ਰੂਸ ਦੇ ਵਿਰੋਧੀ ਧਿਰ ਦੇ ਨੇਤਾ ਅਲੇਕਸੀ ਨਵਲਨੀ ਹਸਪਤਾਲ ‘ਚ ਦਾਖਲ, ਚਾਹ ਵਿੱਚ ‘ਜ਼ਹਿਰ’ ਦੇਣ ਦਾ ਸ਼ੱਕ?

11

ਨਵੀਂ ਦਿੱਲੀ: ਰੂਸ ਦੇ ਪ੍ਰਮੁੱਖ ਵਿਰੋਧੀ ਆਗੂ ਅਤੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਅਲੋਚਕ ਅਲੇਕਸੀ ਨਵਲਨੀ ਨੂੰ ਜ਼ਹਿਰ ਪਿਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਫਿਲਹਾਲ ਉਸ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਸਾਇਬੇਰੀਆ ਤੋਂ ਵਾਪਸ ਪਰਤਣ ‘ਤੇ, ਜਹਾਜ਼ ‘ਚ ਚਾਹ ਵਿਚ ਜ਼ਹਿਰ ਪਾਉਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ. ਨਵਲਨੀ ਨੂੰ ਐਮਰਜੈਂਸੀ ਲੈਂਡਿੰਗ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਵੇਲੇ ਉਹ ਆਈ.ਸੀ.ਯੂ ਵਿੱਚ ਬੇਹੋਸ਼ ਹਨ। ਅਲੈਸੀ ਨਵਲਾਨੀ ਰੂਸ ਦੇ ਰਾਸ਼ਟਰਪਤੀ ਪੁਤਿਨ ਦੇ ਸਖਤ ਆਲੋਚਕ ਰਹੇ ਹਨ।

Italian Trulli

ਅਲੇਕਸੀ ਸਾਈਬੇਰੀਆ ਤੋਂ ਰੂਸ ਦੀ ਰਾਜਧਾਨੀ ਮਾਸਕੋ ਪਰਤ ਰਹੇ ਸਨ। ਇਸ ਸਮੇਂ ਦੌਰਾਨ, ਉਹ ਠੀਕ ਨਹੀਂ ਸੀ। ਤਕਰੀਬਨ 800 ਕਿਲੋਮੀਟਰ ਦੀ ਉਡਾਣ ਤੋਂ ਬਾਅਦ ਐਮਰਜੈਂਸੀ ਲੈਂਡਿੰਗ ਹੋਈ। ਇਸ ਤੋਂ ਬਾਅਦ ਉਨ੍ਹਾ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਅਲੈਕਸੀ ਅਜੇ ਵੀ ਬੇਹੋਸ਼ੀ ਦੀ ਸਥਿਤੀ ਵਿਚ ਹਨ। ਦੱਸਿਆ ਜਾ ਰਿਹਾ ਹੈ ਕਿ ਉਹ ਇਸ ਵਕਤ ਵੈਂਟੀਲੇਟਰ ਵਿਚ ਹਨ।

ਅਲੇਕਸੀ ਸਮਰਥਕਾਂ ਦਾ ਦੋਸ਼ ਹੈ ਕਿ ਹਸਪਤਾਲ ਦੇ ਡਾਕਟਰ ਰੂਸੀ ਨੇਤਾ ਬਾਰੇ ਪੂਰੀ ਜਾਣਕਾਰੀ ਨਹੀਂ ਦੇ ਰਹੇ ਹਨ। ਅਲੈਕਸੀ ਦੇ ਨਿੱਜੀ ਡਾਕਟਰ Dr. Anastasy

ਨੂੰ ਵੀ ਫੋਨ ਤੇ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ ਗਿਆ ਹੈ।