More

  ਰਿਵਾਇਤੀ ਪਾਰਟੀਆਂ ਤੋਂ ਹੋਏ ਤੰਗ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਲਈ ਦੇ ਰਹੇ ਸਾਥ ਗੁਰਦੇਵ ਲਾਖਣ

  ਤਰਨਤਾਰਨ, 15 ਜੂਨ (ਜੰਡ ਖਾਲੜਾ) – ਅਗਾਮੀ ਵਿਧਾਨ ਸਭਾ ਚੋਣਾਂ ਦੇ ਸੰਬੰਧ ਵਿਚ ਆਮ ਆਦਮੀ ਪਾਰਟੀ ਦੀ ਮੀਟਿੰਗ ਪਿੰਡ ਮੁਗ਼ਲ ਚੱਕ ਵਿਖੇ ਮਾਸਟਰ ਜਤਿੰਦਰ ਸਿੰਘ ਦੇ ਗ੍ਰਿਹ ਵਿਖੇ ਹੋਈ ਇਸ ਮੌਕੇ ਹਲਕਾ ਖੇਮਕਰਨ ਤੋ ਸੀਨੀਅਰ ਆਗੂ ਗੁਰਦੇਵ ਸਿੰਘ ਲਾਖਨਾ, ਜਸਬੀਰ ਸਿੰਘ ਸੁਰਸਿੰਘ, ਬਲਾਕ ਪ੍ਰਧਾਨ ਸੰਦੀਪ ਸਿੰਘ ਨਾਰਲੀ,ਗੁਰਦਾਸ ਸਿੰਘ ਢੋਲਣ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਹੁਣ ਤੱਕ ਦੀ ਸਭ ਤੋਂ ਨਿਕੰਮੀ ਸਰਕਾਰ ਸਾਬਤ ਹੋਈ ਹੈ ਜਿਸ ਦਾ ਹਿਸਾਬ ਲੋਕ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਦੇਣਗੇ ਪੰਜਾਬ ਵਿਚ ਜੋ ਮਾਫੀਆ ਰਾਜ ਬਾਦਲ ਸਰਕਾਰ ਵੇਲੇ ਚੱਲ ਰਿਹਾ ਸੀ ਉਹ ਹੁਣ ਵੀ ਉਸੇ ਤਰ੍ਹਾਂ ਜਾਰੀ ਹੈ ਸਿਰਫ਼ ਨਾਮ ਬਦਲੇ ਹਨ , ਗੁਟਕਾ ਸਾਹਿਬ ਜੀ ਦੀ ਸੌਂਹ ਖਾ ਕੇ ਲੋਕਾਂ ਨੂੰ ਗੁਮਰਾਹ ਕੀਤਾ ਗਿਆ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੇ ਦੋਸ਼ੀ ਬਾਦਲ ਪਰਿਵਾਰ ਨੂੰ ਹੁਣ ਤੱਕ ਬਚਾਇਆ ਜਾ ਰਿਹਾ ਕੋਈ ਕਾਰਵਾਈ ਨਹੀਂ ਕੀਤੀ ਜਿਸ ਤੋਂ ਜੱਗ ਜਾਹਿਰ ਹੋ ਚੁੱਕਾ ਹੈ ਕੈਪਟਨ ਤੇ ਬਾਦਲ ਦੋਵੇਂ ਰਲੇ ਹੋਏ ਹਨ, ਕਰੋਨਾ ਵਰਗੀ ਮਹਾਂਮਾਰੀ ਵਿੱਚ ਵੀ ਗਰੀਬ ਪਰਿਵਾਰਾਂ ਨੂੰ ਰਾਸ਼ਨ ਜਾ ਕੋਈ ਹੋਰ ਮੁਢਲੀ ਸਹਾਇਤਾ ਨਹੀਂ ਮਿਲੀ , ਨਸ਼ਾ ਚਾਰ ਹਫਤੇ ਵਿਚ ਬੰਦ ਕਰਨ ਦੀ ਗੱਲ ਕਰਨ ਵਾਲੀ ਕੈਪਟਨ ਸਰਕਾਰ ਬੁਰੀ ਤਰ੍ਹਾਂ ਫੇਲ ਸਾਬਤ ਹੋਈ ਹੈ ਪਿੰਡਾਂ ਵਿੱਚ ਚਿਟੇ ਵਰਗਾ ਭਿਆਨਕ ਨਸ਼ਾ ਸ਼ਰੇਆਮ ਵਿਕਦਾ ਹੈ , ਇਸ ਮੌਕੇ ਬਲਾਕ ਪ੍ਰਧਾਨ ਮਨਜੀਤ ਸਿੰਘ ਵਰਨਾਲਾ, ਰਣਬੀਰ ਸਿੰਘ ਭਿੱਖੀਵਿੰਡ, ਜਿਲਾ ਪ੍ਰਧਾਨ ਸੋਸ਼ਲ ਮੀਡੀਆ ਗੁਰਲਾਲ ਸਿੰਘ ਭਗਵਾਨਪੁਰਾ,ਗੁਰਦੇਵ ਸਿੰਘ ਨਾਰਲੀ, ਸੁਖਰਾਜ ਸਿੰਘ ,ਹਰਪਾਲ ਸਿੰਘ ਸਿੱਧਵਾਂ, ਗੁਰਬਿੰਦਰ ਸਿੰਘ ਭੁੱਚਰ, ਦਲਬੀਰ ਸਿੰਘ ਰੂਪ, ਸੋਰੋਵ ਅਰੋੜਾ, ਕੰਵਲਜੀਤ ਸਿੰਘ, ਕਰਨੈਲ ਸਿੰਘ,ਮਲਕੀਤ ਸਿੰਘ, ਹਰਚਰਨ ਸਿੰਘ, ਜਤਿੰਦਰ ਸਿੰਘ, ਸਰਵਣ ਸਿੰਘ ਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img