪ ‘ਚ ਸੰਗਤਾਂ ਦੀ ਅਤੇ ਗੁਰਦੁਅਰਿਆਂ ਦੀ ਕਾਰ ਸੇਵਾ ਬੜੀ ਸੰਜ਼ੀਦਗੀ ਅਤੇ ਤਨਦੇਹੀ ਨਾਲ ਨਿਭਾਂਅ ਰਹੇ ਹਨ। ਸੰਤ ਬਾਬਾ ਬਲਵਿੰਦਰ ਸਿੰਘ ਜੀ ਦਾ ਜਨਮ ਸੰਨ 1958 ਨੂੰ ਜ਼ਿਲ੍ਹਾ ਅੰਮ੍ਰਿਤਸਰ ਹੁਣ ਜ਼ਿਲਾਂ ਤਰਨਤਾਰਨ ਦੇ ਪਿੰਡ ਢੋਟੀਆਂ ਵਿੱਖੇ ਭਾਈ ਸ਼ਿੰਗਾਰਾ ਸਿੰਘ ਜੀ ਦੇ ਘਰ ਮਾਤਾ ਗੁਰਬਚਨ ਕੋਰ ਜੀ ਦੀ ਕੁੱਖੋਂ ਹੋਇਆਂ। ਜਿਸ ਪਰਿਵਾਰ ‘ਚ ਬਾਬਾ ਜੀ ਦਾ ਜਨਮ ਹੋਇਆ, ਉਹ ਪਰਿਵਾਰ ਖੇਤੀ-ਬਾੜੀ ਅਤੇ ਹੱਥੀ ਕਿਰਤ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਸਨ। ਉਨ੍ਹਾਂ ਦਾ ਮੰਨਣਾ ਹੈ ਕਿ ਸੰਤਾਂ ਦਾ ਜਨਮ ਸਮਾਜ ਦੀ ਭਲਾਈ ਲਈ ਹੁੰਦਾ ਹੈ ਅਤੇ ਜਿਹੜਾ ਸੰਤ ਸਮਾਜ ਤੋ ਬੇਮੁੱਖ ਹੋ ਕੇ ਕੇਵਲ ਆਪਣੇ ਲਈ ਹੀ ਸੋਚਦਾ ਹੈ, ਉਹ ਸੰਤ ਪ੍ਰਮੇਸ਼ਵਰ ਦੇ ਨਹੀ ਉਹ ਆਪਣੇ ਲਈ ਵੀ ਨਹੀ ਰਹਿ ਜਾਦੇ।

ਬਾਬਾ ਜੀ ਨੇ ਸੰਗਤਾਂ ਲਈ ਜੋ ਕਾਰਜ਼ ਕੀਤੇ ਹਨ, ਉਹ ਆਪਣੇ ਲਈ ਨਹੀ ਸਗੋਂ ਸਦਾ ਸੰਗਤਾਂ ‘ਚ ਰਹਿ ਕੇ ਕੀਤੇ ਹਨ। ਉਨ੍ਹਾਂ ਹਮੇਸ਼ਾਂ ਲੋਕਾਂ ਨੂੰ ਹੱਥੀ ਕਿਰਤ ਕਰਨ ਲਈ ਪ੍ਰੇਰਿਤ ਕੀਤਾ। ਉਹ ਆਪਣੇ ਆਪ ਨੂੰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਭ ਕੁੱਝ ਮੰਨਦੇ ਹਨ ਅਤੇ ਕਹਿੰਦੇ ਹਨ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਹਾਂ ਅਤੇ ਮੇਰਾ ਜਨਮ ਕੇਵਲ ਸਿਮਰਨ ਅਤੇ ਮਨੁੱਖੀ ਜੀਵਨ ਦੇ  ਭਲੇ ਲਈ ਹੋਇਆਂ ਹੈ।ਸੇਵਾ ਕਰਦੇ-ਕਰਦੇ ਆਪ ਜੀ ਨੇ ਕਾਰ ਸੇਵਾ ਦਾ ਵਰਤ ਲਿਆ ਅਤੇ ਉਨਾਂ ਆਪਣਾ ਪਰਿਵਾਰ ਛੱਡ ਕੇ ਪੂਰਾ ਜੀਵਨ ਗੁਰੂ ਦੀ ਸੇਵਾ ‘ਚ ਲਾ ਦਿੱਤਾ। ਇਸ ਉਪਰੰਤ ਬਾਬਾ ਜੀ ਨੇ ਸ੍ਰੀ ਅੰਮ੍ਰਿਤਸਰ, ਕਰੂਕੁਸ਼ੇਤਰ, ਪਟਿਆਲਾ ਆਦਿ ਸਥਾਨਾਂ ਤੇ ਗੁਰਦੁਆਰਿਆਂ ਦੇ ਨਿਰਮਾਣ ਦੇ ਕੰਮਾਂ ‘ਚ ਵੱਧ-ਚੜ ਕੇ ਸੇਵਾ ਨਿਭਾਈ। ਇੱਥੋ ਤੱਕ ਕਿ ਸੰਗਤਾਂ ਨੂੰ ਲੰਗਰ ਛਕਾਉਣ ਦੀ ਸੇਵਾ ਵੀ ਆਪਣੇ ਹੱਥੀ ਕੀਤੀ।ਸਚਖੰਡ ਵਾਸੀ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਨੇ ਉਨਾਂ ਨੂੰ ਨਾਂਦੇੜ (ਤਖਤ ਸ੍ਰੀ ਹਜ਼ੂਰ ਸਾਹਿਬ) ਦੀ ਪਵਿੱਤਰ ਧਰਤੀ ਤੇ ਸੇਵਾ ਕਰਨ ਲਈ ਚੁਣਿਆਂ ਅਤੇ ਸੰਨ 1983 ਵਿਚ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਜੀ ਦੀ ਸੇਵਾ ਭਾਵਨਾ ਅਤੇ ਲਗਨ ਤੋ ਖੁਸ਼ ਹੋ ਕੇ ਉਨਾਂ ਨੂੰ ਗੁ: ਲੰਗਰ ਸਾਹਿਬ ਦੀ ਸੇਵਾ ਦਾ ਜਿੰਮਾ ਵੀ ਸੋਪਿਆਂ ਗਿਆਂ। ਇਸ ਦੋਰਾਨ ਸੰਨ 1977 ਵਿਚ ਗੁ: ਸ੍ਰੀ ਹੀਰਾ ਘਾਟ ਸਾਹਿਬ ਦੀ ਕਾਰ ਸੇਵਾ ਆਰੰਭ ਕੀਤੀ ਗਈ ਅਤੇ ਨਾਲ ਹੀ ਗੁ: ਮਾਲ ਟੇਕੜੀ ਸਾਹਿਬ, ਗੁ: ਬੰਦਾ ਘਾਟ ਸਾਹਿਬ ਦੀ ਕਾਰ ਸੇਵਾ ਵਿਚ ਵੀ ਆਪਣਾ ਅਹਿਮ ਯੋਗਦਾਨ ਪਾਇਆਂ।ਸੰਨ 1998 ਵਿਚ ਸੰਚਖੰਡ ਵਾਸੀ ਬਾਬਾ ਸ਼ੀਸ਼ਾ ਸਿੰਘ ਜੀ ਨੇ ਬਾਬਾ ਜੀ ਨੂੰ ਗੁ: ਸਚਖੰਡ ਤਖਤ ਸ੍ਰੀ ਹਜ਼ੂਰ ਸਾਹਿਬ ਦੀ ਕਾਰ ਸੇਵਾ ਦਾ ਜ਼ਿੰਮਾ ਵੀ ਸੋਂਪ ਦਿੱਤਾ।

