ਰਾਜਸਥਾਨ ‘ਚ ਡਿੱਗੀ ਅਸਮਾਨੀ ਬਿਜਲੀ ਨਾਲ ਮਰਨ ਵਾਲੇ ਵਿਅਕਤੀਆਂ ‘ਚ ਅੰਮ੍ਰਿਤਸਰ ਦੇ ਭਰਾ-ਭੈਣ ਵੀ ਸ਼ਾਮਿਲ

380

ਅੰਮ੍ਰਿਤਸਰ 13 ਜੁਲਾਈ (ਗਗਨ) – ਅੰਮ੍ਰਿਤਸਰ ਜ਼ਿਲ੍ਹੇ ਦੇ ਛੇਹਰਟਾ ਦੇ ਰਹਿਣ ਵਾਲੇ ਭਰਾ-ਭੈਣ ਜੋਕਿ ਜੈਪੁਰ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਏ ਸਨ, ਅਸਮਾਨੀ ਬਿਜਲੀ ਦੀ ਲਪੇਟ ਵਿੱਚ ਆ ਗਏ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਭੱਲਾ ਕਾਲੋਨੀ ਦੇ ਰਹਿਣ ਵਾਲੇ ਅਮਿਤ ਸ਼ਰਮਾ (29) ਅਤੇ ਭੈਣ ਸ਼ਿਵਾਨੀ ਸ਼ਰਮਾ (24) 8 ਜੁਲਾਈ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਜੈਪੁਰ ਗਏ ਹੋਏ ਸਨ ਅਤੇ 13 ਜੁਲਾਈ ਨੂੰ ਵਾਪਸ ਅੰਮ੍ਰਿਤਸਰ ਪਰਤਨਾ ਸੀ। ਉਹ ਦੋਵੇਂ ਜੈਪੁਰ ਦੇ ਆਮੇਰ ਮਹਿਲ ਦਾ ਵਾਚ ਟਾਵਰ ਦੇਖਣ ਗਏ ਹੋਏ ਸਨ। ਭੈਣ ਸ਼ਿਵਾਨੀ ਸ਼ਰਮਾ ਵਾਚ ਟਾਵਰ ‘ਤੇ ਸੈਲਫੀ ਲੈਣ ਗਈ ਸੀ ਕਿ ਅਚਾਨਕ ਅਸਮਾਨੀ ਬਿਜਲੀ ਡਿੱਗਣ ਨਾਲ ਉਹ ਜ਼ਖਮੀ ਹੋ ਗਈ।

Italian Trulli

ਜਦੋਂ ਅਮਿਤ ਸ਼ਿਵਾਨੀ ਨੂੰ ਵੇਕਣ ਲਈ ਉਪਰ ਚੜ੍ਹਿਆ ਤਾਂ ਫਿਰ ਬਿਜਲੀ ਡਿੱਗਣ ਨਾਲ ਉਸ ਦੀ ਵੀ ਮੌਤ ਹੋ ਗਈ। ਅਮਿਤ ਦੇ ਭਰਾ ਵਿਸ਼ਾਲ ਨੇ ਦੱਸਿਆ ਕਿ ਇਸ ਹਾਦਸੇ ਤੋਂ ਪਹਿਲਾਂ ਅਮਿਤ ਨੇ ਆਪਣੇ ਭਰਾ ਨੂੰ ਫੋਨ ਕਰਕੇ ਸਾਰਾ ਹਾਲ ਦੱਸਿਆ ਸੀ ਪਰ ਉਸ ਤੋਂ ਬਾਅਦ ਅਮਿਤ ਨਾਲ ਦੁਬਾਰਾ ਸੰਪਰਕ ਨਹੀਂ ਹੋ ਸਕਿਆ। ਬਾਅਦ ਉਨ੍ਹਾਂ ਨੂੰ ਦੋਵਾਂ ਦੀ ਮੌਤ ਬਾਰੇ ਪਤਾ ਲੱਗਾ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

ਦੱਸਣਯੋਗ ਹੈ ਕਿ ਜੈਪੁਰ ਵਿੱਚ ਦੋ ਦਿਨ ਪਹਿਲਾਂ ਇਹ ਹਾਦਸਾ ਵਾਪਰਿਆ, ਜਿਥੇ ਆਮੇਰ ਪੈਲੇਸ ਦੇ ਵਾਚ ਟਾਵਰ ‘ਤੇ ਆਸਮਾਨੀ ਬਿਜਲੀ ਡਿੱਗਣ ਨਾਲ 16 ਵਿਅਕਤੀਆਂ ਦੀ ਮੌਤ ਹੋ ਗਈ ਅਤੇ 28 ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ।