Bulandh Awaaz

Headlines
ਸਰਹੱਦੀ ਖੇਤਰ ਦੇ ਕਿਸਾਨਾਂ ਵਲੋਂ ਕੱਢਿਆ ਗਿਆ ਵਿਸ਼ਾਲ ਟਰੈਕਟਰ ਮਾਰਚ ਦਿੱਲੀ ਪੁਲਸ ਵੱਲੋਂ ਕਿਸਾਨ ਪਰੇਡ ਰੋਕਣ ਦੇ ਐਲਾਨ ਮਗਰੋਂ 26 ਜਨਵਰੀ ਨੂੰ ਟਕਰਾਅ ਦੀ ਸਥਿਤੀ ਬਣੀ ਨਵੇਂ ਅਮਰੀਕੀ ਰਾਸ਼ਟਰਪਤੀ ਲਈ ਚੁਣੌਤੀਆਂ ਭਰਪੂਰ ਹੋਵੇਗਾ ਕਾਰਜਕਾਲ ਕਿਸਾਨੀ ਸੰਘਰਸ਼: ‘ਸ਼ਬਦਾਂ’ ਦਾ ਬਿਰਤਾਂਤ ਵੀ ਤੋੜਿਆ ਜਾਵੇ ਟੀਕਾਕਰਣ ਦੇ ਦੂਜੇ ਪੜਾਅ ਵਿਚ ਮੋਦੀ ਲਗਵਾਉਣਗੇ ਕੋਰੋਨਾ ਵੈਕਸੀਨ, ਸਾਰੇ ਮੁੱਖ ਮੰਤਰੀਆਂ ਨੁੂੰ ਵੀ ਲੱਗੇਗਾ ਟੀਕਾ ਜੋਇ ਬਾਇਡਨ ਨੇ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ; ਟਰੰਪ ਨੇ ਵਾਈਟ ਹਾਊਸ ਤੋਂ ਭਰੀ ਆਖਰੀ ਉਡਾਨ ਵਿਵਾਦਗ੍ਰਸਤ ਰੇਡੀਓ ਹੋਸਟ ਹਰਨੇਕ ਸਿੰਘ ਨੇਕੀ ‘ਤੇ ਹਮਲਾ ਕਰਨ ਦੇ ਦੋਸ਼ ‘ਚ 5 ਗ੍ਰਿਫਤਾਰ ਜਲ੍ਹਿਆਂ ਵਾਲਾ ਬਾਗ ਦੀ 100 ਸਾਲਾ ਵਰ੍ਹੇਗੰਢ ਨੂੰ ਸਮਰਪਿਤ ਯਾਦਗਾਰ ਬਣੇਗੀ ਅੰਮ੍ਰਿਤਸਰ ਵਿਚਮੁੱਖ ਮੰਤਰੀ 25 ਜਨਵਰੀ ਨੂੰ ਰੱਖਣਗੇ ਨੀਂਹ ਪੱਥਰ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਤਖ਼ਤ ਸ੍ਰੀ ਹਰਿਮੰਦਰ ਜੀ ਸ੍ਰੀ ਪਟਨਾ ਸਾਹਿਬ ਬਿਹਾਰ ਵਿਖੇ ਪ੍ਰਕਾਸ਼ ਗੁਰਪੁਰਬ ਮੌਕੇ ਗੁਰੂ ਦਸਮੇਸ਼ ਪਿਤਾ ਦੇ ਅਵਤਾਰ ਸੰਬੰਧੀ ਕਥਾ ਸਰਵਣ ਕਰਾਉਂਦਿਆਂ ਸੰਗਤਾਂ ਨੂੰ ਨਿਹਾਲ ਕੀਤਾ।ਦੁਨੀਆ ’ਚ ਦਸਮੇਸ਼ ਪਿਤਾ ਦਾ ਕੋਈ ਸਾਨੀ ਨਹੀਂ : ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ। ਸਰਕਾਰ ਨੇ ਖੇਤੀ ਕਾਨੂੰਨ ‘ਤੇ ਦੋ ਸਾਲ ਤੱਕ ਪਾਬੰਦੀ ਲਗਾਉਣ ਦੀ ਦਿੱਤੀ ਪੇਸ਼ਕਸ਼, ਇਸ ਮੀਟਿੰਗ ‘ਚ ਵੀ ਅੜੇ ਰਹੇ ਕਿਸਾਨ 