ਇਸ ਅਸਥਾਨ ਉੱਤੇ ਸੰਤ ਬਾਬਾ ਬਲਵਿੰਦਰ ਸਿੰਘ ਨੇ ਆਪਣੀ ਪੂਰੀ ਤਨਦੇਹੀ ਨਾਲ ਅਤੇ ਸੱਚੀ ਲਗਨ ਨਾਲ ਸੇਵਾ ਕੀਤੀ ਅਤੇ ਆਪਣੀਆਂ ਗੁਰੂ ਘਰ ਪ੍ਰਤੀ ਆਹਿਮ ਜ਼ਿਮੇਵਾਰੀਆਂ ਨੂੰ ਬਾਖੂਬੀ ਨਭਾਇਆਂ। ਇਸ ਸੇਵਾ ਭਾਵਨਾ ਤੋ ਖੁਸ਼ ਹੋ ਕੇ ਉਨਾਂ ਨੂੰ ਸਹਾਇਕ ਜਥੇਦਾਰ ਦੀ ਜ਼ਿਮੇਵਾਰੀ ਸੋਂਪੀ ਗਈ। ਇਹ ਸੇਵਾ ਵੀ ਬਾਬਾ ਜੀ ਪੂਰੀ ਤਨਦੇਹੀ ਨਾਲ ਨਿਭਾਅ ਰਹੇ ਹਨ। ਬਾਬਾ ਜੀ ਦਾ ਕਹਿਣਾ ਹੈ ਕਿ ਸਵੇਰੇ ਉੱਠ ਕੇ ਅਕਾਲ ਪੁਰਖ ਦਾ ਸਿਮਰਨ ਕਰਨ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਦੁੱਖਾਂ ਦਾ ਨਾਸ਼ ਹੁੰਦਾ ਹੈ, ਕਿਉਕਿ ਪ੍ਰਭੂ ਦੇ ਸਿਮਰਨ ਤੋ ਬਿਨਾਂ ਦਿਨ ਦੀ ਸ਼ੁਰੂਆਤ ਚੰਗੀ ਨਹੀ ਹੰਦੀ ਅਤੇ ਸੇਵੇਰੇ ਪਾਠ ਕਰਨ ਨਾਲ ਮਨ ‘ਚ ਵਿਸ਼ਵਾਸ਼ ਪੈਦਾ ਹੁੰਦਾ ਹੈ।ਸਹਾਇਕ ਜਥੇਦਾਰ ਦੇ ਰੂਪ ‘ਚ ਬਾਬਾ ਜੀ ਦੇ ਸਿਰ ਬਹੁਤ ਜ਼ਿਮੇਵਾਰੀਆਂ ਹਨ। ਇਸ ਦੇ ਨਾਲ ਹੀ ਨਾਂਦੇੜ ਜ਼ਿਲੇ ਵਿਚ ਗੁ: ਨਾਨਕਸਰ, ਗੁ: ਰਤਨਗੜ, ਗ: ਦੇਗਲੂਰ ਅਤੇ ਮਨਮਾੜ ਵਿਚ ਗੁਰਦੁਆਰਿਆਂ ਦੀ ਕਾਰ ਸੇਵਾ ਜਾਰੀ ਹੈ। ਇੰਨਾਂ ਸਥਾਨਾਂ ਤੇ ਬਾਬਾ ਜੀ ਵੱਲੋ ਨਰੀਖਣ ਕੀਤਾ ਜਾ ਰਿਹਾ ਹੈ।

 

