Bulandh Awaaz

Headlines
ਸੁਰੱਖਿਆ ਜਾਣਕਾਰੀਆਂ ਲੀਕ ਕਰਨ ਦੇ ਇਲਜ਼ਾਮ ਹੇਠ ਭਾਰਤੀ ਫੌਜ ਕਰ ਰਹੀ ਹੈ ਤਿੰਨ ਜਵਾਨਾਂ ਦੀ ਪੁੱਛਗਿੱਛ ਬਰਤਾਨੀਆ ਦੀ ਸੰਸਦ ਵਿਚ ਕਿਸਾਨ ਸੰਘਰਸ਼ ਬਾਰੇ ਹੋਵੇਗੀ ਖਾਸ ਵਿਚਾਰ ਚਰਚਾ ਜਦੋਂ ਲਾਈਵ ਰੇਡੀਓ ਸ਼ੋਅ ‘ਚ ਵਿਅਕਤੀ ਨੇ PM ਮੋਦੀ ਦੀ ਮਾਂ ਨੂੰ ਬੋਲੇ ਅਪਸ਼ਬਦ ਸਰਕਾਰ ਨੇ ਬੀਮੇ ਨਾਲ ਸਬੰਧਿਤ ਨਿਯਮਾਂ ‘ਚ ਕੀਤੇ ਵੱਡੇ ਬਦਲਾਅ, ਪਾਲਿਸੀਧਾਰਕ ਜ਼ਰੂਰ ਪੜ੍ਹਨ ਇਹ ਖ਼ਬਰ ਮੋਦੀ ਸਰਕਾਰ ਕਰਕੇ ਭਾਰਤ ‘ਚ ਹੀ ਘਟੀ ਭਾਰਤੀਆਂ ਦੀ ਆਜ਼ਾਦੀ, ਅਮਰੀਕਾ ਨੇ ਘਟਾਈ ਰੇਟਿੰਗ ਭਾਰਤ ਨੂੰ ਲੈ ਕੇ ਅਮਰੀਕਾ ਦਾ ਵੱਡਾ ਦਾਅਵਾ, ਨਾਲ ਹੀ ਜੰਮੂ-ਕਸ਼ਮੀਰ ‘ਚ ਭਾਰਤ ਦੀਆਂ ਕੋਸ਼ਿਸ਼ਾਂ ਦੀ ਵੀ ਤਰੀਫ ਬੈਲ-ਗੱਡੀਆਂ ‘ਤੇ ਸਵਾਰ ਹੋਕੇ ਪੰਜਾਬ ਵਿਧਾਨ ਸਭਾ ਪਹੁੰਚੇ ਅਕਾਲੀ ਵਿਧਾਇਕ ਬਜਟ ਇਜਲਾਸ ਦਾ ਚੌਥਾ ਦਿਨ, ਸਦਨ ‘ਚ ਹੰਗਾਮੇ ਮਗਰੋਂ ਵਾਕਆਊਟ ਚੰਨ ‘ਤੇ ਜਾਣ ਦਾ ਸੁਫਨਾ ਜਲਦ ਹੋਵੇਗਾ ਪੂਰਾ, ਇਸ ਅਰਬਪਤੀ ਨੇ ਦਿੱਤਾ ਆਫਰ, ਪਹਿਲਾਂ ਬੁੱਕ ਕਰਵਾਉਣੀ ਪਵੇਗੀ ਟਿਕਟ ਪੰਜਾਬ ‘ਚ ਰਿਹਾਇਸ਼ੀ ਇਮਾਰਤਾਂ ‘ਤੇ ਮੋਬਾਈਲ ਟਾਵਰ ਲਾਉਣ ‘ਤੇ ਅੰਤ੍ਰਿਮ ਰੋਕ