ਰੂਸੀ ਰਾਸ਼ਟਰਪਤੀ ਪੁਤਿਨ ‘ਤੇ ਰਿÎਟਾਇਰਮੈਂਟ ਤੋਂ ਬਾਅਦ ਵੀ ਨਹੀਂ ਚਲ ਸਕੇਗਾ ਮੁਕੱਦਮਾ, ਸੰਵਿਧਾਨ ਵਿਚ ਹੋ ਰਹੀ ਸੋਧ

ਮਾਸਕੋ: ਰੂਸ ਦੇ ਸੰਵਿਧਾਨ ਵਿਚ ਇਸ ਸਾਲ ਵਿਚ ਦੂਜੀ ਵਾਰ ਸੋਧ ਕੀਤੀ ਜਾ ਰਹੀ ਹੈ। ਪਹਿਲੀ ਵਾਰ ਇਸ ਵਿਚ ਜੁਲਾਈ ਵਿਚ ਸੋਧ ਕੀਤੀ ਗਈ ਸੀ। ਉਸ ਸਮੇਂ ਰੂਸੀ ਵਲਾਦੀਮਿਰ ਪੁਤਿਨ ਨੂੰ ਸਾਲ 2036 ਤੱਕ ਦੇ ਲਈ ਰਾਸ਼ਟਪਰਤੀ ਅਹੁਦੇ ‘ਤੇ ਬਣੇ ਰਹਿਣ ਦੇ ਅਧਿਕਾਰ ਦਿੱਤੇ ਗਏ ਸੀ। ਬੀਬੀਸੀ ਦੀ ਰਿਪੋਰਟ ਮੁਤਾਬਕ ਹੁਣ ਦੂਜੀ ਸੋਧ ਦੇ ਤਹਿਤ ਅਹੁਦੇ ਤੋਂ ਹਟਣ ਤੋ ਬਾਅਦ ਵੀ ਰਾਸ਼ਟਰਪਤੀ ‘ਤੇ ਕਿਸੇ ਤਰ੍ਹਾਂ ਦਾ ਅਪਰਾਧਕ ਮੁਕੱਦਮਾ ਨਹੀਂ ਚਲਾਇਆ ਜਾ ਸਕੇਗਾ। ਦੋਵੇਂ ਸਦਨਾਂ ਵਿਚ ਪਾਸ ਹੋਣ ਤੋਂ ਬਾਅਦ ਇਸ ਬਿਲ ‘ਤੇ ਖੁਦ ਰਾਸ਼ਟਰਪਤੀ ਪੁਤਿਨ ਹੀ ਹਸਤਾਖਰ ਕਰਨਗੇ।

ਸੰਵਿਧਾਨ ਵਿਚ ਸੋਧ ਤੋਂ ਬਾਅਦ ਵੀ ਕੋਈ ਰਾਸ਼ਟਰਪਤੀ ਜੇਕਰ ਗੰਭੀਰ ਅਪਰਾਧ ਜਾਂ ਰਾਜਧਰੋਹ ਦੀ ਸ਼੍ਰੇਣੀ ਵਿਚ ਆਵੇਗਾ ਤਾਂ ਉਸ ਨੂੰ ਅਪਵਾਦ  ਦੀ ਸ਼੍ਰੇਣੀ ਵਿਚ ਰੱਖਿਆ ਜਾਵੇਗਾ। ਅਜਿਹੇ ਅਪਰਾਧ ਦੇ ਲਈ ਰਾਸ਼ਟਰਪਤੀ ‘ਤੇ ਮੁਕਦਮਾ ਚਲਾਇਆ  ਜਾ ਸਕੇਗਾ। ਇਸ ਬਿਲ ਨੂੰ ਫਿਲਹਾਲ ਰੂਸ ਦੇ ਹੇਠਲੇ ਸਦਨ ਡੂਮਾ ਤੋਂ ਸਮਰਥਨ ਹਾਸਲ ਹੋ ਗਿਆ ਹੈ। ਇਸ ਨਵੇਂ ਸੋਧ ਦੇ ਦਾਇਰੇ ਵਿਚ ਰੂਸ ਦੇ ਸਾਬਕਾ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵੀ ਆਉਣਗੇ। ਆਪ ਨੂੰ ਦੱਸ ਦੇਈਏ ਕਿ ਫਿਲਹਾਲ ਸਾਬਕਾ ਰਾਸ਼ਟਰਪਤੀ ਦੇ ਨਾਂ ‘ਤੇ ਸਿਰਫ ਦਮਿਤਰੀ ਮੇਦਵੇਦੇਵ  ਹੀ ਜਿਉਂਦਾ ਹੈ ਜੋ ਮੌਜੂਦਾ ਰਾਸ਼ਟਰਪਤੀ ਦਾ ਕਰੀਬੀ ਰਹਿ ਚੁੱਕਾ ਹੈ। ਦਮਿਤਰੀ ਦੇਸ਼ ਦੇ ਪ੍ਰਧਾਨ ਮੰਤਰੀ ਵੀ ਰਹਿ ਚੁੱਕੇ ਹਨ।
ਨਵੇਂ ਬਿਲ ਦੇ  ਪਾਸ ਹੋਣ ਅਤੇ ਇਸ ਦੇ ਕਾਨੂੰਨ ਬਣ ਜਾਣ ਤੋਂ ਬਾਅਦ ਇਸ ਦਾ ਫਾਇਦਾ ਨਾ ਸਿਰਫ ਸਾਬਕਾ ਅਤੇ ਮੌਜੂਦਾ ਰਾਸ਼ਟਰਪਤੀ ਲੈ ਸਕਣਗੇ ਬਲਕਿ ਉਨ੍ਹਾਂ ਦੇ ਪਰਵਾਰ ਨਾਲ ਜੁੜੇ ਮੈਂਬਰਾਂ ਨੂੰ ਵੀ ਇਸ ਦਾ ਲਭ ਮਿਲ ਸਕੇਗਾ। ਇਸ ਸੋਧ ਤੋਂ ਬਾਅਦ ਰਾਸ਼ਟਰਪਤੀ ਦੇ ਪਰਵਾਰਕ ਮੈਂਬਰ ਕਿਸੇ ਵੀ ਤਰ੍ਹਾਂ ਦੀ ਪੁਲਿਸ ਜਾਂਚ ਅਤੇ ਪੁਛÎਿਗੱਛ ਦੇ ਦਾਇਰੇ ਵਿਚ ਨਹੀਂ ਆਉਣਗੇ। ਇਨ੍ਹਾਂ ਲੋਕਾਂ ਦੀ ਜਾਇਦਾਦ ਜ਼ਬਤ ਕਰਨ ਦਾ ਅਧਿਕਾਰ ਵੀ ਕਿਸੇ ਨੂੰ ਨਹੀਂ ਹੋਵੇਗਾ।

bulandhadmin

Read Previous

ਕੈਨੇਡਾ ਲੈ ਜਾਣ ਦਾ ਝਾਂਸਾ ਦੇ ਕੇ ਮੁਟਿਆਰ ਨੇ ਨੌਜਵਾਨ ਕੋਲੋਂ ਲੱਖਾਂ ਰੁਪਏ ਠੱਗੇ

Read Next

ਕੋਰੋਨਾ : ਅਮਰੀਕਾ ਦੇ ਹਸਪਤਾਲਾਂ ਵਿਚ ਘੱਟ ਪੈਣ ਲੱਗੇ ਬੈੱਡ, 2.56 ਲੱਖ ਤੋਂ ਜ਼ਿਆਦਾ ਹੋਈ ਮੌਤਾਂ

Leave a Reply

Your email address will not be published. Required fields are marked *

This site uses Akismet to reduce spam. Learn how your comment data is processed.

t="945098162234950" />
error: Content is protected !!