ਰਸੋਈ ”ਚ ਚਾਹ ਬਣਾ ਰਹੀ ਸੀ ਨੂੰਹ, ਸੱਸ-ਸਹੁਰੇ ਨੇ ਤੇਲ ਪਾ ਕੇ ਲਗਾ ਦਿੱਤੀ ਅੱ.ਗ

ਰਸੋਈ ”ਚ ਚਾਹ ਬਣਾ ਰਹੀ ਸੀ ਨੂੰਹ, ਸੱਸ-ਸਹੁਰੇ ਨੇ ਤੇਲ ਪਾ ਕੇ ਲਗਾ ਦਿੱਤੀ ਅੱ.ਗ

ਫ਼ਰੀਦਕੋਟ, 20 ਅਪ੍ਰੈਲ (ਮਿਤੱਲ):-ਨੇੜਲੇ ਪਿੰਡ ਭਾਣਾ ਵਿਖੇ ਇਕ ਵਿਆਹੁਤਾ ਨੂੰ ਸੱਸ ਸਹੁਰੇ ਵੱਲੋਂ ਅੱਗ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ’ਤੇ ਇਲਾਜ ਅਧੀਨ ਵਿਆਹੁਤਾ ਦੇ ਬਿਆਨਾਂ ’ਤੇ ਸਥਾਨਕ ਥਾਣਾ ਸਦਰ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਇਸ ਘਟਨਾਂ ਤੋਂ ਬਾਅਦ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਚ ਜੇਰੇ ਇਲਾਜ ਵਿਆਹੁਤਾ ਨਿਮਰਤ ਕੌਰ ਪਤਨੀ ਪਰਵਿੰਦਰ ਸਿੰਘ ਵਾਸੀ ਪਿੰਡ ਭਾਣਾ ਨੇ ਦੋਸ਼ ਲਗਾਇਆ ਕਿ ਉਸਦੇ ਸੱਸ ਤੇ ਸਹੁਰਾ ਅਕਸਰ ਉਸ ਨਾਲ ਝਗੜਾ ਕਰਕੇ ਘਰੋਂ ਨਿੱਕਲ ਜਾਣ ਲਈ ਆਖਦੇ ਰਹਿੰਦੇ ਹਨ। ਪੀੜਤ ਦੇ ਬਿਆਨਾਂ ਅਨੁਸਾਰ ਜਦੋਂ ਉਹ ਚੁੱਲ੍ਹੇ ’ਤੇ ਚਾਹ ਬਣਾ ਰਹੀ ਸੀ ਤਾਂ ਉਸਦੇ ਸਹੁਰੇ ਨਿਰਮਲ ਸਿੰਘ ਬੱਗਾ ਨੇ ਉਸ ’ਤੇ ਪੈਟਰੋਲ ਪਾ ਦਿੱਤਾ ਅਤੇ ਉਸਦੀ ਸੱਸ ਅਮਨਦੀਪ ਕੌਰ ਨੇ ਉਸ ਨੂੰ ਅੱਗ ਲਗਾ ਦਿੱਤੀ ਜਿਸ ’ਤੇ ਉਸ ਵੱਲੋਂ ਰੌਲਾ ਪਾਉਣ ’ਤੇ ਉਸਦੇ ਚਾਚਾ-ਚਾਚੀ ਨੇ ਅੱਗ ਬੁਝਾ ਕੇ ਉਸਨੂੰ ਹਸਪਤਾਲ ਵਿਚ ਦਾਖਿਲ ਕਰਵਾਇਆ। ਫਿਲਹਾਲ ਪੁਲਸ ਵਲੋਂ ਪੀੜਤਾ ਦਾ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ।

Bulandh-Awaaz

Website: