More

  ਰੰਘਰੇਟੇ ਸਿੰਘਾਂ ਨੂੰ ਹਿੰਦੂ ਮੱਤ ਨਾਲ ਜੋੜਨ ਵਾਲੇ ਜਸਵੰਤ ਸਿੰਘ ਦੀ ਕਿਤਾਬ‘ਤੇ ਰੋਕ ਲਾਈ ਜਾਵੇ :ਬਾਬਾ ਹਰਦੇਵ ਸਿੰਘ

  ਅੰਮ੍ਰਿਤਸਰ, 19 ਮਈ (ਰਛਪਾਲ ਸਿੰਘ) – ਸ਼੍ਰੋਮਣੀ ਪੰਥ ਅਕਾਲੀ ਦਸਮੇਸ਼ ਤਰਨਾ ਸਪਰਦਾਇ ਰੰਘਰੇਟੇ ਗੁਰੂ ਕੇ ਬੇਟੇ ਦਲ ਬਾਬਾ ਸੰਗਤ ਸਿੰਘ ਜੀ ਮੱੁਖੀ ਜਥੇਦਾਰ ਬਾਬਾ ਹਰਦੇਵ ਸਿੰਘ ਨੇ ਜਥੇਦਾਰ ਸ੍ਰੀ ਅਕਾਲ ਤੱਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਲਿੱਖਤੀ ਮੰਗ ਪੱਤਰ ਦਿੰਦਿਆਂ ਆਖਿਆ ਕਿ ਜਸਵੰਤ ਸਿੰਘ ਵੱਲੋ ਮਜ਼੍ਹਬੀ ਸਿੱਖਾਂ ਦਾ ਮਹਾਨ ਕੋਸ਼ ਕਿਤਾਬ ਲਿਖੀ ਜਾ ਰਹੀ ਹੈ। ਜਿਸ ਵਿੱਚ ਰੰਘਰੇਟੇ ਸਿੰਘਾਂ ਨੂੰ ਹਿੰਦੂ ਮੱਤ ਨਾਲ ਜੋੜਿਆ ਜਾ ਰਿਹਾ ਹੈ, ਇਸ ਨਾਲ ਰੰਘਰੇਟੇ ਸਿੰਘਾਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ। ਜਥੇਦਾਰ ਬਾਬਾ ਹਰਦੇਵ ਸਿੰਘ ਨੇ ਮੰਗ ਕੀਤੀ ਹੈ ਕਿ ਜਸਵੰਤ ਸਿੰਘ ਦੇ ਕੂੜ ਪ੍ਰਚਾਰ ਅਤੇ ਕਿਤਾਬਾਂ ਤੇ ਰੋਕ ਲਾਈ ਜਾਵੇ ਅਤੇ ਰੰਘਰੇਟੇ ਸਿੰਘਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਸਿੱਖ ਪੰਥ ਵਿੱਚੋ ਛੇਕਿਆ ਜਾਵੇ। ਇਸ ਮੌਕੇ ਉਨਾਂ ਨਾਲ ਜਥੇਦਾਰ ਬਾਬਾ ਪ੍ਰੇਮ ਸਿੰਘ, ਜਥੇਦਾਰ ਜੋਗਾ ਸਿੰਘ, ਗੁਰਭੇਜ ਸਿੰਘ, ਜਥੇਦਾਰ ਬਾਬਾ ਬਲਕਾਰ ਸਿੰਘ, ਗਿਆਨ ਸਿੰਘ, ਬਾਬਾ ਬਚਿੱਤਰ ਸਿੰਘ, ਸੰਦੀਪ ਸਿੰਘ ਆਦਿ ਹਾਜ਼ਰ ਸਨ।

   

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img