30 C
Amritsar
Sunday, June 4, 2023

ਰਾਏਕੋਟ ਦੇ ਤਹਿਸੀਲ ਕੰਪਲੈਕਸ ਅਤੇ ਸਰਕਾਰੀ ਹਸਪਤਾਲ ਦੀ ਟੈਂਕੀ ‘ਤੇ ਝੁੱਲਿਆ ਕੇਸਰੀ ਝੰਡਾ

Must read

ਰਾਏਕੋਟ 4 ਸਤੰਬਰ : ਰਾਏਕੋਟ ਵਿਖੇ ਤਹਿਸੀਲ ਕੰਪਲੈਕਸ ਅਤੇ ਸਰਕਾਰੀ ਹਸਪਤਾਲ ਵਿਚ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਕੇਸਰੀ ਝੰਡਾ ਲਹਿਰਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੀ ਜਾਣਕਾਰੀ ਲੋਕਾਂ ਨੂੰ ਸਵੇਰੇ 9 ਵਜੇ ਦੇ ਕਰੀਬ ਉਸ ਸਮੇਂ ਮਿਲੀ, ਜਦੋਂ ਟਾਈਪਿਸਟ ਯੂਨੀਅਨ ਤਹਿਸੀਲ ਰਾਏਕੋਟ ਦੇ ਪ੍ਰਧਾਨ ਭੁਪਿੰਦਰ ਸਿੰਘ ਗੋਬਿੰਦਗੜ ਤਹਿਸੀਲ ਕੰਪਲੈਕਸ ਵਿਚ ਆਪਣੀ ਦੁਕਾਨ ‘ਤੇ ਆਏ, ਉਨਾਂ ਦੇਖਿਆ ਕਿ ਤਹਿਸੀਲ ਕੰਪਲੈਕਸ ਦੇ ਗੇਟ ‘ਤੇ ਸੀਟੂ ਵੱਲੋਂ 1 ਮਈ ਨੂੰ ਲਹਿਰਾਇਆ ਗਿਆ ਝੰਡਾ ਕਿਸੇ ਨਾ ਪਾੜ ਕੇ ਉਤਾਰ ਦਿੱਤਾ ਅਤੇ ਉਸ ਜਗਾ ਕੇਸਰੀ ਝੰਡਾ ਲਹਿਰਾ ਦਿੱਤਾ ਹੈ, ਉਥੇ ਹੀ ਸਰਕਾਰੀ ਹਸਪਤਾਲ ਦੀ ਬਿਲਡਿੰਗ ਦੇ ਉਪਰ ਲੱਗੀ ਪਾਣੀ ਵਾਲੀ ਟੈਂਕੀ ‘ਤੇ ਵੀ ਇਹ ਕੇਸਰੀ ਝੰਡਾ ਲਹਿਰਾਇਆ ਗਿਆ ਸੀ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਅਤੇ ਇਸ ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਥਾਣਾ ਸਿਟੀ ਰਾਏਕੋਟ ਦੇ ਐੱਸਐੱਚਓ ਹੀਰਾ ਸਿੰਘ ਸੰਧੂ ਅਤੇ ਐੱਸਆਈ ਲਖਵੀਰ ਸਿੰਘ ਦੀ ਅਗਵਾਈ ਵਿਚ ਆਈ ਪੁਲਿਸ ਪਾਰਟੀ ਨੇ ਝੰਡੇ ਨੂੰ ਉਤਾਰ ਕੇ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਚੈੱਕ ਕਰਕੇ ਉਕਤ ਵਿਅਕਤੀਆਂ ਦੀ ਭਾਲ ਸ਼ੁਰੂ ਕਰ ਦਿੱਤੀ, ਉਧਰ ਤਹਿਸੀਲ ਕੰਪਲੈਕਸ ਵਿਚ ਸੀਟੂ ਦਾ ਝੰਡਾ ਪਾੜ ਕੇ ਉਤਾਰੇ ਜਾਣ ਖਿਲਾਫ਼ ਸੀਟੂ ਨਾਲ ਸਬੰਧਤ ਜੱਥੇਬੰਦੀਆਂ ‘ਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ। ਇਸ ਮੌਕੇ ਤਹਿਸੀਲ ਟਾਈਪਿਸਟ ਯੂਨੀਅਨ ਦੇ ਪ੍ਰਧਾਨ ਭੁਪਿੰਦਰ ਸਿੰਘ ਗੋਬਿੰਦਗੜ ਨੇ ਨਿਖੇਧੀ ਕਰਦਿਆ ਪ੍ਰਸਾਸ਼ਨ ਤੋਂ ਇਸ ਸਬੰਧ ਵਿਚ ਸ਼ਰਾਰਤੀ ਅਨਸਰਾਂ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ।ਦੂਜੇ ਪਾਸੇ ਥਾਣਾ ਮੁੱਖੀ ਹੀਰਾ ਸਿੰਘ ਨੇ ਆਖਿਆ ਕਿ ਇਹ ਝੰਡਾ ਸਿੱਖਾਂ ਦਾ ਆਮ ਕੇਸਰੀ ਝੰਡਾ ਹੈ, ਇਸ ਨੂੰ ਖਾਲਿਸਤਾਨ ਦੇ ਝੰਡੇ ਨਾਲ ਜੋੜ ਕੇ ਨਹੀਂ ਦੇਖਿਆ ਜਾਣਾ ਚਾਹੀਦਾ, ਬਲਕਿ ਕੁਝ ਸ਼ਰਾਰਤੀ ਅਨਸਰਾਂ ਨੇ ਸ਼ਹਿਰ ਦਾ ਮਾਹੌਲ ਖਰਾਬ ਕਰਨ ਲਈ ਇਹ ਸ਼ਰਾਰਤ ਕੀਤੀ ਹੈ। ਇਸ ਲਈ ਉਨਾਂ ਦੀ ਭਾਲ ਕਰਕੇ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।ਇਸ ਘਟਨਾ ਨਾਲ ਰਾਏਕੋਟ ਸ਼ਹਿਰ ਵਿੱਚ ਕਾਫੀ ਚਰਚਾ ਚੱਲ ਰਹੀ ਹੈ।

- Advertisement -spot_img

More articles

- Advertisement -spot_img

Latest article