More

    ਰਾਸ਼ਟਰੀ ਖੇਡ ਦਿਵਸ ਤੇ ਬੇਰੁਜ਼ਗਾਰ ਡੀ. ਪੀ. ਈ. ਅਧਿਆਪਕਾਂ ਨੇ ਕਾਲੀਆਂ ਪੱਟੀਆਂ ਬੰਨ੍ਹ ਕੇ ਕੀਤਾ ਰੋਸ ਪ੍ਰਦਰਸ਼ਨ

    ਸੰਗਰੂਰ, 29 ਅਗਸਤ (ਰਛਪਾਲ ਸਿੰਘ) – ਅੱਜ ਕੌਮੀ ਖੇਡ ਦਿਵਸ ਮੌਕੇ ਬੇਰੁਜ਼ਗਾਰ ਡੀ. ਪੀ. ਈ. ਅਧਿਆਪਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਕਾਲੀਆਂ ਪੱਟੀਆਂ ਬੰਨ੍ਹ ਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਬੇਰੁਜ਼ਗਾਰ ਡੀ. ਪੀ. ਈ. ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਜਗਸੀਰ ਸਿੰਘ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਰੁਜ਼ਗਾਰ ਦੀ ਪ੍ਰਾਪਤੀ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ। ਉਹ ਫਰਵਰੀ 2020 ਤੋਂ ਮੰਤਰੀਆਂ ਅਤੇ ਵਿਧਾਇਕਾਂ ਨੂੰ ਮੰਗ ਪੱਤਰ ਕੇ ਮੰਗ ਕਰ ਰਹੇ ਹਨ ਕਿ 14 ਸਾਲਾਂ ਤੋਂ ਬਾਅਦ ਕੱਢੀਆਂ ਅਸਾਮੀਆਂ 873 ‘ਚ 1000 ਹੋਰ ਅਸਾਮੀਆਂ ਦਾ ਵਾਧਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ 3 ਜੁਲਾਈ ਨੂੰ ਉਨ੍ਹਾਂ ਨੇ ਸੰਗਰੂਰ ਵਿਖੇ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕਰਨਾ ਚਾਹਿਆ ਸੀ ਪਰ ਉਸ ਵੇਲੇ ਨਾਇਬ ਤਹਿਸੀਲਦਾਰ ਨੇ ਆ ਕੇ ਭਰੋਸਾ ਦਿੱਤਾ ਸੀ ਕਿ ਜਲਦ ਹੀ ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ ਕਰਾਈ ਜਾਵੇਗੀ ਪਰ ਹੁਣ ਜਦ ਵੀ ਉਹ ਨਾਇਬ ਤਹਿਸੀਲਦਾਰ ਨੂੰ ਮਿਲਦੇ ਹਨ ਤਾਂ ਉਹ ਉਲਟਾ ਉਨ੍ਹਾਂ ‘ਤੇ ਹੀ ਦੋਸ਼ ਲਾਉਂਦੇ ਹਨ ਕਿ ਤੁਹਾਡੇ ਇਕੱਠ ‘ਚ ਆਉਣ ਕਾਰਨ ਉਨ੍ਹਾਂ ਨੂੰ ਕੋਰੋਨਾ ਹੋ ਗਿਆ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img