ਰਾਮ ਮੰਦਰ ਫੰਡ ਦੇ ਨਾਂ ’ਤੇ ਸੰਘੀ ਲਾਣੇ ਵੱਲੋਂ ਮੱਧ ਪ੍ਰਦੇਸ਼ ਵਿੱਚ ਫਿਰਕੂ ਫਸਾਦ ਖੜ੍ਹਾ ਕਰਨ ਦੀਆਂ ਕਰਤੂਤਾਂ

2ਬੀਤੀ 7 ਜਨਵਰੀ ਨੂੰ “ਰਾਸ਼ਟਰੀ ਸਵੈਸੇਵਕ ਸੰਘ” ਦੀ ਦੇਸ਼ ਪੱਧਰੀ ਤਾਲਮੇਲ ਕਮੇਟੀ ਦੀ ਤਿੰਨ ਦਿਨਾਂ ਮੀਟਿੰਗ ਵਿੱਚ 1100 ਕਰੋੜ ਦੀ ਲਾਗਤ ਨਾਲ਼ ਬਣਾਏ ਜਾ ਰਹੇ ਰਾਮ ਮੰਦਰ ਲਈ ਫੰਡ ਜੁਟਾਉਣ ਵਾਸਤੇ ਤਕਰੀਬਨ 5 ਲੱਖ ਪਿੰਡਾਂ ਅਤੇ 10-12 ਕਰੋੜ ਪਰਿਵਾਰਾਂ ਤੱਕ ਪਹੁੰਚ ਕਰਨ ਦਾ ਫੈਸਲਾ ਲਿਆ ਗਿਆ। ਜਿਸ ਵਿੱਚ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਜੇ. ਪੀ. ਨੱਢਾ ਵੀ ਸ਼ਾਮਲ ਸੀ। ਇਸ ਮੁਹਿੰਮ ਵਿੱਚ ਮੋਹਰੀ ਭੂਮਿਕਾ ਵਿਸ਼ਵ ਹਿੰਦੂ ਪ੍ਰੀਸ਼ਦ ਨਿਭਾਏਗੀ ਅਤੇ 15 ਜਨਵਰੀ, 2021 ਤੋਂ 27 ਫ਼ਰਵਰੀ, 2021 ਤੱਕ ‘ਸਮਰਪਣ ਮੁਹਿੰਮ’ ਦੇ ਨਾਂ ਹੇਠ ਇਹ ਮੁਹਿੰਮ ਚਲਾਈ ਜਾਏਗੀ। ਹੋਰ ਤਾਂ ਹੋਰ 15 ਜਨਵਰੀ ਨੂੰ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮੈਂਬਰਾਂ ਵੱਲੋਂ ਇਸ ਦੀ ਸ਼ੁਰੂਆਤ ਵਾਲ਼ੇ ਦਿਨ ਰਾਸ਼ਟਰਪਤੀ, ਉਪਰਾਸ਼ਟਰਪਤੀ ਅਤੇ ਪ੍ਰਧਾਨਮੰਤਰੀ ਨੂੰ ਮਿਲ਼ਿਆ ਜਾਣਾ ਹੈ। ਜ਼ਾਹਰ ਹੈ ਕਿ ਇਸ ਮੁਹਿੰਮ ਰਾਹੀਂ ਵੀ ਵੱਡੇ ਪੱਧਰ ’ਤੇ ਘੱਟਗਗਿਣਤੀਆਂ ਖਾਸਕਰ ਮੁਸਲਮਾਨਾਂ ਨੂੰ ਨਿਸ਼ਾਨੇ ’ਤੇ ਲਿਆ ਜਾਵੇਗਾ। ‘ਸਮਰਪਣ’ ਤੋਂ ਇਹਨਾਂ ਦਾ ਅਰਥ ਹੀ ਇਹੋ ਹੈ ਕਿ ਮੁਸਲਮਾਨ ਅਬਾਦੀ ਨੂੰ ਹਿੰਦੂਤਵੀ ਟੋਲਿਆਂ ਮੂਹਰੇ ਸਮਰਪਣ ਕਰਨ ਲਈ ਮਜ਼ਬੂਰ ਕਰਨਾ। ਇਸ ਦੀ ਮਿਸਾਲ ਤਾਂ ਬੀਤੇ ਵਰ੍ਹੇ ਦੇ ਅਖੀਰ ਵਿੱਚ ਹੀ ਸੰਘੀ ਲਾਣੇ ਵੱਲੋਂ ਪੇਸ਼ ਕਰ ਦਿੱਤੀ ਗਈ।

