-1.2 C
Munich
Tuesday, February 7, 2023

ਰਾਸ਼ਟਰੀ ਵੋਟਰ ਡੇਅ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਰਮਚਾਰੀਆਂ ਨੇ ਲਿਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਰਾਸ਼ਟਰੀ ਸੈਰ ਸਪਾਟਾ ਦਿਵਸ ਮਨਾਉਂਦਿਆਂ ਵਿਸ਼ੇਸ਼ ਲੈਕਚਰ ਦਾ ਆਯੋਜਨ

Must read

ਅੰਮ੍ਰਿਤਸਰ, 25 ਜਨਵਰੀ (ਬੁਲੰਦ ਅਵਾਜ਼ ਬਿਊਰੋ) – ਰਾਸ਼ਟਰੀ ਸੈਰ ਸਪਾਟਾ ਦਿਵਸ ਮਨਾਉਂਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹੋਟਲ ਮੈਨੇਜਮੈਂਟ ਅਤੇ ਟੂਰਿਜ਼ਮ ਵਿਭਾਗ ਵੱਲੋਂ ਸਹਾਰਾ ਟਰੈਵਲਜ਼, ਅੰਮ੍ਰਿਤਸਰ ਦੇ ਸਹਿਯੋਗ ਨਾਲ ਵਿਸ਼ੇਸ਼ ਗੈਸਟ ਲੈਕਚਰ ਦਾ ਆਯੋਜਨ ਕੀਤਾ ਗਿਆ। ਇਸ ਵਿਚ ਬੈਚਲਰ ਆਫ ਟੂਰਿਜ਼ਮ ਐਂਡ ਟ੍ਰੈਵਲ ਮੈਨੇਜਮੈਂਟ ਅਤੇ ਬੈਚਲਰ ਆਫ ਹੋਟਲ ਮੈਨੇਜਮੈਂਟ ਐਂਡ ਕੇਟਰਿੰਗ ਟੈਕਨਾਲੋਜੀ ਦੇ ਵਿਦਿਆਰਥੀਆਂ ਤੋਂ ਇਲਾਵਾ ਅਧਿਆਪਕਾਂ ਨੇ ਭਾਗ ਲਿਆ। ਰਾਸ਼ਟਰੀ ਸੈਰ ਸਪਾਟਾ ਡੇਅ ਬਾਰੇ ਦਸਦਿਆਂ ਵਿਭਾਗ ਦੇ ਇੰਚਾਰਜ ਪ੍ਰੋਫ਼ੈਸਰ ਡਾ. ਮਨਦੀਪ ਕੌਰ ਨੇ ਕਿਹਾ ਕਿ ਇਹ ਦਿਨ ਸੈਰ-ਸਪਾਟੇ ਦੇ ਮਹੱਤਵ ਅਤੇ ਇਸਦੇ ਸਮਾਜਿਕ, ਰਾਜਨੀਤਿਕ, ਵਿੱਤੀ ਅਤੇ ਸੱਭਿਆਚਾਰਕ ਮੁੱਲ ਬਾਰੇ ਵਿਸ਼ਵ ਭਾਈਚਾਰੇ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ। ਉੱਘੇ ਬੁਲਾਰੇ ਸ੍ਰੀ ਬਿਕਰਮਜੀਤ ਸਿੰਘ, ਡਾਇਰੈਕਟਰ, ਸਹਾਰਾ ਟਰੈਵਲਜ਼ ਅਤੇ ਸ੍ਰੀ ਹਰਮਨਜੀਤ ਸਿੰਘ, ਮੈਨੇਜਰ ਸਹਾਰਾ ਟਰੈਵਲਜ਼ ਨੇ ਇਸ ਮੌਕੇ ਵਿਸ਼ੇ ਬਾਰੇ ਵਿਸਥਾਰ ਵਿਚ ਮਹੱਤਵਪੂਰਨ ਜਾਣਕਾਰੀ ਅਤੇ ਵਿਚਾਰ ਸਾਂਝੇ ਕੀਤੇ।

ਇਸ ਮੌਕੇ ਲੈਕਚਰ ਵਿਚ ਹੋਟਲ, ਫਲਾਈਟ ਅਤੇ ਰੇਲ ਰਿਜ਼ਰਵੇਸ਼ਨ ਲਈ ਗਲੋਬਲ ਡਿਸਟ੍ਰੀਬਿਊਸ਼ਨ ਸਿਸਟਮਜ਼ – ਅਮੇਡੇਅਸ ਅਤੇ ਗੈਲੀਲੀਓ ਦੀ ਮਹੱਤਤਾ ਬਾਰੇ ਸਮਝਾਉਂਦਿਆਂ ਸਰਵਰ-ਹੋਸਟਡ ਵੈੱਬ ਸੇਵਾਵਾਂ ਜੋ ਯਾਤਰਾ ਉਤਪਾਦਾਂ ਦੀ ਬੁਕਿੰਗ ਵਿੱਚ ਸਹਾਇਤਾ ਪ੍ਰਦਾਨ ਕਰਦੀਆਂ ਹਨ, ਦੀ ਸੈਰ-ਸਪਾਟਾ ਉਦਯੋਗ ਵਿੱਚ ਵਪਾਰ ਦੇ ਨੁਕਤੇ ਤੋਂ ਵਿਸਥਾਰ ਸਾਂਝਾ ਕੀਤਾ ਗਿਆ। ਸੁਆਲ ਜੁਆਬ ਸੈਸ਼ਨ ਦੌਰਾਨ ਵਿਦਿਆਰਥੀਆਂ ਵੱਲੋਂ ਕਈ ਤਰ੍ਹਾਂ ਦੇ ਸੁਆਲ ਪੁੁੱਛੇ ਗਏ ਜਿਨ੍ਹਾਂ ਦਾ ਜੁਆਬ ਦਿੰਦਿਆਂ ਸੀਨੀਅਰ ਟ੍ਰੈਵਲ ਸਲਾਹਕਾਰ ਸ਼੍ਰੀ ਹਰਮਨਜੀਤ ਸਿੰਘ ਨੇ ਸੈਰ-ਸਪਾਟਾ ਉਦਯੋਗ ਵਿੱਚ  ਸਾਫਟਵੇਅਰਾਂ ਦੇ ਦਾਇਰੇ ਬਾਰੇ ਵੀ ਦੱਸਿਆ। ਸੌਫਟਵੇਅਰ ਵਿਸ਼ਵਵਿਆਪੀ ਡੇਟਾ, ਦਰਾਂ, ਵਸਤੂ ਸੂਚੀ, ਪੇਸ਼ਕਸ਼ਾਂ, ਏਅਰਲਾਈਨਾਂ ਦੀ ਉਪਲਬਧਤਾ, ਹੋਟਲ ਦੇ ਕਮਰੇ, ਕਾਰ ਕਿਰਾਏ, ਬੱਸ ਟਿਕਟਾਂ ਅਤੇ ਹੋਰ ਬਹੁਤ ਜਾਣਕਾਰੀ ਇਸ ਵਿਚ ਸ਼ਾਮਿਲ ਸੀ ਜੋ ਕਿ ਇਕ ਸੰਗਠਿਤ ਰੂਪ ਵਿਚ ਪੇਸ਼ ਕੀਤੀ ਗਈ ਸੀ।

- Advertisement -spot_img

More articles

- Advertisement -spot_img

Latest article