More

  ਰੌਣੀ ਵਿਖੇ ਕੇਡਰ ਕੈਂਪ ਦਾ ਕੀਤਾ ਗਿਆ ਆਯੋਜਨ

  ਜਰਗ-ਜੌੜੇਪੁਲ, 30 ਜੂਨ (ਲਖਵਿੰਦਰ ਸਿੰਘ ਲਾਲੀ) – ਪਿਛਲੇ ਦਿਨੀਂ ਹਲਕਾ ਪਾਇਲ ਦੇ ਪਿੰਡ ਰੌਣੀ ਵਿਖੇ ਬਹੁਜਨ ਸਮਾਜ ਪਾਰਟੀ ਦੇ ਹਲਕਾ ਪ੍ਰਧਾਨ ਸਤਨਾਮ ਸਿੰਘ ਦੀ ਪ੍ਰਧਾਨਗੀ ਹੇਠ ਕੈਡਰ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਬਹੁਜਨ ਸਮਾਜ ਪਾਰਟੀ ਦੇ ਸੂਬਾ ਸਕੱਤਰ ਰਾਮ ਸਿੰਘ ਗੋਗੀ ਅਤੇ ਮਹਾਨ ਸਿੱਖ ਪ੍ਰਚਾਰਕ ਤੇ ਸਾਹਿਤਕਾਰ ਲਾਲ ਸਿੰਘ ਸੁਲਹਾਣੀ ਫਿਰੋਜ਼ਪੁਰ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਪ੍ਰਕਾਰ ਕੈਂਪ ਵਿੱਚ ਪਹੁੰਚੇ ਆਗੂਆਂ ਨੂੰ ਹਲਕਾ ਪਾਇਲ ਦੇ ਸ਼ੌਮਣੀ ਅਕਾਲੀਦਲ ਦੇ ਸਰਕਲ ਪ੍ਰਧਾਨ ਬਹਾਦਰ ਸਿੰਘ ਰੌਣੀ ਵੱਲੋਂ ਜੀ ਆਇਆਂ ਆਖਿਆ ਗਿਆ। ਕੈਂਪ ਦੌਰਾਨ ਬਸਪਾ ਅਤੇ ਅਕਾਲੀ ਵਰਕਰਾਂ ਨੇ ਖ਼ਾਸ ਕਰਕੇ ਨੋਜਵਾਨਾਂ ਨੇ ਆਏ ਹੋਏ ਆਗੂਆਂ ਦੇ ਵਿਚਾਰਾਂ ਨੂੰ ਬਹੁਤ ਹੀ ਧਿਆਨ ਨਾਲ ਸੁਣਿਆ ਅਤੇ ਮਿਸ਼ਨ 2022 ਲਈ ਅਕਾਲੀ ਬਸਪਾ ਗੱਠਜੋੜ ਦੁਆਰਾ ਪੰਜਾਬ ਅੰਦਰ ਲੜੀਆਂ ਜਾ ਰਹੀਆਂ ਚੋਣਾਂ ਲਈ ਪੂਰੀ ਜ਼ਿੰਮੇਵਾਰੀ ਅਤੇ ਮਿਹਨਤ ਨਾਲ ਲੜਨ ਦਾ ਤਹੱਈਆ ਕੀਤਾ ਗਿਆ।

  ਇਸ ਮੌਕੇ ਸੂਬਾ ਸਕੱਤਰ ਰਾਮ ਸਿੰਘ ਗੋਗੀ ਨੇ ਨੌਜਵਾਨਾਂ ਵਿੱਚ ਉਤਸ਼ਾਹ ਭਰਿਆ ਉਨ੍ਹਾਂ ਕਿਹਾ ਕਿ ਜਦੋਂ ਦਾ ਅਕਾਲੀ ਦਲ ਦਾ ਬਸਪਾ ਨਾਲ ਸਮਝੌਤਾ ਹੋਇਆ ਹੈ ਉਦੋਂ ਤੋਂ ਕਾਂਗਰਸ ਤੇ ਆਮ ਆਦਮੀ ਪਾਰਟੀ ਬੁਖਲਾਹਟ ਚ ਆ ਕਿ ਤਰ੍ਹਾਂ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਹੇ ਹਨ। ਕੈਂਪ ਦੇ ਅੰਤ ਵਿੱਚ ਸਾਬਕਾ ਚੇਅਰਮੈਨ ਚੇਤ ਸਿੰਘ ਰੌਣੀ ਵੱਲੋਂ ਆਏ ਹੋਏ ਬੁਲਾਰਿਆਂ ਨੂੰ ਸਰੋਪਾ ਪਾ ਕਿ ਸਨਮਾਨਿਤ ਕੀਤਾ ਗਿਆ। ਡਾ. ਭੀਮ ਰਾਓ ਅੰਬੇਡਕਰ ਕਲੱਬ ਰੌਣੀ ਦੇ ਪ੍ਰਧਾਨ ਗੁਰਮੀਤ ਸਿੰਘ ਵੱਲੋਂ ਆਏ ਹੋਏ ਮਹਿਮਾਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਬਹੁਜਨ ਸਮਾਜ ਪਾਰਟੀ ਯੂਨਿਟ ਰੌਣੀ ਦੇ ਪ੍ਰਧਾਨ ਲਖਵੀਰ ਸਿੰਘ , ਸੈਕਟਰ ਇੰਨਚਾਰਜ ਗੁਰਪਾਲ ਸਿੰਘ, ਵਕੀਲ ਪੰਚ ,ਸਾਬਕਾ ਪ੍ਰਧਾਨ ਦਰਸ਼ਨ ਸਿੰਘ, ਸੂਬੇਦਾਰ ਕੁਲਵਿੰਦਰ ਸਿੰਘ, ਗੁਰਦੀਪ ਸਿੰਘ ਰੌਣੀ ਸਾਬ , ਗੁਰਦਰਸ਼ਨ ਸਿੰਘ , ਸੁਖਵਿੰਦਰ ਸਿੰਘ,ਵਰਮਜੀਤ ਸਿੰਘ ਬਾਲਕੀ ਪੰਚ , ਹਰਵਿੰਦਰ ਸਿੰਘ ਆਦਿ ਵਰਕਰ ਹਾਜ਼ਰ ਸਨ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img