“ਰਾਸ਼ਟਰੀ ਸਵੈਸੇਵਕ ਸੰਘ” ਵੱਲੋਂ ਅਯੋਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਲਈ ਪੂਰੇ ਦੇਸ਼ ਵਿੱਚੋਂ ਫੰਡ ਇਕੱਠਾ ਕਰਨ ਲਈ ਰੈਲੀਆਂ ਕੀਤੀਆਂ ਗਈਆਂ। ਇਸ ਦੀਆਂ ਹੇਠਲੀਆਂ ਜਥੇਬੰਦੀਆਂ ਵੱਲੋਂ ਇਸੇ ਤਹਿਤ 25 ਤੋਂ 28 ਦਸੰਬਰ ਦਰਮਿਆਨ ਚਲਾਏ ‘ਰਾਮ ਮੰਦਰ ਉਸਾਰੀ ਫੰਡ ਸੰਘਰਸ਼ ਮੁਹਿੰਮ’ ਵਿੱਚ ਮੱਧ ਪ੍ਰਦੇਸ਼ ਦੇ ਤਿੰਨ ਜ਼ਿਲ੍ਹੇ ਉੱਜੈਨ, ਇੰਦੌਰ ਅਤੇ ਮੰਦਸੌਰ ਫਿਰਕੂ ਝੜਪਾਂ ਹੋਈਆਂ। ਕੌਮੀ ਸਵੈਸੇਵਕ ਸੰਘ ਦਾ ਗੜ੍ਹ ਮੰਨੇ ਜਾਂਦੇ ਮਾਲਵਾ ਨਿਮਰ ਖੇਤਰ ਦੇ ਇਹਨਾਂ ਪਿੰਡਾਂ ਵਿੱਚ ਮੁਸਲਮਾਨਾਂ ਖਿਲਾਫ਼ ਜਾਣ ਬੁੱਝ ਕੇ ਭੜਕਾਊ ਨਾਹਰੇ ਲਾਉਂਦੇ ਹੋਏ ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ, ਭਾਰਤੀ ਜਨਤਾ ਯੁਵਾ ਮੋਰਚੇ ਦੇ ਕਾਰਕੁੰਨਾਂ ਵੱਲੋਂ ਮੁਸਲਿਮ ਪਰਿਵਾਰਾਂ ਨੂੰ ਦਹਿਸ਼ਤਜ਼ਦਾ ਕਰਨ ਅਤੇ ਉਕਸਾਉਣ ਦੀ ਕਾਰਵਾਈ ਕੀਤੀ ਗਈ। ਉੱਜੈਨ ਤੋਂ ਸ਼ੁਰੂ ਕਰਦਿਆਂ ਹੋਏ ਕਈ ਪਿੰਡਾਂ ਵਿੱਚ ਇਸ ਨੂੰ ਅੰਜਾਮ ਦਿੱਤਾ ਗਿਆ। ਉੱਜੈਨ ਵਿੱਚ 26 ਤਰੀਕ ਨੂੰ ਭਾਰਤੀ ਜਨਤਾ ਪਾਰਟੀ ਦੇ ਨੌਜਵਾਨ ਫ੍ਰੰਟ ਭਾਰਤੀ ਜਨਤਾ ਯੁਵਾ ਮੋਰਚੇ ਦੀ ਅਗਵਾਈ ਵਿੱਚ ਕੱਢੀ ਜਾ ਰਹੀ ਰੈਲੀ ਦੌਰਾਨ, ਮੁਸਲਿਮ ਬਹੁਗਿਣਤੀ ਵਾਲ਼ੇ ਬੇਗ਼ਮ ਬਾਗ ਇਲਾਕੇ ਵਿੱਚੋਂ ਲੰਘਦੇ ਹੋਏ ਇਹਨਾਂ ਦੇ ਕਾਰਕੁੰਨਾਂ ਵੱਲੋਂ ਫਿਰਕੂ ਨਾਹਰੇ ਲਾਏ ਗਏ। ਇਹਨਾਂ ਵੱਲੋਂ ਉੱਥੇ ਰਹਿੰਦੇ ਲੋਕਾਂ ਨੂੰ ਗਾਲ੍ਹਾਂ ਕੱਢ ਕੇ ਭੜਕਾਹਟ ਪੈਦਾ ਕਰਦੇ ਹੋਏ ਪੱਥਰਬਾਜੀ ਕੀਤੀ ਗਈ, ਜਿਸ ਵਿੱਚ ਕਈ ਲੋਕ ਜਖਮੀ ਹੋ ਗਏ। ਅਗਲੇ ਦਿਨ ਹੀ ਡੀ. ਸੀ. ਵੱਲੋਂ ਹੁਕਮ ਜਾਰੀ ਕਰ ਕੇ ਬੇਗ਼ਮ ਬਾਗ ਇਲਾਕੇ ਦੇ ਅਬਦੁਲ ਰਸ਼ੀਦ ਉੱਤੇ ਝੂਠੇ ਇਲਜ਼ਾਮ ਲਾਏ ਗਏ, ਉਸ ਦੇ ਦੋ ਮੰਜ਼ਲਾ ਘਰ ਨੂੰ ਇਹ ਕਹਿ ਕੇ ਢਾਹ ਦਿੱਤਾ ਗਿਆ ਕਿ ਉਸ ਦੇ ਪਰਿਵਾਰ ਵਾਲ਼ਿਆਂ ਨੇ ਝੜਪ ਦੌਰਾਨ ਪੱਥਰਬਾਜੀ ਕੀਤੀ। ਉੱਜੈਨ ਦਾ ਮਾਮਲਾ ਹਾਲੇ ਠੰਢਾ ਨਹੀਂ ਸੀ ਪਿਆ ਕਿ ਸੰਘੀ ਲਾਣੇ ਵੱਲੋਂ ਇੰਦੌਰ ਦੇ ਚੰਦਨ ਖੇੜੀ ਇਲਾਕੇ ਵਿੱਚ ਇੱਕ ਮਸਜ਼ਿਦ ਉੱਤੇ ਚੜ੍ਹ ਕੇ ਉਸ ਦੀ ਭੰਨ ਤੋੜ ਕੀਤੀ ਗਈ, ਜਿਸ ਦੇ ਸਿੱਟੇ ਵਜੋਂ ਉੱਥੇ ਦੋਵੇਂ ਪਾਸੀਂ ਪੱਥਰਬਾਜੀ ਸ਼ੁਰੂ ਹੋ ਗਈ। ਉੱਥੇ ਖੜ੍ਹੀ ਪੁਲਸ ਦੀ ਗੱਡੀ ਨੂੰ ਵਰਤ ਕੇ ਹੀ ਸੰਘੀ ਗੁੰਡੇ ਮਸਜ਼ਿਦ ਉੱਤੇ ਚੜ੍ਹੇ ਪਰ ਪੁਲਸ ਨੇ ਰੋਕਿਆ ਤੱਕ ਨਹੀਂ। ਪੀੜਤ ਲੋਕਾਂ ਦਾ ਹਾਲ਼ ਤਾਂ ਕੀ ਜਾਨਣਾ ਸੀ ਉਲਟਾ ਘਟਨਾ ਤੋਂ ਅਗਲੇ ਦਿਨ ਪ੍ਰਸ਼ਾਸਨ ਵੱਲੋਂ ਝੜਪ ਵਾਲ਼ੇ ਇਲਾਕੇ ਵਿੱਚ ਜਾ ਕੇ ਮੁਸਲਿਮ ਪਰਿਵਾਰਾਂ ਦੇ ਕਰੀਬ ਡੇਢ ਦਰਜਨ ਘਰਾਂ ਨੂੰ ਗੈਰ-ਕਨੂੰਨੀ ਤਰੀਕੇ ਨਾਲ਼ ਕੀਤੀ ਉਸਾਰੀ ਅਤੇ ਸੜਕ ਚੌੜੀ ਕਰਨ ਦਾ ਬਹਾਨਾ ਬਣਾ ਕੇ ਢਾਅ ਦਿੱਤਾ ਗਿਆ ਅਤੇ ਸੰਘੀ ਗੁੰਡਿਆਂ ਨੂੰ ਫੜਨ ਦੀ ਬਜਾਏ ਪਿੰਡ ਦੇ 27 ਲੋਕਾਂ ਨੂੰ ਗਿ੍ਰਫਤਾਰ ਕਰ ਲਿਆ ਗਿਆ। ਜਿਹਨਾਂ ਵਿੱਚੋਂ 18 ਨੂੰ ਤਾਂ ਕੌਮੀ ਸੁਰੱਖਿਆ ਐਕਟ ਤਹਿਤ ਗਿ੍ਰਫਤਾਰ ਕੀਤਾ ਗਿਆ ਹੈ। ਇਹਨਾਂ ਦੇ ਇਸ ਕਾਰੇ ਨੇ ਦਰਸ਼ਨ ਸਿੰਘ ਅਵਾਰਾ ਦੀ ਕਵਿਤਾ ਨੂੰ ਸਾਰਥਕ ਕਰਤਾ ਅਖੇ “ਆਪੇ ਤੂੰ ਫਸਾਦੀ, ਆਪੇ ਤੂੰ ਲੜਾਕਾ। ਇਲਜ਼ਾਮ ਮੇਰੇ ਸਿਰ? ਬੱਲੇ ਓ ਚਲਾਕਾ।” ਇਸੇ ਦਿਨ ਹੀ ਉੱਜੈਨ ਅਤੇ ਇੰਦੋਰ ਦੇ ਨਾਲ਼ ਲੱਗਦੇ ਜਿਲ੍ਹੇ ਧਰ ਵਿੱਚ ਵੀ ਫਸਾਦ ਹੋਏ। ਓਥੋਂ ਦੇ ਇੱਕ ਨੁਮਾਇੰਦੇ ਵੱਲੋਂ ਦੱਸਿਆ ਗਿਆ ਕਿ ਕਿਵੇਂ ਹੱਥ ਵਿੱਚ ਡੰਡੇ ਅਤੇ ਤੇਜ ਧਾਰ ਹਥਿਆਰ ਫੜੀ ਰਾਮ ਮੰਦਰ ਦੇ ਨਾਂ ਉੱਤੇ ਫੰਡ ਇਕੱਠਾ ਕਰਨ ਦੇ ਨਾਂ ’ਤੇ ਮੋਟਰਸਾਇਕਲਾਂ ’ਤੇ ਗੇੜੇ ਮਾਰਦੇ ਸੰਘੀ ਟੋਲਿਆਂ ਵੱਲੋਂ ਮੁਸਲਮਾਨਾਂ ਖਿਲਾਫ਼ ਭੜਕਾਊ ਨਾਹਰੇ ਲਾਉਂਦੇ ਅਤੇ ਲੋਕਾਂ ਖਿਲਾਫ਼ ਭੱਦੀਆਂ ਗਾਲ੍ਹਾਂ ਦਾ ਇਸਤੇਮਾਲ ਕਰਦੇ ਹੋਏ ਇਲਾਕੇ ਵਿੱਚ ਹਿੰਸਾ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ। ਇਹਨਾਂ ਸੰਘੀ ਟੋਲਿਆਂ ਦਾ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪੁਲਸ ਨੇ ਮੂਕ ਦਰਸ਼ਕ ਬਣਕੇ ਪੂਰਾ ਸਾਥ ਨਿਭਾਇਆ।

