ਜੈਪੁਰ, 3 ਸਤੰਬਰ – ਰਾਜਸਥਾਨ ਸਰਕਾਰ ਨੇ ਹਰ ਮਹੀਨੇ ਮੁੱਖ ਮੰਤਰੀ, ਰਾਜ ਮੰਤਰੀਆਂ, ਵਿਧਾਇਕਾਂ, ਸਾਰੇ ਅਧਿਕਾਰੀਆਂ ਅਤੇ ਹੋਰ ਸਰਕਾਰੀ ਕਰਮਚਾਰੀਆਂ ਦੀ ਤਨਖਾਹ ਵਿੱਚ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਬੁੱਧਵਾਰ ਨੂੰ ਇੱਥੇ ਹੋਈ ਮੰਤਰੀ ਮੰਡਲ ਦੀ ਬੈਠਕ ਵਿੱਚ ਲਿਆ ਗਿਆ। ਇਸ ਅਨੁਸਾਰ ਹਰ ਮਹੀਨੇ ਮੁੱਖ ਮੰਤਰੀ, ਕੈਬਨਿਟ ਮੰਤਰੀਆਂ ਅਤੇ ਰਾਜ ਮੰਤਰੀਆਂ ਦੀ ਸੱਤ ਦਿਨਾਂ ਦੀ ਤਨਖਾਹ ਕਟੌਤੀ ਕੀਤੀ ਜਾਏਗੀ। ਇਹ ਪੈਸਾ ਮੁੱਖ ਮੰਤਰੀ ਸਹਾਇਤਾ ਫੰਡ (ਕੋਵਿਡ ਸਹਾਇਤਾ) ਵਿੱਚ ਜਮ੍ਹਾਂ ਕੀਤਾ ਜਾਵੇਗਾ। ਇਹ ਕਟੌਤੀ ਸਤੰਬਰ 2020 ਤੋਂ ਕੀਤੀ ਜਾਏਗੀ। ਇਹ ਫੈਸਲਾ ਰਾਜਸਥਾਨ ਹਾਈ ਕੋਰਟ ਅਤੇ ਅਧੀਨ ਅਦਾਲਤਾਂ, ਮੈਡੀਕਲ ਅਤੇ ਸਿਹਤ ਸੇਵਾਵਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ, ਪੁਲੀਸ ਕਾਂਸਟੇਬਲਾਂ ਅਤੇ ਰਾਜ ਸਰਕਾਰ ਦੇ ਸਾਰੇ ਕਰਮਚਾਰੀਆਂ ’ਤੇ ਲਾਗੂ ਨਹੀਂ ਹੋਵੇਗਾ।
ਰਾਜਸਥਾਨ ਸਰਕਾਰ ਨੇ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਕਟੌਤੀ ਕਰਨ ਦਾ ਲਿਆ ਫ਼ੈਸਲਾ
