ਡਾ. ਜਸਪ੍ਰੀਤ ਸਿੰਘ ਬੀਜਾ ਵੱਲੋਂ ਯੂਨਿਟ ਦਾ ਵਿਸ਼ੇਸ਼ ਧੰਨਵਾਦ
ਪਾਇਲ, 14 ਦਸੰਬਰ 2021 (ਲਖਵਿੰਦਰ ਸਿੰਘ ਲਾਲੀ) – ਪਿਛਲੇ ਦਿਨੀਂ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਤੇ ਹਲਕਾ ਪਾਇਲ ਤੋਂ ਸ਼ੋ੍ਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਡਾ. ਜਸਪ੍ਰੀਤ ਸਿੰਘ ਬੀਜਾ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ 12 ਦਸੰਬਰ ਦਿਨ ਐਤਵਾਰ ਨੂੰ ਮਸ਼ਹੂਰ ਪਿੰਡ ਰੌਣੀ ਵਿਖੇ ਅਕਾਲੀ ਦਲ ਅਤੇ ਬਸਪਾ ਦੀ ਸਾਂਝੀ ਇੱਕ ਵਿਸ਼ਾਲ ਰੈਲੀ ਕਰਵਾਈ ਗਈ। ਇਸ ਰੈਲੀ ਵਿੱਚ ਸ਼ੋ੍ਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ, ਹਲਕਾ ਪਾਇਲ ਤੋਂ ਸ਼ੋ੍ਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਡਾ. ਜਸਪ੍ਰੀਤ ਸਿੰਘ ਬੀਜਾ ਤੇ ਹੋਰ ਹਲਕਾ ਪਾਇਲ ਤੋਂ ਸਮੁੱਚੀ
ਅਕਾਲੀ ਦਲ ਤੇ ਬਸਪਾ ਨਾਲ ਸਬੰਧਤ ਲੀਡਰਸ਼ਿਪ ਪਹੁੰਚੀ।
ਜ਼ਿਕਰਯੋਗ ਹੈ ਕਿ ਇਸ ਰੈਲੀ ਵਿੱਚ ਰੌਣੀ ਦੀ ਬਸਪਾ ਯੂਨਿਟ ਨੇ ਵੀ ਇੱਕ ਵੱਡੇ ਕਾਫਲੇ ਦੇ ਰੂਪ ਵਿੱਚ ਸ਼ਮੂਲੀਅਤ ਕੀਤੀ। ਗੱਲਬਾਤ ਦੌਰਾਨ ਬਸਪਾ ਯੂਨਿਟ ਦੇ ਆਗੂਆਂ ਤੇ ਵਰਕਰਾਂ ਨੇ ਕਿਹਾ ਕਿ ਉਹ ਇਸ ਵਾਰ ਹਲਕਾ ਪਾਇਲ ਤੋਂ ਸ਼ੋ੍ਮਣੀ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਡਾ. ਜਸਪ੍ਰੀਤ ਸਿੰਘ ਬੀਜਾ ਨੂੰ ਜਿਤਾਉਣ ਲਈ ਹਰ ਸੰਭਵ ਯਤਨ ਅਤੇ ਮਿਹਨਤ ਕਰਨਗੇ। ਇਸ ਪ੍ਰਕਾਰ ਡਾ. ਬੀਜਾ ਨੇ ਵੀ ਬਸਪਾ ਯੂਨਿਟ ਰੌਣੀ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੂੰ ਜਿੱਤ ਪ੍ਰਾਪਤ ਹੁੰਦੀ ਹੈ ਤਾਂ ਪਿੰਡ ਰੌਣੀ ਦੇ ਵਿਕਾਸ ਲਈ ਉਹ ਕੋਈ ਕਸਰ ਨਹੀਂ ਛੱਡਣਗੇ। ਇਸ ਮੌਕੇ ਜੋਨ ਇੰਚਾਰਜ ਬਸਪਾ ਲਖਵੀਰ ਸਿੰਘ ਲੱਖੀ ਰੌਣੀ, ਬਿੱਲਾ ਰੌਣੀ, ਗੁਰਪਾਲ ਸਿੰਘ ਸੈਕਟਰ ਇੰਚਾਰਜ, ਵਕੀਲ ਪੰਚ, ਗੁਰਦਰਸ਼ਨ ਸਿੰਘ, ਬਲਵੰਤ ਸਿੰਘ ਫੌਜੀ, ਰਜਿੰਦਰ ਰੌਣੀ, ਕਰਮ ਸਿੰਘ, ਗੋਲਡੀ, ਰਾਮ ਸਿੰਘ, ਹਿੰਦਾ, ਖੁਸ਼ਪ੍ਰੀਤ ਸਿੰਘ, ਗੁਰਮੀਤ ਸਿੰਘ, ਵਰਮਜੀਤ ਸਿੰਘ, ਸਲੀਮ ਖਾਨ, ਸੈਂਟੀ, ਰੋਹਨ ਤੇ ਹੋਰ ਬਸਪਾ ਵਰਕਰਾਂ ਤੇ ਲੋਕ ਹਾਜ਼ਰ ਸਨ।