ਸਪਸ਼ਟ ਨਜ਼ਰ ਆਉਂਦਾ ਹੈ ਕਿ ਘੱਟਗਿਣਤੀ ਮੁਸਲਮਾਨਾਂ ਨੂੰ ਨਿਸ਼ਾਨਾ ਬਨਾਉਣ ਦੀ ਇਸ ਕਾਰਵਾਈ ਵਿੱਚ ਸੰਘੀ ਲਾਣੇ ਦੀ ਪੁਲਸ-ਪ੍ਰਸ਼ਾਸਨ ਵੱਲੋਂ ਪੂਰੀ ਮਦਦ ਕੀਤੀ ਗਈ ਹੈ। ਇੱਕ ਪਾਸੇ ਲੋਕਾਂ ਨੂੰ ਕਰੋਨਾ ਦਾ ਬਹਾਨਾ ਬਣਾ ਕੇ ਆਪਣੇ ਹੱਕਾਂ ਲਈ ਵੀ ਇਕੱਠੇ ਹੋਣ ਤੋਂ ਰੋਕਿਆ ਜਾ ਰਿਹਾ ਹੈ ਅਤੇ ਦੂਜੇ ਪਾਸੇ ਅਜਿਹੀਆਂ ਸੱਜ- ਪਿਛਾਖੜੀ, ਫਿਰਕੂ ਤਾਕਤਾਂ ਸ਼ਰੇ੍ਹਆਮ ਖੁੱਲ੍ਹੀ ਦਹਿਸ਼ਤ ਫ਼ੈਲਾਅ ਰਹੀਆਂ ਹਨ। ਇੱਕ ਪਾਸੇ ਪ੍ਰਧਾਨ ਮੰਤਰੀ ਕੋਲ਼ ਪਿਛਲੇ ਕਈ ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਲੋਕਾਂ ਨੂੰ ਮਿਲ਼ਣ ਦਾ ਕੋਈ ਵਿਹਲ ਨਹੀਂ, ਆਪਣੇ ਹੱਕਾਂ ਲਈ ਸ਼ਾਂਤੀਪੂਰਨ ਸੰਘਰਸ਼ ਕਰ ਰਹੇ ਲੋਕਾਂ ਨੂੰ ਹਕੂਮਤ ਵੱਲੋਂ ਦਹਿਸ਼ਤਗਰਦ ਐਲਾਨਿਆ ਜਾ ਰਿਹਾ ਹੈ, ਦੂਜੇ ਪਾਸੇ ਵਿਸ਼ਵ ਹਿੰਦੂ ਪ੍ਰੀਸ਼ਦ ਵਰਗੀਆਂ ਜਥੇਬੰਦੀਆਂ, ਜੋ ਸ਼ਰੇ੍ਹਆਮ ਦਹਿਸ਼ਤ ਫ਼ੈਲਾ ਰਹੀਆਂ ਹਨ ਨੂੰ ਨਾ ਸਿਰਫ ਪੁਲਸ ਪ੍ਰਸ਼ਾਸਨ ਵੱਲੋਂ ਮਦਦ ਮਿਲ਼ ਰਹੀ ਹੈ, ਸਗੋਂ ਇਸ 15 ਜਨਵਰੀ ਨੂੰ ਪ੍ਰਧਾਨ ਮੰਤਰੀ ਵੱਲੋਂ ਖੁਦ ਵਿਸ਼ਵ ਹਿੰਦੂ ਪ੍ਰੀਸ਼ਦ ਵੱਲੋਂ ਸ਼ੁਰੂ ਕੀਤੇ ਜਾ ਰਹੀ ‘ਸਮਰਪਣ ਮੁਹਿੰਮ’ ਨੂੰ ਹਰੀ ਝੰਡੀ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਉਸ ਲਈ ਇਸ ਕੋਲ਼ ਵਾਧੂ ਵਿਹਲ ਹੈ। ਦਰਅਸਲ ਜਦ ਪ੍ਰਧਾਨ ਮੰਤਰੀ ਹੀ ਤਨ, ਮਨ ਅਤੇ ਧਨ ਤੋਂ ਰਾਸ਼ਟਰੀ ਸਵੈਸੇਵਕ ਸੰਘ ਪ੍ਰਤੀ ਸਮਰਪਤ ਹੋਵੇ ਤਾਂ ‘ਸਮਰਪਣ ਮੁਹਿੰਮ’ ਦਾ ਵਿਰੋਧ ਕਰਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ।

