More

  ਰਾਜਸਥਾਨ ‘ਚ ਅਸਮਾਨੀ ਬਿਜਲੀ ਡਿੱਗਣ ਨਾਲ ਕਈ ਲੋਕਾਂ ਦੀ ਹੋਈ ਮੌਤ

  ਮਰਨ ਵਾਲਿਆਂ ਦੇ ਪਰਵਾਰਾਂ ਨੂੰ ਪੰਜ ਪੰਜ ਲੱਖ ਰੁਪਏ ਦੀ ਮਦਦ ਦੇਣ ਦਾ ਐਲਾਨ

  ਜੈਪੁਰ, 12 ਜੁਲਾਈ (ਬੁਲੰਦ ਆਵਾਜ ਬਿਊਰੋ) – ਜੈਪੁਰ ਵਿਚ ਤੇਜ਼ ਮੀਂਹ ਦੇ ਵਿਚ ਆਮੇਰ ਮਹਿਲ ਵਿਚ ਬਣੇ ਵਾਚ ਟਾਵਰ ’ਤੇ ਅਸਮਾਨੀ ਬਿਜਲੀ ਡਿੱਗ ਗਈ। ਇੱਥੇ ਘੁੰਮ ਰਹੇ 35 ਤੋਂ ਜ਼ਿਆਦਾ ਟੂਰਿਸਟ ਇਸ ਦੀ ਲਪੇਟ ਵਿਚ ਆ ਗਏ। ਐਡੀਸ਼ਨਲ ਪੁਲਿਸ ਕਮਿਸ਼ਨਰ ਰਾਹੁਲ ਪ੍ਰਕਾਸ਼ ਨੇ ਸੋਮਵਾਰ ਸਵੇਰੇ 11 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ। ਹਾਲਾਂਕਿ ਇਸ ਤੋਂ ਪਹਿਲਾਂ ਪੁਲਿਸ ਕਮਿਸ਼ਨਰ ਆਨੰਦ ਸ੍ਰੀਵਾਸਤਵ ਨੇ ਦੱਸਿਆ ਸੀ ਕਿ ਆਮੇਰ ਕਿਲੇ ਅਤੇ ਉਸ ਦੇ ਆਲੇ ਦੁਆਲੇ ਵਾਲੇ ਇਲਾਕੇ ਵਿਚ ਬਿਜਲੀ ਡਿੱਗਣ ਨਾਲ 16 ਲੋਕਾਂ ਦੀ ਮੌਤ ਹੋਈ।
  ਘਟਨਾ ਵਿਚ ਕਈ ਲੋਕ ਪਹਾੜੀ ਤੋਂ ਥੱਲੇ ਝਾੜੀਆਂ ਵਿਚ ਡਿੱਗ ਗਏ। ਜ਼ਖਮੀਆਂ ਵਿਚ ਅਜੇ ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਫਿਲਹਾਲ ਰੈਸਕਿਊ ਅਪਰੇਸ਼ਨ ਚਲ ਰਿਹਾ ਹੈ। ਮਾਮਲੇ ਦੀ ਖਬਰ ਲਗਦੇ ਹੀ ਪੁਲਿਸ ਅਤੇ ਐਸਡੀਆਰਐਫ ਦੀ ਟੀਮ ਰੈਸਕਿਊ ਅਪਰੇਸ਼ਨ ਲਈ ਪਹੁੰਚ ਗਈ। ਸੂਬੇ ਵਿਚ ਕਈ ਜਗ੍ਹਾ ਬਿਜਲੀ ਡਿੱਗਣ ਦੀ ਘਟਨਾਵਾਂ ਹੋਈਆਂ ਹਨ।

  ਇਨ੍ਹਾਂ ਵਿਚ 12 ਲੋਕਾਂ ਦੀ ਜਾਨ ਚਲੀ ਗਈ। ਮੌਸਮ ਵਿਚ ਆਏ ਬਦਲਾਅ ਕਾਰਨ ਕਾਫੀ ਲੋਕ ਆਮੇਰ ਦੀ ਪਹਾੜੀਆਂ ’ਤੇ ਘੁੰਮਣ ਗਏ ਸੀ। ਇੱਥੇ ਫੋਟੋਗਰਾਫੀ ਅਤੇ ਸੈਲਫੀ ਦਾ ਸਿਲਸਿਲਾ ਚਲ ਰਿਹਾ ਸੀ ਕਿ ਅਚਾਨਕ ਬਿਜਲੀ ਡਿੱਗ ਗਈ। ਇਸ ਨਲ ਉਥੇ ਖੜ੍ਹੇ ਲੋਕ ਝੁਲਸ ਗਏ। ਇਨ੍ਹਾਂ ਵਿਚ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਰੈਸਕਿਊ ਟੀਮ ਨੇ 35 ਤੋਂ ਜ਼ਿਆਦਾ ਲੋਕਾਂ ਨੂੰ ਥੱਲੇ ਉਤਾਰਿਆ। । ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਹਾਦਸੇ ਵਿਚ ਮਰਨ ਵਾਲਿਆਂ ਦੇ ਪਰਵਾਰਾਂ ਨੂੰ ਪੰਜ ਪੰਜ ਲੱਖ ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ। ਉਨ੍ਹਾਂ ਨੇ ਜ਼ਖ਼ਮੀਆਂ ਨੂੰ ਵੀ ਆਰਥਿਕ ਮਦਦ ਦੇਣ ਦੀ ਗੱਲ ਕਹੀ। ਰੈਸਕਿਊ ਦੇ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਜਿਸ ਸਮੇਂ ਬਿਜਲੀ ਡਿੱਗੀ, ਉਸ ਦੇ ਝਟਕੇ ਨਾਲ ਵਾਚ ਟਾਵਰ ਤੋਂ ਕਈ ਲੋਕ ਪਹਾੜੀਆਂ ਤੋਂ ਥੱਲੇ ਝਾੜੀਆਂ ਵਿਚ ਵੀ ਡਿੱਗ ਗਏ। ਉਨ੍ਹਾਂ ਦੇ ਬਚਣ ਦੀ ਉਮੀਦ ਬੇਹੱਦ ਘੱਟ ਦੱਸੀ ਜਾ ਰਹੀ ਹੈ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img