ਅੰਮ੍ਰਿਤਸਰ 6 ਫਰਵਰੀ (ਸਤਨਾਮ ਸਿੰਘ) – ਸਤਿਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ, ਸਤਿਗੁਰੂ ਰਵਿਦਾਸ ਮੰਦਿਰ ਰੈਗਰ ਕਲੋਨੀ ਛੇਹਰਟਾ ਵਿਖੇ, ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ!ਇਸ ਮੋਕੇ ਤੇ ਭੀਮ ਐਕਸ਼ਨ ਕਮੇਟੀ ਦੇ ਫਾਉਂਡਰ ਨਿਤਿਸ਼ ਭੀਮ ਜੀ ਨੇ ਕਿਹਾ ਸਤਿਗੁਰੂ ਰਵਿਦਾਸ ਜੀ ਦੀ ਇਨਕਲਾਬੀ ਸੋਚ ਉਪਰ ਪਹਿਰਾ ਦੇਣ ਦੀ ਲੋੜ ਹੈ! ਪਖੰਡਵਾਦ, ਮਨੂਵਾਦ, ਅੰਧਵਿਸ਼ਵਾਸ ਦਾ ਡੱਟ ਕੇ ਵਿਰੋਧ ਕਰੀਏ! ਅਤੇ ਬੇਗਮਪੁਰੇ ਦੇ ਮਹਾਨ ਫ਼ਲਸਫ਼ੇ ਲਈ ਸਘੰਰਸ਼ ਕਰੀਏ!ਇਸ ਮੋਕੇ ਤੇ ਸਾਬਕਾ ਪ੍ਰਧਾਨ ਵੇਦ ਪ੍ਰਕਾਸ਼ ਬੱਬਲੂ ਜੀ,ਭੈਣ ਪਿੰਕੀ ਜੀ ਅੰਬੇਡਕਰ,ਦਿਆਲ ਰੈਗਰ ਜੀ,ਵਾਲਮੀਕਨ ਟਾਈਗਰ ਫੋਰਸ ਦੇ ਸ਼ਹਿਰੀ ਪ੍ਰਧਾਨ ਰੋਹਿਤ ਵਾਲਮੀਕਨ, ਸੀਨੀਅਰ ਆਗੂ ਡਾਕਟਰ ਸ਼ਰਨਜੀਤ ਸਿੰਘ,ਯੂਥ ਪ੍ਰਧਾਨ ਗੋਰਵ ਭਗਤ ਜੀ, ਗੁਲਸ਼ਨ ਕੁਮਾਰ ਜੀ, ਸਰਦਾਰ ਸਨਦੀਪ ਸਿੰਘ ਖਾਲਸਾ ਜੀ,ਅਤੇ ਸਮੁੱਚੀ ਟੀਮ ਹਾਜ਼ਰ ਸੀ!