‘ਸਮਰਪਣ ਮੁਹਿੰਮ’ ਤਹਿਤ ਹਿੰਦੂ ਧਰਮ ਪ੍ਰਤੀ ਲੋਕਾਂ ਦੇ ‘ਸਮਰਪਣ’ ਅਤੇ ਰਾਮ ਮੰਦਰ ਬਨਾਉਣ ਵਿੱਚ ਉਹਨਾਂ ਦੀ ਸ਼ਮੂਲੀਅਤ ਤਾਂ ਸਿਰਫ ਇੱਕ ਬਹਾਨਾ ਹੈ, ਅਸਲ ਵਿੱਚ ਤਾਂ ਰਾਸ਼ਟਰੀ ਸਵੈਸੇਵਕ ਸੰਘ ਅਤੇ ਇਸ ਦੀਆਂ ਜਥੇਬੰਦੀਆਂ ਵੱਲੋਂ, ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾ ਕੇ, ‘ਸਮਰਪਣ’ ਅਤੇ ‘ਸ਼ਮੂਲੀਅਤ’ ਦੇ ਪਰਦੇ ਹੇਠ ਹਿੰਦੂ ਰਾਸ਼ਟਰ ਦੇ ਏਜੰਡੇ ਤਹਿਤ ਹਿੰਦੂਤਵੀ ਵਿਚਾਰਧਾਰਾ ਪ੍ਰਤੀ ਲੋਕਾਂ ਦੇ ‘ਸਮਰਪਣ’ ਅਤੇ ਇਹਨਾਂ ਦੇ ਫਾਸੀਵਾਦੀ ਮਨਸੂਬਿਆਂ ਨੂੰ ਪੂਰਿਆਂ ਕਰਨ ਵਿੱਚ ਲੋਕਾਂ ਦੀ ‘ਸ਼ਮੂਲੀਅਤ’ ਨੂੰ ਯਕੀਨੀ ਬਨਾਉਣਾ ਇਹਨਾਂ ਦਾ ਅਸਲ ਮਕਸਦ ਹੈ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸੰਯੁਕਤ ਜਨਰਲ ਸਕੱਤਰ ਸੁਰਿੰਦਰ ਜੈਨ ਨੇ ਖ਼ੁਦ ਕਿਹਾ ਹੈ ਕਿ ਉਨ੍ਹਾਂ ਦੀ ਸੰਸਥਾ ਦੇਸ਼ ਭਰ ਵਿੱਚ 40 ਲੱਖ ਵਲੰਟੀਅਰ ਤੈਨਾਤ ਕਰੇਗੀ, ਜਿਹਨਾਂ ਵੱਲੋਂ ਫੰਡ ਇਕੱਠਾ ਕਰਨ ਦੀ ਕਵਾਇਦ ਵਜੋਂ “5.23 ਲੱਖ ਪਿੰਡਾਂ ਵਿੱਚ ਰਹਿੰਦੇ 65 ਕਰੋੜ ਹਿੰਦੂਆਂ” ਨਾਲ਼ ਸੰਪਰਕ ਕੀਤਾ ਜਾਏਗਾ। ਇਹ ਗੰਭੀਰ ਸੰਕੇਤ ਹਨ ਕਿ ਆਉਣ ਵਾਲ਼ੇ ਸਮੇਂ ਵਿੱਚ ਇਹ ਸੰਘੀ ਲਾਣਾ ਆਪਣੇ ਫਿਰਕੂ ਮਨਸੂਬਿਆਂ ਨੂੰ ਪੂਰੇ ਕਰਨ ਲਈ ਕੋਸ਼ਿਸ਼ਾਂ ਨੂੰ ਹੋਰ ਜਰਬਾਂ ਦੇਣ ਜਾ ਰਿਹਾ ਹੈ। ਇਸ ਲਈ ਅੱਜ ਲੋੜ ਹੈ ਉਹਨਾਂ ਜੁਝਾਰੂ, ਇਨਸਾਫਪਸੰਦ ਅਤੇ ਜ਼ਿੰਦਾਦਿਲ ਨੌਜਵਾਨਾਂ ਦੀ ਜੋ ਇਹਨਾਂ ਫਿਰਕੂ, ਹਿੰਦੂਤਵੀ ਤਾਕਤਾਂ ਦੀ ਵੰਗਾਰ ਨੂੰ ਕਬੂਲਦੇ ਹੋਏ, ਇਹਨਾਂ ਨੂੰ ਇਤਿਹਾਸ ਦੇ ਕੂੜੇਦਾਨ ਵਿੱਚ ਸੁੱਟਣਗੇ। ਇਸ ਲਈ ਦਰਸ਼ਨ ਸਿੰਘ ਅਵਾਰਾ ਦੀਆਂ ਹੀ ਕੁਝ ਸਤਰਾਂ ਨਾਲ਼ ਆਪਣੀ ਗੱਲ ਖਤਮ ਕਰਦੇ ਹਾਂ