ਗੁ: ਨਾਨਕਸਰ ਸਾਹਿਬ ਦੀ ਸੇਵਾ ਸਵ: ਸੰਤ ਬਾਬਾ ਸ਼ੀਸ਼ਾ ਸਿੰਘ ਜੀ ਦੁਆਰਾ ਸ਼ੁਰੂ ਕੀਤੀ ਗਈ ਸੀ, ਪਰ ਪਿਛਲੇ ਕੁੱਝ ਸਾਲਾ ਤੋ ਸੰਤ ਬਾਬਾ ਬਲਵਿੰਦਰ ਸਿੰਘ ਜੀ ਦੁਆਰਾ ਕਾਰ ਸੇਵਾ ਕਰਵਾਈ ਜਾ ਰਹੀ ਹੈ। ਬਾਬਾ ਜੀ ਦੇ ਉਦਮ ਸਦਕਾ ਗੁ: ਨਾਨਕਸਰ ਸਾਹਿਬ ਨੇ ਅੱਜ ਸੁੰਦਰ ਤੇ ਮਨਮੋਹਕ ਸਥਾਨ ਦਾ ਰੂਪ ਲੈ ਲਿਆਂ ਹੈ ਤੇ ਅੱਜਕਲ ਸਰਧਾਲੂਆਂ ਲਈ ਖਿੱਚ ਦਾ ਕੇਂਦਰ ਬਣਿਆਂ ਹੋਇਆਂ ਹੈ। ਬਾਬਾ ਜੀ ਦੀ ਅਗਵਾਈ ਅਤੇ ਮਾਰਗ ਦਰਸ਼ਨ ਹੇਠ ਗੁ: ਨਾਨਕ ਝੀਰਾ ਸਾਹਿਬ, ਬੀਦਰ (ਕਰਨਾਟਕ) ਸਥਾਨ ਉੱਤੇ ਸਰੋਵਰ, ਯਾਤਰੀ ਨਿਵਾਸ ਅਤੇ ਅਨੇਕਾਂ ਵਿਕਾਸ ਦੇ ਕਾਰਜ਼ ਸੰਪਨ ਹੋਏ ਹਨ। ਇਸੇ ਤਰਾਂ ਹੀ ਬੀਦਰ ਵਿਚ 200 ਕਮਰਿਆਂ ਦੀ ਇਕ ਸਰਾਂ ਦਾ ਨਿਰਮਾਣ ਵੀ ਚੱਲ ਰਿਹਾ ਹੈ, ਜੋ ਬਹੁਤ ਜਲਦ ਬਣ ਕੇ ਸੰਗਤਾਂ ਦੀ ਸੁੱਖ-ਸਹੁਲਤ ਲਈ ਖੋਲੀ ਜਾਵੇਗੀ। ਅਸੀ ਦਿਲੀ ਕਾਮਨਾ ਕਰਦੇ ਹਾਂ ਕਿ ਸੰਤ ਬਾਬਾ ਬਲਵਿੰਦਰ ਸਿੰਘ ਜੀ ਇਸੇ ਤਰਾਂ ਹੀ ਗੁਰੂ ਦੀ ਰਜਾ ਵਿਚ ਰਹਿ ਕੇ ਗੁਰੁ ਘਰ ਦੀ ਸੇਵਾ ਨਿਭਾਂਉਦੇ ਰਹਿਣ।

0 Reviews

Write a Review

Advertisements

bulandhadmin

Read Previous

ਆਪਰੇਸ਼ਨ ਬਲਿਊ ਸਟਾਰ ਵੇਲੇ ਭਾਰਤੀ ਫੌਜ ਵਲੋਂ ਲੜਨ ਵਾਲੇ ਸਿੱਖ ਫੌਜੀ ਅਫਸਰ

Read Next

ਸਿੱਖ ਰਿਕਸ਼ੇ ਵਾਲੇ ਦੇ ਬੇਟੇ ਨੂੰ ਅੱਤਵਾਦੀ ਦੱਸ ਕੀਤਾ ਗ੍ਰਿਫਤਾਰ,  ਭਾਰਤ ਚ ਸਿੱਖ ਹੋਣ ਦੀ ਮਿੱਲੀ ਸਜਾ: ਪਿਤਾ

Leave a Reply

Your email address will not be published. Required fields are marked *

This site uses Akismet to reduce spam. Learn how your comment data is processed.

%d bloggers like this: