More

  ਰੁਲਦੂ ਵਰਗਿਆਂ ਨੂੰ ਆਪਣੀ ਜ਼ੁਬਾਨ ਨੂੰ ਲਗਾਮ ਦੇ ਕੇ ਖੇਤੀ ਮੁੱਦਿਆਂ ਤਕ ਸੀਮਤ ਰਹਿਣਾ ਚਾਹੀਦਾ ਹੈ – ਜਥੇਦਾਰ ਸਰਵਣ ਸਿੰਘ

  ਮੱਲਾਂਵਾਲਾ 23 ਜੁਲਾਈ (ਹਰਪਾਲ ਸਿੰਘ ਖ਼ਾਲਸਾ) – ਸੋਸ਼ਲ ਮੀਡੀਆ ਤੇ ਅਖੌਤੀ ਕਿਸਾਨ ਆਗੂ ਰੁਲਦੂ ਵਰਗਿਆਂ ਵੱਲੋ ,ਸ਼ਹੀਦ ਜਰਨੈਲ ਸਿੰਘ ਬਾਰੇ ਵਰਤੀ ਭੱਦੀ ਸ਼ਬਦਾਵਲੀ ਦਾ ਸਖ਼ਤ ਨੋਟਿਸ ਲੈਂਦਿਆਂ , ਦਮਦਮੀ ਟਕਸਾਲ ਦੇ ਜ਼ਿਲ੍ਹਾ ਜਥੇਦਾਰ ਸਰਵਣ ਸਿੰਘ ਨੇ ਕਿਹਾ ਕਿ ਮੈਨੂੰ ਮੁਆਫ਼ੀ ਦੇਣਾ, ਕਿਸਾਨਾਂ ਦੇ ਟੁੱਕਰਾਂ ਤੇ ਰਾਜ ਕਰਨ ਵਾਲਾ ਮੰਦਬੁੱਧੀ ਇਹ ਅਖੌਤੀ ਆਗੂ ‘ਰੁਲਦੂ , ਸੰਤ ਜਰਨੈਲ ਸਿੰਘ ਬਾਰੇ ਜੋ ਭੱਦੀ ਸ਼ਬਦਾਵਲੀ ਵਰਤ ਰਿਹਾ ਹੈ। ਇਸ ਦੀ ਅਸੀਂ ਪੁਰਜ਼ੋਰ ਨਿੰਦਾ ਕਰਦੇ ਹਾਂ। ਇਹੋ ਜਿਹੇ ਬੰਦੇ ,ਕਿਸਾਨੀ ਭਲੇ ਲਈ ਨਹੀਂ, ਸਗੋਂ ਆਪਣੀ ਜੇਬ ਗਰਮ ਕਰਨ ਲਈ ਮੋਰਚੇ ਦੀ ਸਟੇਜ ਤੇ ਕਾਬਜ਼ ਹੋਏ ਬੈਠੇ ਹਨ । ਜਥੇਦਾਰ ਸਰਵਣ ਸਿੰਘ ਨੇ ਕਿਹਾ ਕਿ ਸ਼ਹੀਦ ਸੰਤ ਜਰਨੈਲ ਸਿੰਘ ਕੌਮ ਦੀ ਅਗਵਾਈ ਕਰਦਿਆਂ, ਆਪਣੇ ਪ੍ਰਾਣ ਵੀ ਸਿੱਖ ਕੌਮ ਦੇ ਲੇਖੇ ਲਾਏ । ਉਹ ਹਰ ਕੌਮ ਦੇ ਹਰਮਨ ਪਿਆਰੇ ਅਤੇ ਨੌਜਵਾਨੀ ਦੇ ਰੋਲ ਮਾਡਲ ਸਨ । ਰੁਲਦੂ ਤੇਰੇ ਵਾਂਗ ਹੋਰ ਕਿਸਾਨਾਂ ਦੀ ਦਸਾਂ ਨਹੁੰਆਂ ਦੀ ਕਿਰਤ ਤੇ ਨੋਆ ਗੱਡੀਆਂ ਵਿੱਚ ਹੂਟੇ ਨਹੀਂ ਲਏ । ਕੌਮ ਦੀ ਆਨ ਅਤੇ ਸ਼ਾਨ ਬਦਲੇ , ਜਿਹੜੇ ਪਰਿਵਾਰਾਂ ਦੇ ਮੁਖੀਆਂ ਜਾਂ ਨੌਜੁਆਨਾਂ ਨੇ ਕੌਮ ਬਦਲੇ ਕੁਰਬਾਨੀ ਕੀਤੀ । ਉਹ ਤਾਂ ਕਦੀ ਸ਼ਿਕਵਾ ਨਹੀਂ ਕੀਤਾ। ਜੇਕਰ ਤੁਸੀਂ ਕਿਸੇ ਨੂੰ ਉਂਗਲ ਨਹੀਂ ਲਾਉਂਦੇ ਤਾਂ , ਜਿਹੜਾ 500 ਜੀਅ ਤੁਹਾਡੇ ਮਗਰ ਲੱਗ ਕੇ ਦਿੱਲੀ ਜਾ ਕੇ ਕਿਸਾਨੀ ਨਾਂ ਤੇ ਆਪਣੀ ਸ਼ਹਾਦਤ ਦਿੱਤੀ । ਉਨ੍ਹਾਂ ਦਾ ਜ਼ਿੰਮੇਵਾਰ ਕੌਣ ਹੈ? ਮਰਨ ਵਾਲੇ 500 ਵਿੱਚੋਂ ਤੇਰੇ ਪਰਿਵਾਰ ਦੇ ਮੈਂਬਰ ਕਿੰਨੇ ਹਨ। ਚੱਲ ਤੇਰੀ ਤੇ ਗੱਲ ਛੱਡੋ । ਪਹਿਲਾਂ ਤੁਹਾਡੀ ਭੈੜੀ ਸ਼ਬਦਾਵਲੀ ਨੇ ਨੌਜੁਆਨਾਂ ਨੂੰ ਮੋਰਚੇ ਤੋਂ ਦੂਰ ਕੀਤਾ , ਤੇ ਹੁਣ ਕੌਮ ਦਾ ਸਰਮਾਇਆ ਸ਼ਹੀਦਾਂ ਬਾਰੇ ਗਲਤ ਸ਼ਬਦਾਵਲੀ ਵਰਤ ਕੇ , ਕਿਸਾਨੀ ਮੋਰਚੇ ਨੂੰ ਕਮਜ਼ੋਰ ਕਰਕੇ , ਇਕੱਠੇ ਕੀਤੇ ਪੈਸੇ ਲੈ ਕੇ ਘਰ ਆਉਣ ਤੋਂ ਇਲਾਵਾ ਹੋਰ ਤੁਹਾਡੇ ਕੋਲ ਕੋਈ ਮੁੱਦਾ ਨਹੀਂ । ਜੇ ਖੇਤੀ ਕਾਨੂੰਨ ਵਾਪਸ ਹੁੰਦੇ ਹਨ ਤਾਂ , ਇਹ ਕਾਨੂੰਨ ਦਿੱਲੀ ਦੀਆਂ ਬਰੂਹਾਂ ਤੇ ਸ਼ਹੀਦ ਹੋਏ ਪੰਜ ਸੌ ਕਿਸਾਨਾਂ ਦੀ ਸ਼ਹਾਦਤ ਕਰਕੇ ਵਾਪਸ ਹੋਣਗੇ । ਨਾ ਕੇ ਰੁਲਦੂ ਵਰਗਿਆਂ ਦੀ ਵਜ੍ਹਾ ਕਰਕੇ । ਇਨ੍ਹਾਂ ਮਾੜੇ ਚੰਗੇ ਬੋਲ ਬੋਲ ਕੇ ਮੋਰਚੇ ਨੂੰ ਕਮਜ਼ੋਰ ਕਰਨਾ। ਫਿਰ ਕਹਿਣਗੇ ਉੱਥੇ ਤਾਂ ਕੋਈ ਰਹਿਆ ਹੀ ਨਹੀਂ ਤੇ ਹੁਣ ਅਸੀਂ ਵੀ ਚੱਲੇ ਹਾਂ। ਜੇ ਇਹ ਗੱਲ ਨਹੀਂ ਤਾਂ 84 ਵਿੱਚ ਹਕੂਮਤ ਵੱਲੋਂ ਸ਼ਹੀਦ ਕੀਤੇ ਸਾਡੇ ਸਿੰਘਾਂ ਬਾਰੇ ਮੋਰਚੇ ਦੀ ਸਟੇਜ ਤੇ ਗਲਤ ਬੋਲਣ ਦਾ ਹੋਰ ਕੰਮ ਵੀ ਕੀ ਏ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img