ਧਰਮਕੋਟ 23 ਜਨਵਰੀ (ਅਮਰੀਕ ਸਿੰਘ ਛਾਬੜਾ) – ਅਜੋਕੇ ਸਮੇਂ ਨੂੰ ਕੰਪਿਊਟਰ ਦਾ ਯੁਗ ਕਿਹਾ ਜਾਂਦਾ ਹੈ ਅਤੇ ਮੰਨਿਆ ਜਾਂਦਾ ਹੈ ਕਿ ਕੰਪਿਊਟਰ ਦੀ ਜਾਣਕਾਰੀ ਹੋਣਾ ਸਭ ਲਈ ਲਾਜਮੀ ਹੈ। ਇਸੇ ਲੜੀ ਤਹਿਤ ਮਿਤੀ 22-01-2023 ਦਿਨ ਐਤਵਾਰ ਨੂੰ ਰੂਰਲ ਐਨ.ਜੀ.ੳ ਬਲਾਕ ਧਰਮਕੋਟ ਦੀ ਮੀਟਿੰਗ ਬਲਾਕ ਪ੍ਰਧਾਨ ਸ. ਜਸਵਿੰਦਰ ਸਿੰਘ ਰਖਰਾ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਧਰਮਕੋਟ ਦੇ ਨਵੇਂ ਪ੍ਰੋਜੈਕਟ ‘ਮੁਫਤ ਕੰਪਿਊਟਰ ਸਿੱਖਿਆ’ ਸ਼ੁਰੂ ਕਰਨ ਲਈ ਬਿਲਡਿੰਗ ਸਿਲੈਕਟ ਕੀਤੀ ਗਈ। ਤੇ ਇਸ ਜਗ੍ਹਾ ਦੀ ਸੇਵਾ ਸ੍ਰੀ ਵਰਿੰਦਰ ਕੁਮਾਰ ਗਰੋਵਰ ਕਨੇਡਾ ਵਾਲਿਆਂ ਵੱਲੋਂ ਕੀਤੀ ਗਈ ਹੈ ਇਸ ਪ੍ਰੋਜੈਕਟ ਦੇ ਇੰਚਾਰਜ ਡਾਕਟਰ ਰਜਿੰਦਰ ਕੁਮਾਰ ਬੱਤਰਾ , ਰਿਟਾਇਰਡ ਮਾਸਟਰ ਗੋਪਾਲ ਕ੍ਰਿਸ਼ਨ , ਮਾਸਟਰ ਪ੍ਰੇਮ ਕੁਮਾਰ, ਮਾਸਟਰ ਅਮਨ ਅਤੇ ਮਾਸਟਰ ਵਿਨੈ ਕੁਮਾਰ ਨੂੰ ਲਗਾਇਆ ਗਿਆ। ਕੱਲ ਤੋਂ ਕੰਮ ਸ਼ੁਰੂ ਕਰਵਾਇਆ ਜਾਵੇਗਾ ਅਤੇ ਇਸ ਪੂਰੇ ਪ੍ਰੋਜੈਕਟ ਦਾ ਕੰਮਕਾਜ ਇਹਨਾਂ ਦੀ ਨਿਗਰਾਨੀ ਹੇਠ ਹੋਵੇਗਾ। ਡਾਕਟਰ ਜੁਨੇਜਾ ਜੀ, ਡਾਕਟਰ ਹਰਮੀਤ ਸਿੰਘ ਲਾਡੀ ਨੇ ਇਸ ਮੌਕੇ ਵਿਸ਼ੇਸ਼ ਤੌਰ ਤੇ ਹਾਜ਼ਰੀ ਦਿੱਤੀ ਅਤੇ ਇਸ ਪ੍ਰੋਜੈਕਟ ਤਹਿਤ ਸਹਿਯੋਗ ਕਰਨ ਦਾ ਪੂਰਨ ਭਰੋਸਾ ਦਿਵਾਇਆ। ਸ਼ਹਿਰ ਨਿਵਾਸੀ ਅਤੇ ਮੈਂਬਰ ਸਾਹਿਬਾਨ ਨੇ ਇਸ ਦੀ ਪਹਿਲਕਦਮੀ ਦੀ ਸਰਾਹਨਾ ਕਰਦੇ ਹੋਏ ਇਸ ਕੰਪਿਊਟਰ ਅਕੈਡਮੀ ਲਈ ਵਿਿਦਆਰਥੀਆਂ ਦੀ ਲਿਸਟ ਮੌਕੇ ਤੇ ਹੀ ਦਿੱਤੀ ਅਤੇ ਹੋਰ ਵਿਿਦਆਰਥੀ ਸ਼ਾਮਿਲ ਕਰਨ ਵਾਅਦਾ ਵੀ ਕੀਤਾ। ਬਲਾਕ ਪ੍ਰਧਾਨ ਜਸਵਿੰਦਰ ਸਿੰਘ ਰਖਰਾ ਨੇ ਸਮੂਹ ਮੈਂਬਰਾਂ ਅਤੇ ਸਹਿਰ ਨਿਵਾਸੀਆਂ ਦਾ ਧੰਨਵਾਦ ਕੀਤਾ ਜਿਹਨਾਂ ਨੇ ਬੜ੍ਹੇ ਹੀ ਉਤਸ਼ਾਹ ਨਾਲ ਇਸ ਕੰਮ ਨੂੰ ਸਿਰੇ ਚੜ੍ਹਾਉਣ ਦੀ ਜਿੰਮੇਵਾਰੀ ਲਈ। ਜਿਕਰਯੋਗ ਹੈ ਕਿ ਰੂਰਲ ਐਨ.ਜੀ.ੳ ਪਹਿਲਾਂ ਹੀ ਸ਼ਹਿਰ ਵਿੱਚ ਆਪਣੇ ਸਮਾਜਸੇਵੀ ਕੰਮਾਂ ਕਰਕੇ ਆਪਣੀ ਪਹਿਚਾਣ ਰੱਖਦੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਕੰਮ ਕਰਨ ਲਈ ਵਚਨਬੱਧ ਹੈ।
ਰੂਰਲ ਐਨ.ਜੀ.ੳ ਧਰਮਕੋਟ ਕਰੇਗੀ ਧਰਮਕੋਟ ਵਿੱਚ ਫਰੀ ਕੰਪਿਊਟਰ ਅਕੈਡਮੀ ਦੀ ਸ਼ੁਰੂਆਤ
