ਨਵੀਂ ਦਿੱਲੀ, ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਫਰਵਰੀ ‘ਚ ਤੀਜੀ ਵਾਰ ਵਾਧਾ ਕੀਤਾ ਗਿਆ ਹੈ | ਸਾਰੇ ਵਰਗਾਂ ‘ਚ ਐਲ. ਪੀ. ਜੀ. ਦੀਆਂ ਕੀਮਤਾਂ 25 ਰੁਪਏ ਪ੍ਰਤੀ ਸਿਲੰਡਰ ਵਧ ਗਈਆਂ ਹਨ, ਜਿਸ ਨਾਲ ਫਰਵਰੀ ਮਹੀਨੇ ‘ਚ ਹੀ ਘਰੇਲੂ ਗੈਸ ਦੀਆਂ ਕੀਮਤਾਂ ‘ਚ 100 ਰੁਪਏ ਵਾਧਾ ਕੀਤਾ ਗਿਆ ਹੈ | ਦਿੱਲੀ ‘ਚ ਹੁਣ 14.2 ਕਿੱਲੋ ਦੇ ਸਿਲੰਡਰ ਦੀ ਕੀਮਤ 794 ਰੁਪਏ ਹੋ ਗਈ ਹੈ, ਜਦੋਂਕਿ ਇਸ ਤੋਂ ਪਹਿਲਾਂ ਕੀਮਤ 769 ਰੁਪਏ ਸੀ | ਖਾਸ ਗੱਲ ਇਹ ਹੈ ਕਿ ਸਬਸਿਡੀ ਤੇ ਬਿਨਾ-ਸਬਸਿਡੀ ਵਾਲੇ ਯਾਨੀ ਦੋਵੇਂ ਸਿਲੰਡਰਾਂ ਦੀਆਂ ਕੀਮਤਾਂ ਵਧਾਈਆਂ ਗਈਆਂ ਹਨ | ਦੇਸ਼ਭਰ ‘ਚ ਐਲ.ਪੀ.ਜੀ. ਦੀ ਕੀਮਤ ਇਕ ਹੀ ਹੁੰਦੀ ਹੈ | ਇਸ ਤੋਂ ਪਹਿਲਾਂ 4 ਫਰਵਰੀ ਨੂੰ ਐਲ.ਪੀ.ਜੀ. ਦੀ ਕੀਮਤ ‘ਚ 25 ਰੁਪਏ ਪ੍ਰਤੀ ਸਿਲੰਡਰ ਤੇ 15 ਫਰਵਰੀ ਨੂੰ 50 ਰੁਪਏ ਪ੍ਰਤੀ ਸਿਲੰਡਰ ਵਧਾਏ ਗਏ ਸਨ |
ਰਸੋਈ ਗੈਸ ਸਿਲੰਡਰ 25 ਰੁਪਏ ਮਹਿੰਗਾ