ਲੋੜ ਹੈ ਉਹਨਾਂ ਮੱਥਿਆਂ ਦੀ, ਜਿਹੜੇ ਹੈਂਕੜ ਅੱਗੇ ਝੁਕੇ ਨਾ ਹੋਵਣ।ਲੋੜ ਹੈ ਉਹਨਾਂ ਪੈਰਾਂ ਦੀ, ਅੱਧਵਾਟੇ ਜਿਹੜੇ ਰੁਕੇ ਨਾ ਹੋਵਣ।ਲੋੜ ਹੈ ਐਸੇ ਖ਼ੂਨ ਦੀ ਜਿਹੜਾ ਨਾੜਾਂ ਵਿੱਚ ਨਾ ਜੰਮਿਆ ਹੋਵੇ।ਲੋੜ ਹੈ ਓਸ ਤੂਫਾਨ ਦੀ, ਜਿਹੜਾ ਪਰਬਤ ਵੇਖ ਨਾ ਥੰਮਿਆ ਹੋਵੇ।

bulandhadmin

Read Previous

ਆਈਫੋਨ ਨਿਰਮਾਤਾ ਵਿਸਟ੍ਰੋਨ ਕੰਪਨੀ ਦੇ ਮਜ਼ਦੂਰਾਂ ਦਾ ਲੁੱਟ-ਖਸੁੱਟ ਖਿਲਾਫ ਫੁੱਟਿਆ ਰੋਹ

Read Next

ਅਾਪਣੀ ਪੋਤਰੀ ਅਤੇ ਕਿਸਾਨ ਸੰਘਰਸ਼ ਦੇ ਨਾਮ ਤੇ ਪੈਟਰੋਲ ਪੰਪ ਦਾ ਨਾਂ ਰੱਖ ਕੇ ਖੁਸ਼ੀ ਵਿੱਚ ਫੁੱਲਿਆ ਨਹੀਂ ਸਮਾਉਂਦਾ ਖੁਦ ਮੈਂ

Leave a Reply

Your email address will not be published. Required fields are marked *

This site uses Akismet to reduce spam. Learn how your comment data is processed.

t="945098162234950" />
error: Content is protected !!